ਨਿਊਜ਼ੀਲੈਂਡ ‘ਚ ਭਾਰਤੀ ਵਿਦਿਆਰਥੀਆਂ ਦੀ ਕਾਰ ਦੁੱਧ ਟੈਂਕਰ ਨਾਲ ਟਕਰਾਈ-ਇਕ ਦੀ ਮੌਤ ਤਿੰਨ ਜ਼ਖਮੀ

NZ Pic 28 Dec-1

ਆਕਲੈਂਡ ਤੋਂ ਲਗਪਗ 228 ਕਿਲੋਮੀਟਰ ਦੂਰ ਸ਼ਹਿਰ ਰੋਟੋਰੂਆ ਵਿਖੇ ਵਾਇਰੀਕੀ ਕਾਲਜ ਵਿਖੇ ਕੇਰਲਾ (ਸਾਊਥ ਇੰਡੀਆ) ਤੋਂ ਪੜ੍ਹਨ ਆਏ ਹੋਏ ਭਾਰਤੀ ਵਿਦਿਆਰਥੀਆਂ ਦੀ ਕਾਰ ਅੱਜ ਸਵੇਰੇ  8 ਵਜੇ ਇਕ ਦੁੱਧ ਦੇ ਟੈਂਕਰ ਨਾਲ ਟਕਰਾ ਗਈ ਜਿਸ ਦੇ ਨਤੀਜੇ ਵੱਜੋਂ ਇਕ ਨੌਜਵਾਨ ਦੀ ਥਾਂ ਉਤੇ ਹੀ ਮੌਤ ਹੋ ਗਈ। ਇਸ ਤੋਂ ਇਲਾਵਾ ਮਾਰੇ ਗਏ ਵਿਅਕਤੀ ਦੀ ਪਤਨੀ,  ਇਕ ਹੋਰ ਨੌਜਵਾਨ ਅਤੇ ਉਸਦੀ ਪਤਨੀ ਗੰਭੀਰ ਜ਼ਖਮੀ ਹੋ ਗਏ। ਇਨ੍ਹਾਂ ਚਾਰਾਂ ਤੋਂ ਇਲਾਵਾ ਇਕ ਹੋਰ ਨੌਜਵਾਨ ਵੀ ਕਾਰ ਵਿਚ ਸਵਾਰ ਸੀ ਉਸਦਾ ਪੂਰਾ ਬਚਾਅ ਹੋ ਗਿਆ ਅਤੇ ਉਹ ਖੁਦ ਹੀ ਕਾਰ ਵਿਚੋਂ ਬਾਹਰ ਨਿਕਲ ਵਿਚ ਸਫਲ ਹੋ ਗਿਆ। ਬਾਕੀ ਚਾਰਾਂ ਨੂੰ ਪੁਲਿਸ ਨੇ ਬੜੀ ਮੁਸ਼ਕਿਲ ਨਾਲ ਕਾਰ ਦੇ ਵਿਚੋਂ ਕੱਢਿਆ। ਜਿਸ ਨੌਜਵਾਨ ਦੀ ਮੌਤ ਹੋਈ ਹੈ ਉਹ ਕਾਰ ਚਲਾ ਰਿਹਾ ਸੀ ਅਤੇ ਪਤਾ ਲੱਗਾ ਹੈ ਕਿ ਉਸਨੇ ਸਟਾਪ ਸਾਈਨ ਉਤੇ ਗੱਡੀ ਖੜ੍ਹੀ ਨਹੀਂ ਸੀ ਕੀਤੀ। ਇਹ ਪੰਜੇ ਜਣੇ ਕ੍ਰਿਸਮਸ ਦੀਆਂ ਛੁੱਟੀਆਂ ਹੋਣ ਕਰਕੇ ਬੇਅ ਆਫ ਪਲੈਂਟੀ ਜਿੱਥੇ ਕੀਵੀ ਦਾ ਕਾਫੀ ਕੰਮ ਹੈ, ਵਿਖੇ ਖੇਤਾਂ ਵਿਚ ਕੰਮ ਕਰਨ ਆ ਰਹੇ ਸਨ। ਜ਼ਖਮੀਆਂ ਨੂੰ ਟੌਰੰਗਾ ਦੇ ਹਸਪਤਾਲ ਦੇ ਵਿਚ ਹੈਲੀਕਾਪਟਰ ਰਾਹੀਂ ਪਹੁੰਚਾਇਆ ਗਿਆ ਹੈ।