ਨਿਊਜ਼ੀਲੈਂਡ ‘ਚ 5 ਅਪ੍ਰੈਲ ਤੋਂ ਘੜੀਆਂ ਇਕ ਘੰਟਾ ਪਿੱਛੇ ਹੋਣਗੀਆਂ

NZ-PIC-30-march-2

ਨਿਊਜ਼ੀਲੈਂਡ ਦੇ ਵਿਚ ‘ਡੇਅ ਲਾਈਟ ਸੇਵਿੰਗ’ ਨਿਯਮ ਅਧੀਨ ਨਿਊਜ਼ੀਲੈਂਡ ਦਾ ਸਮਾਂ 5 ਅਪ੍ਰੈਲ ਦਿਨ ਐਤਵਾਰ ਨੂੰ ਤੜਕੇ ਤਿੰਨ ਵਜੇ ਇਕ ਘੰਟਾ ਪਿਛੇ ਹੋ ਜਾਵੇਗਾ। ਆਮ ਤੌਰ ‘ਤੇ ਇਕ ਦਿਨ ਪਹਿਲਾਂ ਸਨਿਚਰਵਾਰ ਰਾਤ ਨੂੰ ਸੌਣ ਤੋਂ ਪਹਿਲਾਂ ਲੋਕਾਂ ਨੂੰ ਕਿਹਾ ਜਾਂਦਾ ਹੈ ਕਿ ਉਹ ਆਪਣੀਆ ਘੜੀਆਂ ਇਕ ਘੰਟਾ ਪਿੱਛੇ ਕਰਕੇ ਸੌਣ ਤਾਂ ਕਿ ਐਤਵਾਰ ਸਵੇਰ ਉਠਣ ਵੇਲੇ ਉਨ੍ਹਾਂ ਨੂੰ ਤਬਦੀਲ ਹੋਇਆ ਸਮਾਂ ਘੜੀਆਂ ਉਤੇ ਵੇਖਣ ਨੂੰ ਮਿਲੇ। ਇਹ ਤਬਦੀਲੀ 27 ਸਤੰਬਰ-2015 ਤੱਕ ਲਾਗੂ ਰਹੇਗੀ ਅਤੇ ਫਿਰ ਘੜੀਆਂ ਨੂੰ ਇਕ ਘੰਟਾ ਅੱਗੇ ਕੀਤਾ ਜਾਵੇਗਾ। ਬਦਲੇ ਹੋਏ ਸਮੇਂ ਅਨੁਸਾਰ ਜਦੋਂ ਭਾਰਤ ਵਿਚ ਦੁਪਹਿਰ ਦੇ 12 ਵਜੇ ਹੋਣਗੇ ਤਾਂ ਨਿਊਜ਼ੀਲੈਂਡ ਦੇ ਵਿਚ ਸ਼ਾਮ ਦੇ 6.30 ਵਜੇ ਹੋਣਗੇ।

Install Punjabi Akhbar App

Install
×