ਸਾਖਰਤਾ ਦੇ ਖੇਤਰ ਵਿਚ ਨਿਊਜ਼ੀਲੈਂਡ ਵਿਸ਼ਵ ਭਰ ਚੋਂ ਪੰਜਵੇਂ ਸਥਾਨ ‘ਤੇ

ਵਿਸ਼ਵ ਸਾਖਰਤਾ ਦੇ ਖੇਤਰ ਵਿਚ ਹੋਏ ਇਕ ਸਰਵੇ ਦੇ ਵਿਚ ਨਿਊਜ਼ੀਲੈਂਡ ਦੇਸ਼ ਵਿਸ਼ਵ ਭਰ ਦੇ ਵਿਚੋਂ ਪੰਜਵੇਂ ਸਥਾਨ ਉਤੇ ਆਇਆ ਹੈ। ਸੈਂਟਰਲ ਕੁਨੈਕਟੀਕੱਟ ਸਟੇਟ ਯੂਨੀਵਰਸਿਟੀ ਯੂ.ਐਸ. ਨੇ ਇਸ ਸਬੰਧੀ ਆਪਣੀ ਤਾਜ਼ਾ ਰਿਪੋਰਟ ਜਾਰੀ ਕੀਤੀ ਹੈ। ਪਹਿਲੇ ਨੰਬਰ ਉਤੇ ਫਿਨਲੈਂਡ. ਦੂਜੇ ‘ਤੇ ਆਈਸਲੈਂਡ, ਤੀਜੇ ‘ਤੇ ਡੈਨਮਾਰਕ ਅਤੇ ਚੌਥੇ ‘ਤੇ ਸਵੀਡਨ ਆਇਆ ਹੈ। ਉਪਰਲੇ ਦਰਜੇ ਦੇ 60 ਤੋਂ ਵੱਧ ਦੇਸ਼ਾਂ ਦੇ ਹੋਏ ਸਰਵੇ ਵਿਚ ਇੰਡੀਆ ਦਾ ਕੋਈ ਸਥਾਨ ਨਹੀਂ ਹੈ। ਉਂਜ ਇੰਡੀਆ 71ਵੇਂ ਸਥਾਨ ਉਤੇ ਚੱਲਿਆ ਆ ਰਿਹਾ ਸੀ। ਰਵਾਇਤੀ ਪੜ੍ਹਾਈ ਦੇ ਵਿਚ ਨਿਊਜ਼ੀਲੈਂਡ 11ਵੇਂ ਸਥਾਨ, ਕੰਪਿਊਟਰ ਦੀ ਸਹੂਲਤ ਰੱਖਣ ਦੇ ਵਿਚ ਯੋਗ ਅਤੇ ਦੁਨੀਆ ਦੇ ਅੱਠਵੀਂ ਉਚ ਵਿਦਿਆ ਪ੍ਰਣਾਲੀ ਹੋਣ ਕਰਕੇ ਸਾਖਰਤਾ ਦਰ ਉਪਰਲੇ ਪੰਜ ਸਥਾਨਾਂ ਦੇ ਵਿਚ ਪਹੁੰਚੀ ਹੈ। ਇਹ ਦਰਜੇਬੰਦੀ ਕਰਨ ਵੇਲੇ ਲੋਕਾਂ ਦੀ ਪੜ੍ਹਾਈ, ਲਿਖਾਈ, ਲਾਇਬ੍ਰੇਰੀਆਂ ਦੀ ਗਿਣਤੀ, ਅਖਬਾਰਾਂ ਦੀ ਵਰਤੋਂ, ਕੰਪਿਊਟਰ ਯੋਗਤਾ ਅਤੇ ਹੋਰ ਕਈ ਪੱਖਾਂ ਨੂੰ ਰਵਾਇਤੀ ਪੜ੍ਹਾਈ ਦੀ ਪ੍ਰੀਖਿਆ ਵਿਚੋਂ ਗੁਜ਼ਾਰਿਆ ਗਿਆ ਹੈ। ਆਸਟਰੇਲੀਆ 15ਵੇਂ ਦਰਜੇ ਉਤੇ ਜਦ ਕਿ ਅਮਰੀਕਾ 11ਵੇਂ ਅਤੇ ਕੈਨੇਡਾ 10ਵੇਂ ਸਥਾਨ ਉਤੇ ਰਿਹਾ।

Install Punjabi Akhbar App

Install
×