ਫੈਡਰਲ ਸਰਕਾਰ ਵੱਲੋਂ ਬਣਾਈ ਗਈ ਇੱਕ ਟੀ.ਵੀ. ਮਸ਼ਹੂਰੀ ਨੂੰ ਲੋਕਾਂ ਨੇ ਦੱਸਿਆ ‘ਬੇਇਜ਼ਤੀ’, ਕੀਤੀ ਫੌਰਨ ਬੰਦ ਕਰਨ ਦੀ ਮੰਗ

ਦੇਸ਼ ਦੇ ਮੁੱਖ ਮੈਡੀਕਲ ਅਫ਼ਸਰ, ਪੌਲ ਕੈਲੀ ਨੇ ਕਿਹਾ ਕਿ ਫੈਡਰਲ ਸਰਕਾਰ ਦੀ ਫੰਡਿੰਗ ਨਾਲ ਇੱਕ ਟੀ.ਵੀ. ਦੀ ਮਸ਼ਹੂਰੀ ਬਣਾਈ ਗਈ ਹੈ ਜਿਸ ਨਾਲ ਕਿ ਲੋਕਾਂ ਨੂੰ ਸੁਨੇਹਾ ਦਿੱਤਾ ਜਾ ਰਿਹਾ ਹੈ ਕਿ ਆਪਣੇ ਘਰਾਂ ਅੰਦਰ ਹੀ ਰਹੋ ਅਤੇ ਕਰੋਨਾ ਤੋਂ ਬਚਣ ਵਾਸਤੇ ਸਰਕਾਰ ਦੇ ਟੀਕਾਕਰਣ ਅਭਿਆਨ ਦਾ ਹਿੱਸਾ ਬਣੋ ਅਤ ਆਪਣੀ ਅਤੇ ਆਪਣੇ ਸਮਾਜ ਦੀਆਂ ਜ਼ਿੰਦਗੀਆਂ ਨੂੰ ਬਚਾਉ।
ਪਰੰਤੂ ਨਿਊ ਸਾਊਥ ਵੇਲਜ਼ ਵਿਚਲੇ ਸਿਡਨੀ ਖੇਤਰ ਦੇ ਨੌਜਵਾਨਾਂ ਦਾ ਮੰਨਣਾ ਹੈ ਕਿ ਇਹ ਮਸ਼ਹੂਰੀ ਨਿਰੀ ‘ਬੇਇਜ਼ਤੀ’ ਤੋਂ ਇਲਾਵਾ ਹੋਰ ਕੁੱਝ ਵੀ ਨਹੀਂ ਕਿਉਂਕਿ ਪਹਿਲੀ ਗੱਲ ਤਾਂ ਇਹ ਹੈ ਕਿ ਇੰਨੀ ਵੱਡੀ ਪੱਧਰ ਉਪਰ ਹਾਲ ਦੀ ਘੜੀ ਕਰੋਨਾ ਤੋਂ ਬਚਾਉ ਵਾਲਾ ਟੀਕਾ ਉਪਲੱਭਧ ਹੀ ਨਹੀਂ ਹੈ ਜੋ ਕਿ 40 ਸਾਲ ਤੱਕ ਦੀ ਦੇਸ਼ ਦੀ ਵੱਡੀ ਜਨਸੰਖਿਆ ਨੂੰ ਲਗਾਇਆ ਜਾ ਸਕੇ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਪਹਿਲਾਂ ਉਕਤ ਟੀਕੇ ਦੀ ਉਪਲੱਭਧਤਾ ਨੂੰ ਸਥਾਈ ਅਤੇ ਯਕੀਨੀ ਬਣਾਏ ਅਤੇ ਬਾਅਦ ਵਿੱਚ ਅਜਿਹੀਆਂ ਮਸ਼ਹੂਰੀਆਂ ਨੂੰ ਟੀ.ਵੀ. ਚੈਨਲਾਂ ਅਤੇ ਸੋਸ਼ਲ ਮੀਡੀਆ ਉਪਰ ਜਾਰੀ ਕਰੇ ਅਤੇ ਹਾਲ ਦੀ ਘੜੀ ਫੌਰਨ ਇਸ ਮਸ਼ਹੂਰੀ ਨੂੰ ਬੰਦ ਕੀਤਾ ਜਾਵੇ।

Welcome to Punjabi Akhbar

Install Punjabi Akhbar
×
Enable Notifications    OK No thanks