ਬੇਘਰਿਆਂ ਲਈ ਘਰ -ਨਿਊ ਸਾਊਥ ਵੇਲਜ਼ ਸਰਕਾਰ ਦਾ ਇੱਕ ਹੋਰ ਉਦਮ

ਨਿਊ ਸਾਊਥ ਵੇਲਜ਼ ਦੀਆਂ ਗਲੀਆਂ ਕੂਚਿਆਂ ਅੰਦਰ ਵੀ ਇੱਕ ਅਜਿਹੀ ਦੁਨੀਆਂ ਵਸਦੀ ਹੈ ਜਿਸ ਦੇ ਬਸ਼ਿੰਦੇ ਖੁਲ੍ਹੇ ਆਸਮਾਨ ਦੇ ਨੀਚੇ ਅਤੇ ਚਾਰ ਦਿਵਾਰੀਆਂ ਤੋਂ ਬਿਨ੍ਹਾਂ ਆਪਣਾ ਜੀਵਨ ਬਸਰ ਕਰਦੇ ਹਨ ਅਤੇ ਹੁਣ ਸਰਕਾਰ ਨੇ ਇਨ੍ਹਾਂ ਬੇਘਰਿਆਂ ਦੀ ਮਦਦ ਕਰਦਿਆਂ ਇਨ੍ਹਾਂ ਨੂੰ ਵੀ ਸੁਰੱਖਿਅਤ ਥਾਵਾਂ ਉਪਰ ਬਣੇ ਆਸ਼ਰਿਆਂ ਵਿੱਚ ਰੱਖਿਆ ਜਾਵੇ ਤਾਂ ਜੋ ਇਹ ਲੋਕ ਵੀ ਇੱਕ ਘਰ ਦਾ ਸੁੱਖ ਭੋਗ ਸਕਣ। ਸਰਕਾਰ ਨੇ 2020-21 ਦੇ ਬਜਟ ਵਿੱਚ ਇਸ ਵਾਸਤੇ 29 ਮਿਲੀਅਨ ਡਾਲਰ ਰਾਖਵੇਂ ਰੱਖੇ ਹਨ ਤਾਂ ਕਿ ਅਜਿਹੇ ਲੋਕਾਂ ਵਾਸਤੇ ਸਰਾਵਾਂ ਦੀ ਤਰਜ ਉਪਰ ਵੱਡ ਗਿਣਤੀ ਵਿੱਚ ਘਰ ਬਣਾਏ ਜਾ ਸਕਣ। ਖ਼ਜ਼ਾਨਚੀ ਸ੍ਰੀ ਡੋਮਿਨਿਕ ਪੈਰੋਟੇਟ ਦਾ ਕਹਿਣਾ ਹੈ ਕਿ ਸਰਕਾਰ ਦੀ ਸਕੀਮ ‘ਘਰ -ਇਕੱਠਿਆਂ ਲਈ’ ਅਧੀਨ ਕੀਤੇ ਜਾ ਰਹੇ ਖਰਚ ਦਾ ਬਜਟ ਹੁਣ 65 ਮਿਲੀਅਨ ਡਾਲਰ ਤੇ ਪੁੱਜ ਗਿਆ ਹੈ। ੳਕਤ ਘਰਾਂ ਦੀ ਸਕੀਮ ਅਧੀਨ ਕਈ ਲੋਕਾਂ ਦੇ ਰਹਿਣ ਲਈ ਅਜਿਹੇ ਘਰ ਬਣਾਏ ਜਾਂ ਕਿਰਾਇਆਂ ਤੇ ਲਏ ਜਾ ਰਹੇ ਹਨ ਜਿੱਥੇ ਕਿ ਇੱਕ ਤੋਂ ਜ਼ਿਆਦਾ ਲੋਕ ਇਕੱਠੇ ਮਿਲ ਕੇ ਰਹਿੰਦੇ ਹਨ। ਬੀਤੇ ਅਪ੍ਰੈਲ ਦੇ ਮਹੀਨੇ ਤੋਂ ਹੀ ਉਕਤ ਸਕੀਮ ਦੇ ਤਹਿਤ 645 ਤੋਂ ਵੀ ਜ਼ਿਆਦਾ ਗਿਣਤੀ ਅਜਿਹੇ ਗਲੀਆਂ ਵਿੱਚ ਰਹਿਣ ਵਾਲੇ ਲੋਕਾਂ ਦੀ ਹੈ ਜਿਨਾ੍ਹਂ ਨੂੰ ਕਿ ਇਸ ਸਕੀਮ ਦੇ ਤਹਿਤ ਰਹਿਣ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਚੁਕੀਆਂ ਹਨ ਅਤੇ ਇਨ੍ਹਾਂ ਵਿੱਚ 274 ਉਹ ਲੋਕ ਵੀ ਸ਼ਾਮਿਲ ਹਨ ਜੋ ਕਿ ਪਹਿਲਾਂ ਤੋਂ ਹੀ ਅਜਿਹੀਆਂ ਸਰਕਾਰੀ ਸਹੂਲਤਾਂ ਦਾ ਅਨੰਦ ਮਾਣ ਰਹੇ ਹਨ। ਪਰਵਾਰ, ਭਾਈਚਾਰਾ ਅਤੇ ਅਪੰਗਤਾ ਲਈ ਸੇਵਾਵਾਂ ਦੇ ਵਿਭਾਗਾਂ ਦੇ ਮੰਤਰੀ ਸ੍ਰੀ ਗਾਰੇਥ ਵਾਰਡ ਨੇ ਕਿਹਾ ਕਿ ਸਰਕਾਰ ਦਾ ਇਹ ਬਹੁਤ ਹੀ ਉਚਿਤ ਅਤੇ ਸ਼ਲਾਘਾ ਯੋਗ ਕਦਮ ਹੈ ਅਤੇ ਅਜਿਹੇ ਲੋਕ ਇਸ ਦਾ ਲਾਭ ਵੀ ਪ੍ਰਾਪਤ ਕਰ ਰਹੇ ਹਨ।

Install Punjabi Akhbar App

Install
×