ਨਿਊ ਸਾਊਥ ਵੇਲਜ਼ ਵਿੱਚ ਸਾਫ ਸੁਥਰੀ ਉਦਯੋਗਿਕ ਕ੍ਰਾਂਤੀ ਦਾ ਚਲਨ

ਰਾਜ ਦੇ ਊਰਜਾ ਮੰਤਰੀ ਮੈਟ ਕੀਨ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵਧੀਆਂ ਨੀਤੀਆਂ ਕਾਰਨ ਅੱਜ ਰਾਜ ਦਾ ਉਦਯੋਗਿਕ ਜਗਤ ਇੱਕ ਅਜਿਹੇ ਦੌਰ ਵਿੱਚ ਹੈ ਜਿੱਥੇ ਕਿ ਸਮੁੱਚੀ ਦੁਨੀਆਂ ਨੂੰ ਇਹ ਸੰਦੇਸ਼ ਜਾ ਰਿਹਾ ਹੈ ਕਿ ਘੱਟ ਤੋਂ ਘੱਟ ਕਾਰਬਨ ਉਤਸਰਜਨ ਦੇ ਖੇਤਰ ਵਿੱਚ ਵਧੀਆ ਕੰਮ ਹੋ ਰਿਹਾ ਹੈ ਅਤੇ ਸਰਕਾਰ ਨੇ ਇਸ ਵਾਸਤੇ ਜਿਹੜਾ 750 ਮਿਲੀਅਨ ਡਾਲਰਾਂ ਦਾ ਬਜਟ ਦਿੱਤਾ ਹੈ, ਉਹ ਸਾਹੀ ਮਾਪਦੰਡਾਂ ਨਾਲ ਮਿੱਥੇ ਗਏ ਜ਼ੀਰੋ ਅਮਿਸ਼ਨ ਦੇ ਟੀਚੇ ਨੂੰ ਪ੍ਰਾਪਤ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਰਾਜ ਦਾ ਇਹ ਉਤਮ ਕਦਮ ਸਾਰੀ ਦੁਨੀਆਂ ਵਾਸਤੇ ਇੱਕ ਮਿਸਾਲ ਬਣਦਾ ਜਾ ਰਿਹਾ ਹੈ ਅਤੇ ਸਰਕਾਰ ਵੱਲੋਂ ਦਿੱਤਾ ਗਿਆ ਨਵਾਂ ਬਜਟ ਹੁਣ ਆਧੂਨਿਕ ਅਤੇ ਸਾਫ ਸੁਥਰੀਆਂ ਤਕਨੀਕਾਂ ਆਦਿ ਨਾਂਲ ਅਜਿਹੇ ਖੋਜ ਕੇਂਦਰ ਸਥਾਪਤ ਕਰੇਗਾ ਜਿੱਥੇ ਕਿ ਉਦਯੋਗਿਕ ਜਗਤ ਲਈ ਅਜਿਹੀਆਂ ਨਵੀਆਂ ਨਵੀਆਂ ਖੋਜਾਂ ਕੀਤੀਆਂ ਜਾਣਗੀਆਂ ਕਿ ਰਾਜ ਨੂੰ ਹੋਰ ਵੀ ਜ਼ੀਰੋ ਅਮਿਸ਼ਨ ਵੱਲ ਕਿਵੇਂ ਲੈ ਕੇ ਜਾਇਆ ਜਾਵੇ ਜਿਸ ਨਾਲ ਕਿ ਭਵਿੱਖ ਵਿਚ ਰਾਜ ਦੀ ਅਰਥ-ਵਿਵਸਥਾ ਨੂੰ ਵੀ ਚੰਗਾ ਹੁੰਗਾਰਾ ਮਿਲਦਾ ਰਹੇ ਅਤੇ ਕਾਬਰਨ ਉਤਸਰਜਨ ਵੀ ਘਟਦਾ ਰਹੇ।
ਉਕਤ ਫੰਡਿੰਗ ਰਾਹੀਂ ਹੁਣ ਸਰਕਾਰ ਨੇ 380 ਮਿਲੀਅਨ ਡਾਲਰ ਤਾਂ ਰੱਖੇ ਹਨ ਕਿ ਉਦਯੋਗ ਜਗਤ ਭਵਿੱਖ ਵਿੱਚ ਆਪਣੇ ਉਦਯੋਗਾਂ ਆਦਿ ਲਈ ਕਾਰਬਨ ਉਤਸਰਜਨ ਨੂੰ ਘਟਾਉਣ ਦੇ ਹੋਰ ਬਦਲਵੇਂ ਕਦਮ ਚੁੱਕ ਸਕਣ ਅਤੇ ਇਸ ਤੋਂ ਇਲਾਵਾ 175 ਮਿਲੀਅਨ ਡਾਲਰਾਂ ਨਾਲ ਅਜਿਹੀਆਂ ਨਵੀਆਂ ਇਕਾਈਆਂ ਸਥਾਪਤ ਕੀਤੀਆਂ ਜਾਣ ਜਿਵੇਂ ਕਿ ਗ੍ਰੀਨ ਹਾਈਡ੍ਰੋਜਨ ਆਦਿ ਤਾਂ ਕਿ ਭਵਿੱਖ ਵਿੱਚ ਇਨ੍ਹਾਂ ਦੇ ਜ਼ਰੀਏ ਨਵੇਂ ਰੌਜ਼ਗਾਰ ਦੇ ਮੌਕੇ ਵੀ ਪ੍ਰਦਾਨ ਕੀਤੇ ਜਾ ਸਕਣ। ਹੋਰ 195 ਮਿਲੀਅਨ ਡਾਲਰਾਂ ਦਾ ਫੰਡ -ਖੋਜ ਅਤੇ ਉਸਾਰੂ ਕੇਂਦਰਾਂ ਲਈ ਹੈ ਜਿੱਥੇ ਕਿ ਨਵੀਆਂ ਤਕਲੀਕਾਂ ਦੀ ਈਜਾਦ ਕੀਤੀ ਜਾ ਸਕੇ ਅਤੇ ਰਾਜ ਦੀ ਅਰਥ-ਵਿਵਸਥਾ ਨੂੰ ਵੀ ਫਾਇਦਾ ਦਿੱਤਾ ਜਾ ਸਕੇ।
ਜ਼ਿਆਦਾ ਜਾਣਕਾਰੀ ਲਈ ਸਰਕਾਰ ਦੀ ਵੈਬਸਾਈਟ www.energysaver.com.au/netzeroindustry ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×