ਨਿਊ ਸਾਊਥ ਵੇਲਜ਼ ਦੀਆਂ ਵਿਰਾਸਤਾਂ ਨੂੰ ਸੰਭਾਲਣ ਲਈ ਨਵੀਨੀਕਰਣ ਅਤੇ ਆਧੁਨਿਕੀਕਰਣ -ਡੋਨ ਹਾਰਵਿਨ

ਕਲ਼ਾ ਅਤੇ ਵਿਰਾਸਤੀ ਸਭਿਆਚਾਰ ਆਦਿ ਵਾਲੇ ਵਿਭਾਗਾਂ ਦੇ ਮੰਤਰੀ ਡੋਨ ਹਾਰਵਿਨ ਨੇ ਆਪਣੇ ਇੱਕ ਐਲਾਨਨਾਮੇ ਰਾਹੀਂ ਦੱਸਿਆ ਕਿ ਰਾਜ ਸਰਕਾਰ ਆਪਣੀ ਪੂਰੀ ਵਾਹ ਲਗਾ ਰਹੀ ਹੈ ਕਿ ਰਾਜ ਵਿੱਚਲੀਆਂ ਵਿਰਾਸਤੀ ਅਤੇ ਸਭਿਆਚਾਰ ਨਾਲ ਸਬੰਧਤ ਬਹੁਮੁੱਲੀਆਂ ਥਾਵਾਂ ਆਦਿ ਨੂੰ ਨਵੇਂ ਢੰਗ ਤਰੀਕਿਆਂ ਦੇ ਨਾਲ ਉਨ੍ਹਾਂ ਦੀ ਸਾਂਭ ਸੰਭਾਲ ਕੀਤੀ ਜਾਵੇ ਤਾਂ ਜੋ ਉਹ ਆਉਣ ਵਾਲੀਆਂ ਪੀੜ੍ਹੀਆਂ ਦਰ ਪੀੜ੍ਹੀਆਂ ਲਈ ਪ੍ਰੇਰਨਾ ਸ੍ਰੋਤ ਬਣੇ ਰਹਿਣ। ਉਨ੍ਹਾਂ ਕਿਹਾ ਕਿ ਇਸ ਬਾਬਤ ਪਾਰਲੀਮਾਨੀ ਕਮੇਟੀ ਦੇ ਸਨਮੁੱਖ ਇੱਕ ਚਰਚਾ ਦਾ ਵਿਸ਼ਾ ਲਿਆਇਆ ਜਾ ਰਿਹਾ ਹੈ ਜਿਸ ਰਾਹੀਂ ਇਸ ਵਾਸਤੇ ਵਿਸਥਾਰ ਵਿੱਚ ਚਰਚਾ ਕੀਤੀ ਜਾਵੇਗੀ ਅਤੇ ਵਿਰਾਸਤੀ ਥਾਵਾਂ ਦੀ ਸਹੀ ਬੱਧ ਤਰੀਕਿਆਂ ਦੇ ਨਾਲ ਰੱਖ ਰਖਾਉ ਅਤੇ ਉਹ ਵੀ ਘੱਟ ਖਰਚਿਆਂ ਆਦਿ ਦੇ ਨਾਲ, ਬਾਰੇ ਚਰਚਾਵਾਂ ਕੀਤੀਆਂ ਜਾਣਗੀਆਂ।
ਉਨ੍ਹਾਂ ਇਹ ਵੀ ਕਿਹਾ ਕਿ ਬਹੁਤ ਸਾਰੀਆਂ ਉਦਾਹਰਣਾਂ ਦੇਸ਼-ਦੁਨੀਆਂ ਵਿੱਚ ਅਜਿਹੀਆਂ ਮਿਲਦੀਆਂ ਹਨ ਕਿ ਜਿੱਥੇ ਕੇ ਅਜਿਹੀਆਂ ਵਿਰਾਸਤੀ ਥਾਵਾਂ ਦੀ ਠੀਕ ਤਰ੍ਹਾਂ ਨਾਲ ਸਾਂਭ ਸੰਭਾਲ ਨਹੀਂ ਹੁੰਦੀ ਅਤੇ ਜਾਂ ਫੇਰ ਕੀਤੀ ਨਹੀਂ ਜਾਂਦੀ ਅਤੇ ਅਜਹੀਆਂ ਥਾਵਾਂ ਦਾ ਨਾਮ ਨਿਸ਼ਾਨ ਵੀ ਮਿਟ ਜਾਂਦਾ ਹੈ ਅਤੇ ਜਾਂ ਫੇਰ ਮਿਟਣ ਕਿਨਾਰੇ ਆ ਜਾਂਦਾ ਹੈ, ਪਰੰਤੂ ਨਿਊ ਸਾਊਥ ਵੇਲਜ਼ ਸਰਕਾਰ ਅਜਿਹਾ ਨਹੀਂ ਸੋਚਦੀ ਅਤੇ ਅਜਿਹੇ ਕੰਮਾਂ ਵਾਸਤੇ ਹਮੇਸ਼ਾ ਸੁਹਿਰਦਤਾ ਅਤੇ ਦਰਿਆ ਦਿਲੀ ਦਾ ਮੁਜ਼ਾਹਰਾ ਕਰਦੀ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਵਿਰਾਸਤੀ ਥਾਵਾਂ ਦੀ ਸੰਭਾਲ ਵਾਸਤੇ ਸਭ ਤੋਂ ਜ਼ਰੂਰੀ ਹੈ ਕਿ ਉਨ੍ਹਾਂ ਵਿੱਚ ਕੋਈ ਤਾਲ਼ਾ ਨਾਲ ਲਗਾਇਆ ਜਾਵੇ, ਸਗੋਂ ਉਨ੍ਹਾਂ ਦੀ ਦਿਨ ਪ੍ਰਤੀ ਦਿਨ ਯੋਗ ਵਰਤੋਂ ਕੀਤੀ ਜਾਵੇ।
ਕਿਉਂਕਿ ਰਾਜ ਅੰਦਰ 1999 ਤੋਂ ਬਾਅਦ ਅਜਿਹੀਆਂ ਲੋੜਾਂ ਵਾਸਤੇ ਕੋਈ ਕਿਸੇ ਕਿਸਮ ਦਾ ਨਵਾਂ ਅਤੇ ਯੋਗ ਹੱਲ ਕੱਢਿਆ ਜਾਂ ਲਿਆਉਂਦਾ ਹੀ ਨਹੀਂ ਗਿਆ ਤਾਂ ਇਸ ਵਾਰੀ ਸਰਕਾਰ ਨੇ ਇਸ ਬਾਬਤ ਕਦਮ ਚੁੱਕੇ ਹਨ ਅਤੇ ਰਾਜ ਸਰਕਾਰ ਦੀ ਲੈਜਿਸਲੇਟਿਵ ਕਾਂਸਲ ਸਟੈਂਡਿੰਗ ਕਮੇਟੀ ਅੱਗੇ ਇਸ ਪ੍ਰਸਤਾਵ ਨੂੰ ਰੱਖਿਆ ਹੈ।
ਉਕਤ ਚਰਚਾ ਦੇ ਪੇਪਰ ਬਾਰੇ ਜ਼ਿਆਦਾ ਜਾਣਕਾਰੀ https://www.heritage.nsw.gov.au/what-we-do/nsw-heritage-act-review/ ਉਪਰ ਵਿਜ਼ਿਟ ਕਰਕੇ ਲਈ ਜਾ ਸਕਦੀ ਹੈ।

Install Punjabi Akhbar App

Install
×