ਨਿਊਜ਼ੀਲੈਂਡ ਸਰਕਾਰ ਨੇ ਬਰਮਾ ਵਿਖੇ ਸੁਤੰਤਰ ਅੰਬੈਸੀ ਖੋਲ੍ਹੀ; ਕਿਸੇ ਟਾਈਮ 136 ਗੁਰਦੁਆਰੇ ਸਨ ਬਰਮਾ ਵਿਚ-ਹੁਣ ਰਹਿ ਗਏ 48

NZ PIC 14 Nov-1
ਨਿਊਜ਼ੀਲੈਂਡ ਸਰਕਾਰ ਨੇ ਬਰਮਾ (ਮਾਇਨਮਾਰ) ਵਿਖੇ ਹੁਣ ਸੁਤੰਤਰ ਅੰਬੈਸੀ ਖੋਲ੍ਹ ਦਿੱਤੀ ਹੈ। ਇਸ ਦਾ ਐਲਾਨ ਹਾਲ ਹੀ ਵਿਚ ਮਾਣਯੋਗ ਪ੍ਰਧਾਨ ਮੰਤਰੀ ਨੇ ਆਪਣੀ ਬਰਮਾ ਫੇਰੀ ਦੌਰਾਨ ਕੀਤਾ। 2011 ਤੋਂ ਬਾਅਦ ਨਿਊਜ਼ੀਲੈਂਡ ਅਤੇ ਬਰਮਾ ਦੇ ਆਪਸੀ ਸਬੰਧਾਂ ਦੇ ਵਿਚ ਕਾਫੀ ਤਬਦੀਲੀ ਆਈ ਹੈ। 2013 ਦੇ ਅਖੀਰ ਵਿਚ ਉਥੇ ਅਸਥਾਈ ਅੰਬੈਸੀ ਖੋਲ੍ਹੀ ਗਈ ਸੀ ਜਿਸ ਨੂੰ ਹੁਣ ਸੁਤੰਤਰ ਅੰਬੈਸੀ ਬਣਾ ਦਿੱਤਾ ਗਿਆ ਹੈ। ਸ੍ਰੀ ਬਰੂਸ ਸ਼ੀਪਹਰਡ ਨੂੰ ਪਹਿਲਾ ਰੈਜ਼ੀਡੈਂਟ ਅੰਬੈਸਡਰ ਬਣਾਇਆ ਗਿਆ ਹੈ।
ਮੁਗਲ ਬਾਦਸ਼ਾਹ ਬਹਾਦਰ ਸ਼ਾਹ ਜਾਫਰ ਦੀ ਇਥੇ ਮੌਤ ਹੋਈ ਮੰਨੀ ਜਾਂਦੀ ਹੈ ਅਤੇ ਸਿੱਖ ਦਾ ਪ੍ਰਵਾਸ ਵੀ ਇਥੇ 1862 ਦੇ ਦਹਾਕਿਆਂ ਵਿਚ ਹੋਇਆ ਸੀ। ਪੰਜਾਬੀਆਂ ਦੀ ਵੀ ਇਥੇ ਵਸੋਂ ਹੈ ਅਤੇ ਬਹੁਤ ਸਾਰੇ ਗੁਰਦੁਆਰਾ ਸਾਹਿਬ ਵੀ ਸਥਾਪਿਤ ਹਨ। ਇਥੇ ਦੇ ਤਿੰਨ ਗੁਰਦੁਆਰਾ ਸਾਹਿਬਾਨਾਂ ਅੰਦਰ ਮਹਿਲਾ ਗ੍ਰੰਥੀ ਸੇਵਾ ਕਰਦੀਆਂ ਰਹੀਆਂ ਹਨ। ਐਂਗਲੋ ਬਰਮੀ ਲੜਾਈ ਦੀਆਂ ਤਿੰਨ ਲੜਾਈਆਂ 1824-26, 1852-53 ਅਤੇ 1885-86 ਦੇ ਵਿਚ ਸਿੱਖਾਂ ਨੇ ਬ੍ਰਿਟਿਸ ਆਰਮੀ ਦੀ ਤਰਫੋਂ ਭਾਗ ਲਿਆ ਸੀ। ਕਿਸੇ ਟਾਈਮ ਇਹ ਬ੍ਰਿਟਿਸ਼ ਇੰਡੀਆ ਦੇ ਅਧੀਨ ਵੀ ਰਿਹਾ ਹੈ। 1931 ਦੇ ਵਿਚ ਇਥੇ 10761 ਸਿੱਖਾਂ ਦੀ ਜਨ ਸੰਖਿਆ ਸੀ। 1953 ਦੀ ਇਕ ਰਿਪੋਰਟ ਅਨੁਸਾਰ ਇਥੇ 136 ਗੁਰਦੁਆਰੇ, 13 ਖਾਲਸਾ ਸਕੂਲ ਸਨ। ਪਰ ਇਸ ਵੇਲੇ ਲਗਪਗ 48 ਗੁਰਦੁਆਰਾ ਚਾਲੂ ਹਾਲਤ ਵਿਚ ਹਨ ਕੁਝ ਪਰਿਵਾਰ ਵੀ ਆਪਣੇ ਤੌਰ ‘ਤੇ ਇਨ੍ਹਾਂ ਦੀ ਦੇਖ-ਭਾਲ ਕਰ ਰਹੇ ਹਨ।
ਨਿਊਜ਼ੀਲੈਂਡ ਪਾਸਪੋਰਟ ਹੋਲਡਰਾਂ ਨੂੰ ਬਰਮਾ ਜਾਣ ਵਾਸਤੇ ਵੀਜ਼ੇ ਦੀ ਲੋੜ ਨਹੀਂ ਹੈ, ਉਥੇ ਆਨ-ਲਾਈਨ ਵੀਜ਼ਾ ਦੀ ਸੁਵਿਧਾ ਹੈ।