ਨਿਊ ਸਾਊਥ ਵੇਲਜ਼ ਅਤੇ ਵਿਕਟੋਰੀਆ ਅੰਦਰ ਬੀਤੇ 24 ਘੰਟਿਆਂ ਤੱਕ 12230 ਕਰੋਨਾ ਵੈਕਸੀਨਾਂ ਦਾ ਵਿਤਰਣ

(ਦ ਏਜ ਮੁਤਾਬਿਕ) ਸਿਹਤ ਅਧਿਕਾਰੀਆਂ ਮੁਤਾਬਿਕ ਬੀਤੇ 24 ਘੰਟਿਆਂ ਦੌਰਾਨ ਅਤੇ ਬੀਤੀ ਰਾਤ ਦੇ 8 ਵਜੇ ਤੱਕ ਨਿਊ ਸਾਊਥ ਵੇਲਜ਼ ਅੰਦਰ 6173 ਕੋਵਿਡ-19 ਵੈਕਸੀਨਾਂ ਦਾ ਵਿਤਰਣ ਕੀਤਾ ਗਿਆ ਜੋ ਕਿ ਹੁਣ ਤੱਕ ਕੁੱਲ ਮਿਲਾ ਕੇ 146,724 ਦਾ ਆਂਕੜਾ ਪਾਰ ਕਰ ਚੁਕਿਆ ਹੈ ਅਤੇ ਦਵਾਈ ਦਾ ਵਿਤਰਣ ਲਗਾਤਾਰ ਜਾਰੀ ਹੈ। ਰਾਜ ਅੰਦਰ ਕਰੋਨਾ ਦਾ ਕੋਈ ਵੀ ਨਵਾਂ ਮਾਮਲਾ ਇਸ ਦੌਰਾਨ ਦਰਜ ਨਹੀਂ ਹੋਇਆ ਪਰੰਤੂ ਹੋਟਲ ਕੁਆਰਨਟੀਨ ਵਿੱਚ 2 ਮਾਮਲੇ ਆਏ ਹਨ।
ਉਧਰ ਵਿਕਟੋਰੀਆ ਦੀ ਗੱਲ ਕਰੀਏ ਤਾਂ ਰਾਜ ਅੰਦਰ ਇਸੇ ਸਮੇਂ ਦੌਰਾਨ ਨਾ ਤਾਂ ਕਰੋਨਾ ਦਾ ਕੋਈ ਸਥਾਨਕ ਮਾਮਲਾ ਹੀ ਦਰਜ ਹੋਇਆ ਹੈ ਅਤੇ ਨਾ ਹੀ ਕੋਈ ਬਾਹਰੀ ਦੇਸ਼ਾਂ ਵਿਚੋਂ ਇੱਥੇ ਮਾਮਲਾ ਆਇਆ ਹੈ। ਮੈਲਬੋਰਨ ਅੰਦਰ ਬੀਤੇ ਕੱਲ੍ਹ ਹੋਟਲ ਕੁਆਰਨਟੀਨ ਪ੍ਰੋਗਰਾਮ ਨੂੰ ਤੀਸਰੀ ਵਾਰੀ ਚਾਲੂ ਕਰਨ ਤੋਂ ਬਾਅਦ, ਪਹਿਲੀ ਅੰਤਰ ਰਾਸ਼ਟਰੀ ਉਡਾਣ ਨੇ ਲੈਂਡ ਕੀਤਾ ਅਤੇ ਬੀਤੇ ਦੇ ਮਹੀਨਿਆਂ ਤੋਂ ਬੰਦ ਪਈਆਂ ਉਡਾਣਾਂ ਤੋਂ ਬਾਅਦ ਇਸਦਾ ਭਰਪੂਰ ਸਵਾਗਤ ਕੀਤਾ ਗਿਆ।
ਸਿਹਤ ਅਧਿਕਾਰੀਆਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਰਾਜ ਅੰਦਰ ਬੀਤੇ 24 ਘੰਟਿਆਂ ਦੌਰਾਨ 6,057 ਕੋਵਿਡ-19 ਵੈਕਸੀਨ ਲਗਾਏ ਗਏ ਅਤੇ ਹੁਣ ਤੱਕ ਲਗਾਏ ਗਏ ਕੁੱਲ ਟੀਕਾਕਰਣ ਦੇ ਆਂਕੜਿਆਂ ਦੀ ਗਿਣਤੀ 137,320 ਹੋ ਚੁਕੇ ਹਨ।

Install Punjabi Akhbar App

Install
×