ਸਾਰੇ ਆਸਟ੍ਰੇਲੀਆਈਆਂ ਅਤੇ ਨਿਊਜ਼ੀਲੈਂਡ ਦੇ ਯਾਤਰੀਆਂ ਲਈ ਨਿਊ ਸਾਊਥ ਵੇਲਜ਼ ਅਤੇ ਵਿਕਟੋਰੀਆ ਦੇ ਬਾਰਡਰ ਖੁੱਲ੍ਹਣਗੇ ਅੱਜ ਅੱਧੀ ਰਾਤ ਤੋਂ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਪ੍ਰੀਮੀਅਰ ਡੇਨੀਅਲ ਐਂਡ੍ਰਿਊਜ਼ ਅਤੇ ਗਲੈਡੀਜ਼ ਬਰਜਿਕਲੀਅਨ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਬੀਤੇ ਤਿੰਨ ਮਹੀਨਿਆਂ ਤੋਂ ਨਿਊ ਸਾਊਥ ਵੇਲਜ਼ ਅਤੇ ਵਿਕਟੋਰੀਆ ਦਰਮਿਆਨ ਚਲ ਰਿਹਾ ਬੰਦ ਬਾਰਡਰ ਅੱਜ ਅੱਧੀ ਰਾਤ ਤੋਂ ਖੋਲ੍ਹ ਦਿੱਤਾ ਜਾਵੇਗਾ ਅਤੇ ਹੁਣ ਦੋਹਾਂ ਰਾਜਾਂ -ਸਮੇਤ ਸਾਰੇ ਆਸਟ੍ਰੇਲੀਆ ਅਤੇ ਨਿਊਜ਼ਲੈਂਡ ਦੇ ਨਿਵਾਸੀਆਂ ਲਈ ਵੀ ਦੋਹੇਂ ਰਾਜਾਂ ਵੱਲੋਂ ਆਉਭਗਤੀ ਦੀ ਤਿਆਰੀ ਕਰ ਲਈ ਗਈ ਹੈ। ਨਿਊ ਸਾਊਥ ਵੇਲਜ਼ ਦੀ ਪ੍ਰੀਮੀਅਰ ਨੇ ਤਾਂ ਇੱਥੋਂ ਤੱਕ ਵੀ ਕਿਹਾ ਕਿ ਲਗਾਇਆ ਗਿਆ ਬਾਰਡਰਾਂ ਦਾ ਬੰਦ ਬਹੁਤ ਹੀ ਖਰਚੀਲਾ ਹੋ ਨਿਭੜਿਆ ਹੈ ਕਿਉਂਕਿ ਇਸ ਵਾਸਤੇ ਦੋਹਾਂ ਰਾਜਾਂ ਨੂੰ ਹੀ ਬਹੁਤ ਭਾਰੀ ਰਕਮ ਚੁਕਾਉਣੀ ਪਈ ਹੈ ਅਤੇ ਇਸ ਦੌਰਾਨ ਵੀ ਘੱਟੋ ਘੱਟ 5 ਲੱਖ ਵੱਡੇ ਟਰੱਕ-ਟਰਾਲੇ ਅਤੇ 50 ਲੱਖ ਤੋਂ ਵੀ ਵੱਧ ਗਿਣਤੀ ਵਿੱਚ ਕਾਰਾਂ ਨੇ ਇਸ ਚੈਕਪੁਆਇੰਟਾਂ ਤੋਂ ਲਾਂਘਾ ਕੀਤਾ ਹੈ। ਜ਼ਿਕਰਯੋਗ ਹੈ ਕਿ ਰਾਜ ਅੰਦਰ ਅੱਜ ਐਤਵਾਰ ਨੂੰ 11 ਨਵੇਂ ਮਾਮਲੇ ਕਰੋਨਾ ਦੇ ਦਰਜ ਹੋਏ ਹਨ ਅਤੇ ਸਭ ਕੁਆਰਨਟੀਨ ਵਿੱਚ ਹਨ। ਸਥਾਨਕ ਟ੍ਰਾਂਸਮਿਸ਼ਨ ਦਾ ਕੋਈ ਵੀ ਮਾਮਲਾ ਲਗਾਤਾਰ 15 ਦਿਨਾਂ ਤੋਂ ਦਰਜ ਨਹੀਂ ਹੋਇਆ ਹੈ। ਕੁਈਨਜ਼ਲੈਂਡ ਬਾਰੇ ਪ੍ਰਸ਼ਨ ਪੁੱਛੇ ਜਾਣ ਤੇ ਸ੍ਰੀਮਤੀ ਗਲੈਡੀਜ਼ ਬਰਜਿਕਲੀਅਨ ਨੇ ਕਿਹਾ ਕਿ ਕੁੲਨਜ਼ਲੈਂਡ ਦੇ ਪ੍ਰੀਮੀਅਰ ਕੀ ਸੋਚ-ਸਮਝ ਅਤੇ ਕਰ ਰਹੇ ਹਨ, ਉਨ੍ਹਾਂ ਦੀ ਸਮਝ ਤੋਂ ਬਾਹਰ ਹੀ ਹੈ।

Install Punjabi Akhbar App

Install
×