ਨਿਊ ਸਾਊਥ ਵੇਲਜ਼ ਅੰਦਰ ਜੰਗਲੀ ਘੋੜਿਆਂ ਦੀ ਗਿਣਤੀ ਉਪਰ ਸਰਕਾਰ ਦੀ ਪੂਰੀ ਨਜ਼ਰ

ਵਾਤਾਵਰਣ ਮੰਤਰੀ ਸ੍ਰੀ ਮੈਟ ਕੀਨ ਨੇ ਸਾਲ 2020 ਦੀ ਰਿਪੋਰਟ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਇੲ ਰਿਪੋਰਟ, ਦਰਸਾਉਂਦੀ ਹੈ ਕਿ ਕੋਸੀਓਜ਼ਕੋ ਨੈਸ਼ਨਲ ਪਾਰਕ ਵਿਚ ਜੰਗਲੀ ਘੋੜਿਆਂ ਦੀ ਗਿਣਤੀ 14,000 ਹੈ ਜੋ ਕਿ 2019 ਵਿੱਚ 19,000 ਦੇ ਮੁਕਾਬਲਤਨ 5,000 ਤੱਕ ਘੱਟ ਗਈ ਹੈ ਅਤੇ ਇਸ ਵਾਸਤੇ ਇਹ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਵਾਸਤੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਬੀਤੇ ਸਾਲਾਂ ਅੰਦਰ ਪਿਆ ਸੋਕਾ, ਬੁਸ਼ਫਾਇਰ ਆਦਿ ਆਫ਼ਤਾਵਾਂ ਜ਼ਿੰਮੇਵਾਰ ਹਨ। ਇੱਕ ਹੋਰ ਗੱਲ ਵੀ ਇਸ ਤਰਫ਼ ਧਿਆਨ ਖਿੱਚਦੀ ਹੈ ਕਿ 2019 ਦੇ ਸਰਵੇਖਣ ਵਿੱਚ ਸਮੁਚੇ ਨਿਊ ਸਾਉਥ ਵੇਲਜ਼ ਦੇ ਨਾਲ ਨਾਲ ਵਿਕਟੋਰੀਆਈ ਐਲਪਸ ਖੇਤਰ ਵੀ ਜੋੜਿਆ ਗਿਆ ਸੀ ਜਦੋਂ ਕਿ 2020 ਦੇ ਸਰਵੇਖਣ ਅਨੁਸਾਰ ਇਹ ਗਿਣਤੀ ਕੇਵਲ ਕੋਸੀਓਜ਼ਕੋ ਨੈਸ਼ਨਲ ਪਾਰਕ ਦੀ ਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਕੇਵਲ ਪਾਰਕ ਅੰਦਰਲੀ ਗਿਣਤੀ ਤਾਂ ਹਾਲ ਦੀ ਘੜੀ ਕਾਫੀ ਹੀ ਹੈ ਕਿਉਂਕਿ ਜਿੰਨੇ ਕੁ ਇੱਥੇ ਚਰਾਗਾਹਾਂ ਆਦਿ ਦੇ ਸੌਮੇ ਹਨ -ਇਹ ਕਾਫੀ ਹਨ ਅਤੇ ਜਾਨਵਰਾਂ ਦੀ ਮਿਕਦਾਰ ਵੀ ਅਨੁਪਾਤ ਨਾਲੋਂ ਕੁੱਝ ਜ਼ਿਆਦਾ ਹੀ ਹੈ। ਅਧਿਕਾਰੀਆਂ ਦਾ ਇਹ ਵੀ ਮੰਨਣਾ ਹੈ ਕਿ ਭਵਿੱਖ ਵਿੱਚ ਸ਼ਾਇਦ ਸਾਨੂੰ ਘੋੜਿਆਂ ਦੀ ਇਸ ਗਿਣਤੀ ਦੇ ਅਨੁਪਾਤ ਨੂੰ ਘਟਾਉਣ ਵੀ ਪੈ ਸਕਦਾ ਹੈ ਅਤੇ ਇਸ ਵਾਸਤੇ ਸਾਨੂੰ ਹੁਣੇ ਤੋਂ ਹੀ ਕਾਰਗਰ ਕਦਮ ਚੁੱਕ ਲੈਣੇ ਚਾਹੀਦੇ ਹਨ। ਜ਼ਿਕਰਯੋਗ ਹੈ ਕਿ ਸਾਲ 2020 ਵਿੱਚ 340 ਦੇ ਕਰੀਬ ਘੋੜੇ ਇਸ ਪਾਰਕ ਵਿੱਚੋਂ ਬਾਹਰ ਵੀ ਭੇਜ ਦਿੱਤੇ ਗਏ ਸਨ। ਸਰਕਾਰ ਦੇ ਇਸ ਪ੍ਰੋਗਰਾਮ ਵਾਸਤੇ ਨੁੰਗਾਰ ਪਲੇਨ, ਕੂਲਨਮੈਨ ਪਲੇਨ ਅਤੇ ਕਿਆਨਡਰਾ ਪਲੇਨ ਆਦਿ ਦੇ ਖੇਤਰਾਂ ਨੂੰ ਮੁੱਖ ਤੌਰ ਤੇ ਧਿਆਨ ਹਿਤ ਕੇਂਦਰਿਤ ਵੀ ਕੀਤਾ ਗਿਆ ਹੈ।

Install Punjabi Akhbar App

Install
×