ਨਿਊ ਸਾਊਥ ਵੇਲਜ਼ ਦੀ ਸੀ.ਟੀ.ਪੀ. ਵਿੱਚ ਯੂਆਈ ਦਾ ਪ੍ਰਵੇਸ਼

ਗ੍ਰਾਹਕ ਸੇਵਾਵਾਂ ਦੇ ਮੰਤਰੀ ਸ੍ਰੀ ਵਿਕਟਰ ਡੋਮਿਨੈਲੋ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਿਕ, ਨਿਊ ਸਾਊਥ ਵੇਲਜ਼ ਦੀ ਸੀ.ਟੀ.ਪੀ. ਮਾਰਕਿਟ ਅੰਦਰ ਹੁਣ ਯੂਆਈ ਦਾ ਪ੍ਰਵੇਸ਼ (ਸੀਟੀਪੀ ਵਿੱਚ) ਹੋ ਗਿਆ ਹੈ ਅਤੇ ਇਸ ਦੇ ਨਾਲ ਹੀ ਦੱਖਣੀ ਅਫ਼ਰੀਕਾ ਦੀ ਉਕਤ ਕੰਪਨੀ, ਬੀਤੇ 20 ਸਾਲਾਂ ਤੋਂ ਵੀ ਜ਼ਿਆਦਾ ਸਮੇਂ ਅੰਦਰ ਦੇਸ਼ ਅੰਦਰ ਕਿਸੇ ਬੀਮਾ ਕੰਪਨੀ ਨੂੰ ਲਾਈਸੈਂਸ ਦੇਣ ਵਾਲੀ ਪਹਿਲੀ ਕੰਪਨੀ ਵੀ ਬਣ ਗਈ ਹੈ। ਸ੍ਰੀ ਡੋਮੀਨੇਲੋ ਨੇ ਦੱਸਿਆ ਕਿ ਇਸ ਨਾਲ ਥਰਡ ਪਾਰਟੀ ਲਾਜ਼ਮੀ ਬੀਮਾ ਦੀ ਦੁਨੀਆਂ ਵਿੱਚ ਕੀਮਤਾਂ ਵਿੱਚ ਭਾਰੀ ਗਿਰਾਵਟ ਆਵੇਗੀ ਅਤੇ ਇਸ ਦਾ ਸਿੱਧਾ ਫਾਇਦਾ ਵਾਹਨਾਂ ਦੇ ਮਾਲਕਾਂ ਨੂੰ ਹੀ ਹੋਵੇਗਾ। ਕੰਪਨੀ ਦਾ ਕਹਿਣਾ ਹੈ ਕਿ ਦਿਸੰਬਰ 2017 ਤੋਂ ਹੀ ਕੰਪਨੀ ਨੇ ਬਾਜ਼ਾਰ ਅੰਦਰ ਆਪਣੀ ਵਧੀਆ ਥਾਂ ਬਣਾਈ ਹੈ ਅਤੇ ਘੱਟ ਪੈਸਿਆਂ ਅੰਦਰ ਬੀਮੇ ਕਰਕੇ ਅਤੇ ਹੋਰਨਾਂ ਖਾਮੀਆਂ ਤੋਂ ਗ੍ਰਾਹਕਾਂ ਨੂੰ ਮੁਕਤੀ ਦਿਵਾ ਕੇ ਵੱਧੀਆ ਅਤੇ ਮਿਆਰੀ ਕਾਰਗੁਜ਼ਾਰੀ ਦਾ ਮੁਲਾਹਜ਼ਾ ਕੀਤਾ ਹੈ ਅਤੇ ਇਸੇ ਦੇ ਇਹ ਪਰਿਣਾਮ ਅੱਜ ਉਨ੍ਹਾਂ ਨੂੰ ਮਿਲਿਆ ਹੈ। ਉਨ੍ਹਾਂ ਇਹ ਵੀ ਕਿ ਉਨ੍ਹਾਂ ਦੀ ਕਾਰਗੁਜ਼ਾਰੀ ਵਿੱਚ ਪਾਰਦਰਸ਼ਤਾ ਦੇ ਨਾਲ ਨਾਲ ਬਹੁਤ ਹੀ ਘੱਟ ਸਮੇਂ ਵਿੱਚ ਬੀਮਾ ਕਰਨ ਦੇ ਨਾਲ ਨਾਲ ਘੱਟ ਸਮੇਂ ਅੰਦਰ ਕਲੇਮ ਵੀ ਭੁਗਤਾ ਦਿਤੇ ਜਾਂਦੇ ਹਨ ਅਤੇ ਇਸ ਗ੍ਰਾਹਕਾਂ ਦਾ ਫਾਇਦਾ ਹੁੰਦਾ ਹੈ ਕਿਉਂਕਿ ਉਨ੍ਹਾਂ ਨੂੰ ਘੱਟ ਅਤੇ ਸਟੀਕ ਕਾਰਵਾਈਆਂ ਕਾਰਨ ਸਮੇਂ ਦੀ ਬਰਬਾਦੀ ਨਹੀਂ ਕਰਨੀ ਪੈਂਦੀ। ਸ੍ਰੀ ਡੋਮੀਨੇਲੋ ਨੇ ਕਿਹਾ ਕਿ ਪਹਿਲਾਂ ਜੋ ਬੀਮਾ ਐਵਰੇਜ ਰੂਪ ਵਿੱਚ 635 ਡਾਲਰਾਂ ਦੀ ਲਾਗਤ ਨਾਲ ਹੁੰਦਾ ਸੀ ਹੁਣ ਉਹ ਗਿਰ ਕੇ 486 ਡਾਲਰ ਤੇ ਆ ਗਿਆ ਹੈ ਅਤੇ ਵਾਹਨ ਮਾਲਕਾਂ ਨੂੰ ਸਿੱਧਾ ਸਿੱਧਾ 149 ਡਾਲਰਾਂ ਦਾ ਫਾਇਦਾ ਹੁੰਦਾ ਹੈ। ਜ਼ਿਕਰਯੋਗ ਹੈ ਕਿ ਮੌਜੂਦਾ ਸਮੇਂ ਅੰਦਰ ਉਕਤ ਫੀਲਡ ਵਿਚਲੀਆਂ ਕੰਪਨੀਆਂ ਦੀ ਗਿਣਤੀ ਯੂਆਈ ਨੂੰ ਮਿਲਾ ਕੇ 6 ਹੋ ਗਈ ਹੈ।

Install Punjabi Akhbar App

Install
×