ਸਿਡਨੀ ਦੇ ਉਤਰੀ ਬੀਚਾਂ ਦੇ ਨਿਵਾਸੀਆਂ ਲਈ ਕ੍ਰਿਸਮਿਸ ਮੌਕੇ ਤੇ ਲਾਕਡਾਊਨ ਦੌਰਾਨ ਮਾਮੂਲੀ ਰਿਆਇਤਾਂ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਪ੍ਰੀਮੀਅਰ ਗਲੈਡੀਜ਼ ਬਰਜਿਕਲਿਅਨ ਨੇ ਆਪਣੇ ਅਹਿਮ ਐਲਾਨਨਾਮੇ ਵਿੱਚ ਜ਼ਾਹਿਰ ਕੀਤਾ ਹੈ ਕਿ ਰਾਜ ਦੇ ਇਸ ਖੇਤਰ ਅੰਦਰ ਆ ਰਹੇ ਨਵੇਂ ਕਰੋਨਾ ਦੇ ਮਾਮਲਿਆਂ ਕਾਰਨ ਜਿਹੜਾ ਲਾਕਡਾਊਨ ਲਗਾਇਆ ਗਿਆ ਹੈ, ਉਸ ਦੌਰਾਨ, ਸਿਡਨੀ ਦੇ ਉਤਰੀ ਬੀਚਾਂ ਵਿਚਲੇ ਸ਼ਹਿਰੀਆਂ ਲਈ ਕ੍ਰਿਸਮਿਸ ਮੌਕੇ ਤੇ ਕੁੱਝ ਕੁ ਰਿਆਇਤਾਂ ਦਾ ਐਲਾਨ ਕੀਤਾ ਗਿਆ ਹੈ ਜਿਨ੍ਹਾਂ ਦੇ ਤਹਿਤ ਉਹ ਆਪਣੇ ਆਪਣੇ ਖੇਤਰਾਂ ਨੂੰ ਛੱਡ ਕੇ ਹੋਰ ਪਾਸੇ ਤਾਂ ਨਹੀਂ ਜਾ ਸਕਣਗੇ ਪਰੰਤੂ ਆਪਣੇ ਘਰਾਂ ਅੰਦਰ ਹੀ ਕੁੱਝ ਕੁ ਮਹਿਮਾਨਾਂ ਨਾਲ ਮਿਲ ਕੇ ਇਸ ਵਾਰੀ ਕ੍ਰਿਸਮਿਸ ਦਾ ਤਿਉਹਾਰ ਮਨਾ ਸਕਣਗੇ। ਆਉਣ ਵਾਲੇ ਕੱਲ੍ਹ (24 ਦਿਸੰਬਰ) ਨੂੰ ਇਸ ਖੇਤਰ ਵਿੱਚ ਲਗਾਇਆ ਗਿਆ ਲਾਕਡਾਊਨ ਦੋ ਹਿੱਸਿਆਂ ਵਿੱਚ ਵੰਡਿਆ ਜਾਵੇਗਾ -ਇੱਕ ਹਿੱਸਾ ਤਾਂ ਨਾਰਾਬੀਨ ਬ੍ਰਿਜ਼ ਦੇ ਉਤਰ ਪਾਸੇ ਦਾ ਹੈ ਅਤੇ ਦੂਸਰਾ ਹੈ ਬਹਾਈ ਮੰਦਿਰ ਵਾਲਾ ਜਿਹੜਾ ਕਿ ਮੋਨਾ ਵੇਲ ਸੜਕ ਉਪਰ ਸਥਿਤ ਹੈ। ਉਤਰੀ ਖੇਤਰ ਵਾਲਿਆਂ ਵਾਸਤੇ ਆਪਣੇ ਘਰਾਂ ਅੰਦਰ 5 ਮਹਿਮਾਨ ਬੁਲਾਉਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ ਅਤੇ ਇਹ ਇਜਾਜ਼ਤ 24, 25 ਅਤੇ 26 ਦਿਸੰਬਰ ਤੱਕ ਲਾਗੂ ਰਹੇਗੀ ਅਤੇ ਇਸੇ ਤਰ੍ਹਾਂ ਨਾਲ ਦੱਖਣੀ ਖੇਤਰ ਵਿੱਚ ਮਹਿਮਾਨ-ਨਵਾਜ਼ੀ 10 ਮਹਿਮਾਨਾਂ ਤੱਕ ਦੀ ਕਰ ਦਿੱਤੀ ਗਈ ਹੈ। ਦੋਹਾਂ ਖੇਤਰਾਂ ਦੇ ਲੋਕ ਆਪਣੇ ਇਸ ਖੇਤਰ ਨੂੰ ਛੱਡ ਕੇ ਰਾਜ ਦੇ ਦੂਸਰੇ ਹਿੱਸਿਆਂ ਵਿੱਚ ਹਾਲ ਦੀ ਘੜੀ ਨਹੀਂ ਜਾ ਸਕਣਗੇ। ਗ੍ਰੇਟਰ ਸਿਡਨੀ ਅਤੇ ਸੈਂਟਰਲ ਕੋਸਟ ਦੇ ਨਿਵਾਸੀਆਂ ਨੂੰ ਵੀ 10 ਮਹਿਮਾਨਾਂ ਦੀ ਇਜਾਜ਼ਤ ਹੈ ਅਤੇ ਨਾਲ ਹੀ 12 ਸਾਲ ਤੋਂ ਛੋਟੇ ਬੱਚੇ ਵੀ ਇਸ ਵਿੱਚ ਸ਼ਾਮਿਲ ਹੋ ਸਕਦੇ ਹਨ ਅਤੇ ਇਨ੍ਹਾਂ ਵਾਸਤੇ ਸੀਮਾ ਨਿਸਚਿਤ ਨਹੀਂ ਹੈ ਅਤੇ ਬੱਚਿਆਂ ਲਈ ਇਹ ਰਿਆਇਤ ਪਹਿਲਾਂ ਨਹੀਂ ਸੀ ਅਤੇ ਉਹ 10 ਵਿਅਕਤੀਆਂ ਦੀ ਸੀਮਾ ਵਿੱਚ ਹੀ ਸ਼ਾਮਿਲ ਸਨ।

Install Punjabi Akhbar App

Install
×