ਮੇਲੇ ਵਿਚ ਇਕੱਤਰ ਪੈਸਾ ਸਕੂਲ ਵਾਸਤੇ ਭੇਟ ਕੀਤਾ ਗਿਆ
(ਆਕਲੈਂਡ):- ਨਿਊਜ਼ੀਲੈਂਡ ਦੇ ਦੱਖਣੀ ਟਾਪੂ ਵਿਖੇ ‘ਕੈਂਟਰਬਰੀ’ਜ਼ ਲਿਟਲ ਰਿਵਰ ਪੰਪਕਿਨ ਫੈਸਟੀਵਲ’ (ਕੱਦੂ ਮੇਲੇ) ਵਿਚ ਖੂਬ ਰੌਣਕ ਰਹੀ। ਕਿਸਾਨਾਂ ਨੇ ਆਪਣੇ ਬੱਚਿਆਂ ਦੇ ਨਾਲ ਇਸ ਮੇਲੇ ਨੂੰ ਸ਼ਾਨਦਾਰ ਬਣਾਇਆ ਅਤੇ ਕੱਦੂ ਤੋਂ ਤਿਆਰ ਮਠਿਆਈਆਂ ਅਤੇ ਹੋਰ ਸਮਾਨ ਖਾਧਾ। ਵੱਡੇ ਕੱਦੂਆਂ ਦਾ ਮੁਕਾਬਲਾ ਖੂਬ ਚਰਚਾ ਵਿਚ ਰਿਹਾ ਹੈ ਅਤੇ 211.6 ਕਿਲੋਗ੍ਰਾਮ ਦਾ ਕੱਦੂ ਜੇਤੂ ਬਣ ਗਿਆ। ਇਸ ਕੱਦੂ ਨੂੰ ਬੜੇ ਸ਼ਾਨ ਦੇ ਨਾਲ ਵੱਡੀਆਂ ਗੱਡੀਆਂ ਦੇ ਵਿਚ ਲਿਆਂਦਾ ਗਿਆ। ਲੱਦ ਲਦਾਈ ਵਾਸਤੇ ਮਸ਼ੀਨਰੀ ਦੀ ਵੀ ਵਰਤੋਂ ਕੀਤੀ ਗਈ। ਇਸ ਕੱਦੂ ਮੇਲੇ ਵਿਚ ਕਈ ਤਰ੍ਹਾਂ ਦੀਆਂ ਕਿਸਮਾਂ ਸ਼ਾਮਿਲ ਸਨ। ਮੇਲੇ ਵਿਚ ਜਮ੍ਹਾ ਹੋਇਆ ਸਹਾਇਤਾ ਫੰਡ ਸਥਾਨਕ ਸਕੂਲ ਲਈ ਭੇਟ ਕੀਤਾ ਗਿਆ।