ਖੇਤਰੀ ਨਵੀਨੀਕਰਨ ਪ੍ਰੋਗਰਾਮ ਅਧੀਨ ਸੈਂਕੜੇ ਸਕੂਲਾਂ ਦੀਆਂ ਇਮਾਰਤਾਂ ਦੀ ਉਸਾਰੀ ਤੈਅ

ਨਿਊ ਸਾਊਥ ਵੇਲਜ਼ ਦੇ ਵਧੀਕ ਪ੍ਰੀਮੀਅਰ ਜੋਹਨ ਬੈਰੀਲੈਰੋ ਨੇ ਇੱਕ ਜਾਣਕਾਰੀ ਵਿੱਚ ਦੱਸਿਆ ਹੈ ਕਿ ਸਰਕਾਰ ਦੀਆਂ ਨੀਤੀਆਂ ਮੁਤਾਬਿਕ ਰਾਜ ਦੇ ਸਕੂਲਾਂ ਦੀਆਂ ਸੈਂਕੜੇ ਇਮਾਰਤਾਂ ਨੂੰ ਹੁਣ ਨਵੀਂ ਦਿੱਖ ਪ੍ਰਦਾਨ ਕੀਤੀ ਜਾਵੇਗੀ। ਸਰਕਾਰ ਦੇ 120 ਮਿਲੀਅਨ ਡਾਲਰਾਂ ਦੇ ਇਸ ਪ੍ਰਾਜੈਕਟ ਅਧੀਨ ਸਥਾਨਕ ਸਕੂਲਾਂ ਨੂੰ 50% ਤੋਂ 80% ਤੱਕ ਦੀ ਸਹਾਇਤਾ ਦਿੱਤੀ ਜਾਵੇਗੀ ਜਿਸ ਦੇ ਰਾਹੀਂ ਸਕੂਲਾਂ ਦੀਆਂ ਇਮਾਰਤਾਂ ਦੀ ਮੁਰੰਮਤ ਜਾਂ ਵਾਧਾ, ਨਵੀਨੀਕਰਣ, ਵਿਗਿਆਨ ਦੀਆਂ ਆਧੁਨਿਕ ਸਹੂਲਤਾਂ, ਟਾਇਲਟ ਬਲਾਕ, ਕੈਨਟੀਨਾਂ ਅਤੇ ਪ੍ਰਸ਼ਾਸਨਿਕ ਵਿਭਾਗਾਂ ਆਦਿ ਦੀਆਂ ਨਵੀਆਂ ਸਹੂਲਤਾਂ ਆਦਿ ਵੀ ਪ੍ਰਦਾਨ ਕੀਤੀਆਂ ਜਾ ਸਕਦੀਆਂ ਹਨ। ਸਰਕਾਰ, ਸਕੂਲਾਂ ਨਾਲ ਮਿਲ ਕੇ ਇਸ ਕੰਮ ਨੂੰ ਨੇਪਰੇ ਚਾੜ੍ਹੇਗੀ ਅਤੇ ਇਸ ਨਾਲ ਸਥਾਨਕ ਰੌਜ਼ਗਾਰ ਵਿੱਚ ਵੀ ਵਾਧਾ ਹੋਵੇਗਾ। ਸ੍ਰੀ ਬੈਰਿਲੈਰੋ ਨੇ ਇਹ ਵੀ ਕਿਹਾ ਕਿ ਸਾਡੇ ਵਿਦਿਆਰਥੀ ਹੀ ਅਸਲ ਵਿੱਚ ਸਾਡਾ ਭਵਿੱਖ ਹਨ ਅਤੇ ਉਨ੍ਹਾਂ ਵਾਸਤੇ ਸਹੀ ਰਾਹਾਂ ਬਣਾਉਣਾ ਅਤੇ ਉਨ੍ਹਾਂ ਨੂੰ ਉਨ੍ਹਾਂ ਰਾਹਾਂ ਤੇ ਚਲਾ ਕੇ ਉਨ੍ਹਾਂ ਦੀ ਸਹੀ ਮੰਜ਼ਿਲ ਵੱਲ ਲੈ ਕੇ ਜਾਣਾ ਹੀ ਸਾਡਾ ਅਸਲ ਫ਼ਰਜ਼ ਹੈ। ਖ਼ਜ਼ਾਨਾ ਮੰਤਰੀ ਸ੍ਰੀ ਡੋਮਿਨਿਕ ਪੈਰੋਟੇਟ ਨੇ ਵੀ ਇਸ ਦੀ ਪੁਸ਼ਟੀ ਕਰਦਿਆਂ ਕਿ ਸਰਕਾਰ ਦੀ ਸਮੁੱਚੀ ਟੀਮ ਇਸ ਕੰਮ ਨੂੰ ਸਹੀ ਤਰੀਕਿਆਂ ਨਾਲ ਚਲਾਏਗੀ ਅਤੇ ਸਿਰੇ ਚੜ੍ਹਾਵੇਗੀ। ਸਿੱਖਿਆ ਮੰਤਰੀ ਸ੍ਰੀ ਮਤੀ ਸਾਰਾਹ ਮਿਸ਼ੈਲ ਨੇ ਇਸ ਬਾਬਤ ਸਰਕਾਰ ਦੀ ਵੱਡਮੁੱਲੀ ਸੋਚ ਨੂੰ ਸਿਹਰਾ ਬੰਨ੍ਹਿਆ ਹੈ ਅਤੇ ਕਿਹਾ ਹੈ ਕਿ ਸਹੀ ਆਗੂ ਹੀ ਸਹੀ ਰਾਹਾਂ ਦਿਖਾ ਸਕਦਾ ਹੈ ਅਤੇ ਇਸ ਵਾਸਤੇ ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਦਾ ਧੰਨਵਾਦ ਕੀਤਾ ਹੈ।

Install Punjabi Akhbar App

Install
×