ਨਿਊ ਸਾਊਥ ਵੇਲਜ਼ ਵਿੱਚ ਦਾਣਿਆਂ ਦੇ ਰੱਖ-ਰਖਾਵ ਦੌਰਾਨ ਚੂਹਿਆਂ ਤੋਂ ਬਚਾਅ ਲਈ ਥਾਵਾਂ ਦੀ ਗਿਣਤੀ ਹੋਈ ਦੁਗਣੀ

ਰਾਜ ਸਰਕਾਰ ਨੇ ਚੂਹਿਆਂ ਤੋਂ ਬਚਾਅ ਵਾਸਤੇ ਸਮੁੱਚੇ ਰਾਜ ਅੰਦਰ 20 ਅਜਿਹੀਆਂ ਥਾਵਾਂ (ਪਹਿਲਾਂ ੳਕਤ ਥਾਵਾਂ 8-10 ਹੀ ਚੁਣੀਆਂ ਗਈਆਂ ਸਨ) ਨੂੰ ਚੁਣਿਆ ਹੈ ਜਿੱਥੇ ਕਿ ਫਸਲੀ ਦਾਣਿਆਂ ਦੇ ਰੱਖ ਰਖਾਵ ਆਦਿ ਲਈ ਪ੍ਰਬੰਧਨ ਕੀਤੇ ਜਾਂਦੇ ਹਨ ਅਤੇ ਇਹ ਖੇਤਰ ਚੂਹਿਆਂ ਦੇ ਹਮਲਿਆਂ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹਨ। ਰਾਜ ਸਰਕਾਰ ਨੇ ਹੁਣ ਖੇਤਾਂ ਵਿੱਚ ਫਸਲਾਂ ਦੇ ਆਲੇ ਦੁਆਲੇ ਬਰੋਮੈਡੀਓਲੋਨ ਦਵਾਈ ਛਿੜਕਣ ਦੀ ਇਜਾਜ਼ਤ ਵੀ ਸਬੰਧਤ ਵਿਭਾਗ (Australian Pesticides and Veterinary Medicines Authority (APVMA)) ਤੋਂ ਲੈ ਲਈ ਹੈ।
ਖੇਤੀਬਾੜੀ ਮੰਤਰੀ ਐਡਮ ਮਾਰਸ਼ਲ ਨੇ ਕਿਹਾ ਕਿ ਬਰੋਮੈਡੀਓਲੋਨ ਦਵਾਈ ਦੀ 5,000 ਲਿਟਰ ਦੀ ਮਾਤਰਾ ਤਾਂ ਸਥਾਨਕ ਤੌਰ ਤੇ ਹੀ ਲੈ ਲਈ ਗਈ ਹੈ ਅਤੇ ਇੰਨੀ ਹੀ ਮਾਤਰਾ ਬਾਹਰਲੇ ਦੇਸ਼ਾਂ ਤੋਂ ਵੀ ਮੰਗਵਾਈ ਜਾ ਰਹੀ ਹੈ ਅਤੇ ਇਸ ਦਾ ਛਿੜਕਾਅ ਸਬੰਧਤ ਅਧਿਕਾਰੀਆਂ ਵੱਲੋਂ ਹੀ ਆਪਣੀ ਦੇਖ ਰੇਖ ਵਿੱਚ, ਖੇਤਾਂ ਦੁਆਲੇ, ਬਿਨ੍ਹਾਂ ਕਿਸੇ ਖਰਚੇ ਦੇ ਕਰਵਾਇਆ ਜਾਵੇਗਾ।
ਜ਼ਿਕਰਯੋਗ ਹੈ ਕਿ ਉਪਰੋਕਤ ਛਿੜਕਾਅ ਵਾਲੀਆਂ ਇਨ੍ਹਾਂ ਥਾਂਵਾਂ ਵਿੱਚ ਕੋਂਡੋਬੋਲਿਨ, ਕੂਨਾਬਾਰਾਬਰਾਨ, ਕੂਨੈਂਬਲ, ਡੂਬੋ, ਫੋਰਬਜ਼, ਗਨੇਡਾਹ, ਹਾਲਬਰੁੱਕ, ਇਨਵੈਰਲ, ਜੈਰਿਲਡੈਰੀ, ਮੈਰੀਵਾ, ਮੌਰੀ, ਮੱਜੀ, ਨਾਰਾਬਰੀ, ਨਾਰਨਡੇਰਾ, ਨਿੰਨਗਨ, ਸਕੋਨ, ਟੈਮਵਰਥ, ਵਾਗਾ ਵਾਗਾ, ਵਾਲਗੈਟ, ਵੈਰੀਆਲਡਾ ਆਦਿ ਥਾਂਵਾਂ ਸ਼ਾਮਿਲ ਹਨ।

Install Punjabi Akhbar App

Install
×