ਨਿਊਜ਼ੀਲੈਂਡ ‘ਚ ਸੁਪਰਮਾਰਕੀਟਾਂ ਦੀ ‘ਬ੍ਰੈਡ-ਵਾਰ’ ਨੇ ਡੇਅਰੀ ਮਾਲਕਾਂ ਦੇ ਕੰਮ ਕਾਜ਼ ‘ਤੇ ਪਾਇਆ ਅਸਰ

ਔਕਲੈਂਡ-11 ਅਗਸਤ (ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਦੇ ਵਿਚ ਇਨ ਦਿਨੀਂ ਤਿੰਨ ਵੱਡੀਆਂ ਗਰੋਸਰੀ ਸੁਪਰ ਮਾਰਕੀਟਾਂ ਕਾਊਂਟਡਾਊਨ, ਨਿਊ ਵਰਲਡ ਅਤੇ ਪੈਕ ਐਨ. ਸੇਵ ਦੇ ਵਿਚ ਇਕ ਸਾਧਾਰਨ ਬ੍ਰੈਡ ਨੂੰ ਇਕ ਡਾਲਰ ਜਾਂ 99 ਸੈਂਟ ਦੇ ਵਿਚ ਵੇਚਿਆ ਜਾ ਰਿਹਾ ਹੈ। ਗਾਹਕਾਂ ਨੂੰ ਖਿੱਚਣ ਵਾਸਤੇ ਇਹ ‘ਬ੍ਰੈਡ-ਵਾਰ’ ਬੀਤੇ ਕਈ ਦਿਨਾਂ ਤੋਂ ਚੱਲ ਰਹੀ ਹੈ, ਇਸਦਾ ਸਿੱਧਾ ਅਸਰ ਕਾਰਨਰ ਡੇਅਰੀ ਮਾਲਕਾਂ ਦੇ ਉਤੇ ਪੈ ਰਿਹਾ ਹੈ। ਅੱਜ ਇਕ ਪੰਜਾਬੀ ਡੇਅਰੀ ਮਾਲਕ ਦੇ ਛਪੇ ਬਿਆਨ ਵਿਚ ਸਾਹਮਣੇ ਆਇਆ ਹੈ ਕਿ ਡੇਅਰੀ ਮਾਲਕਾਂ ਵੱਧ ਕੀਮਤ ‘ਤੇ ਬ੍ਰੈਡ ਖਰੀਦ ਕੇ ਘੱਟ ਕੀਮਤ ਉਤੇ ਵੇਚ ਰਹੇ ਹਨ ਤਾਂ ਕਿ ਘੱਟੋ-ਘੱਟ ਬ੍ਰੈਡ ਦਾ ਇਕੋ ਜਿਹਾ ਰੇਟ ਸ਼ੋਅ ਕਰਕੇ ਗਾਹਕਾਂ ਨੂੰ ਆਪਣੀ ਦੁਕਾਨ ਤੱਕ ਖਿਚਿਆ ਜਾ ਸਕੇ।
ਇਨ•ਾਂ ਸਸਤੀਆਂ ਬ੍ਰੈਡਾਂ ਦੇ ਵਿਚ ਨਿਊਟ੍ਰੀਸ਼ਨ ਤੱਤਾਂ ਦੀ ਮਿਕਦਾਰ ਨੂੰ ਲੈ ਕੇ ਪ੍ਰਸ਼ਨ ਉੱਠ ਰਹੇ ਹਨ, ਪਰ ਮਹੀਨੇ ਤੋਂ ਉੱਪਰ ਚੱਲ ਰਹੀ ਇਸ ‘ਬ੍ਰੈਡ-ਵਾਰ’ ਨੇ ਛੋਟੇ ਗਰੋਸਰੀ ਸਟੋਰਾਂ ਉਤੇ ਅਸਰ ਜਰੂਰ ਪਾਇਆ ਹੈ।