ਐਨ.ਟੀ. ਦੇ ਮੁੱਖ ਮੰਤਰੀ -ਮਾਈਕਲ ਗਨਰ ਵੱਲੋਂ ਅਸਤੀਫ਼ੇ ਦਾ ਐਲਾਨ

ਨਾਰਦਰਨ ਟੈਰਿਟਰੀ ਪਾਰਲੀਮੈਂਟ ਵਿੱਚ ਟੈਰਿਟਰੀ ਦਾ ਬਜਟ ਪੇਸ਼ ਕਰਨ ਪਿੱਛੋਂ, ਅਚਾਨਕ, ਰਾਜ ਦੇ ਮੁੱਖ ਮੰਤਰੀ ਮਾਈਕਲ ਗਨਰ ਨੇ ਅਸਤੀਫ਼ਾ ਦੇਣ ਦਾ ਐਲਾਨ ਕਰਕੇ ਸਭ ਨੂੰ ਅਚੰਭਿਤ ਕਰ ਦਿੱਤਾ। ਉਨ੍ਹਾਂ ਕਿਹਾ ਕਿ ਬੀਤੇ ਹਫ਼ਤੇ (30 ਅਪ੍ਰੈਲ ਨੂੰ) ਜਦੋਂ ਉਨ੍ਹਾਂ ਦਾ ਦੂਸਰਾ ਬੱਚਾ ਪੈਦਾ ਹੋਇਆ ਹੈ, ਉਨ੍ਹਾਂ ਦਾ ਮਨ ਹੁਣ ਇਸ ਕਾਰਜ ਵਿੱਚ ਨਹੀਂ ਲੱਗਦਾ ਅਤੇ ਉਨ੍ਹਾਂ ਨੇ ਇਸ ਕਾਰਜਭਾਰ ਤੋਂ ਅਸਤੀਫ਼ਾ ਦੇਣ ਦਾ ਮਨ ਬਣਾ ਲਿਆ ਹੈ।
ਹੁਣ, ਵਧੀਕ ਮੁੱਖ ਮੰਤਰੀ -ਨਿਕੋਲੇ ਮੈਨੀਸਨ, ਮੁੱਖ ਮੰਤਰੀ ਦਾ ਕਾਰਜਭਾਰ ਆਉਣ ਵਾਲੇ ਸ਼ੁਕਰਵਾਰ ਤੱਕ ਸੰਭਾਲਣਗੇ ਅਤੇ ਸ਼ੁਕਰਵਾਰ ਨੂੰ ਨਵੀਂ ਸਰਕਾਰ ਦਾ ਗਠਨ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਮਾਈਕਲ ਗਨਰ ਜੋ ਕਿ ਸਾਲ 2008 ਦੌਰਾਨ ਫੈਨੀ ਬੇਅ ਦੀ ਡਾਰਵਿਨ ਸੀਟ ਤੋਂ ਜਿੱਕ ਹਾਸਲ ਕਰਕੇ ਪਾਰਲੀਮੈਂਟ ਵਿੱਚ ਪਹੁੰਚੇ ਸਨ, ਸਾਲ 2015 ਦੌਰਾਨ ਲੇਬਰ ਪਾਰਟੀ ਦੇ ਨੇਤਾ ਬਣੇ ਅਤੇ ਫੇਰ ਅਗਲੇ ਸਾਲ, ਉਨ੍ਹਾਂ ਨੂੰ ਰਾਜ ਦਾ ਮੁੱਖ ਮੰਤਰੀ ਚੁਣ ਲਿਆ ਗਿਆ ਸੀ।