ਨਿਊ ਸਾਊਥ ਵੇਲਜ਼ ਵਿਚਲੀਆਂ ਕਰੋਨਾ ਨਾਲ ਸਬੰਧਤ ਸ਼ੱਕੀ ਥਾਂਵਾਂ ਦੀ ਸੂਚੀ ਵਿੱਚ ਇਜ਼ਾਫ਼ਾ

ਸਰਕਾਰ ਅਤੇ ਸਹਿਤ ਅਧਿਕਾਰੀਆਂ ਵੱਲੋਂ ਜਾਰੀ ਕੀਤੀ ਸੂਚੀ ਵਿੱਚ ਲਗਾਤਾਰ ਇਜ਼ਾਫ਼ਾ ਹੋ ਰਿਹਾ ਹੈ ਅਤੇ ਹੁਣ ਉਕਤ ਸੂਚੀ ਵਿੱਚ ਨਾਰਦਰਨ ਬੀਚ, ਲੈਕੈਮਬਾ, ਆ-ਬਰਨ ਆਦਿ ਵੀ ਸ਼ਾਮਿਲ ਕੀਤੇ ਗਏ ਹਨ।
ਮੈਰਿਕਵਿਲੇ ਵਿਚਲੇ ਗ੍ਰੇਟ ਓਸ਼ਨ ਫੂਡਜ਼ ਵੀ ਸ਼ਾਮਿਲ ਕੀਤਾ ਗਿਆ ਹੈ ਅਤੇ ਲੋਕਾਂ ਨੂੰ ਤਾਕੀਦ ਹੈ ਕਿ 21 ਜੂਨ (ਸੋਮਵਾਰ) ਤੋਂ 25 ਜੂਨ (ਸ਼ੁਕਰਵਾਰ) ਤੱਕ ਜੇਕਰ ਕਿਸੇ ਨੇ ਵੀ ਉਕਤ ਥਾਂ ਤੋਂ ਕੋਈ ਖਾਣੀ ਪੀਣ ਦੇ ਸਾਮਾਨ ਦੀ ਡਲਿਵਰੀ ਲਈ ਹੋਵੇ ਤਾਂ ਉਹ ਖੁਦ ਅਤੇ ਘਰਦੇ ਸਾਰੇ ਮੈਂਬਰਾਨ, ਤੁਰੰਤ ਆਪਣੇ ਆਪ ਨੂੰ ਆਈਸੋਲੇਟ ਕਰਨ ਅਤੇ ਕਿਸੇ ਖਾਸ ਸੂਰਤ ਵਿੱਚ ਤੁਰੰਤ ਨਜ਼ਦੀਕੀ ਸਿਹਤ ਅਧਿਕਾਰੀਆਂ ਜਾਂ ਡਾਕਟਰ ਨਾਲ ਸੰਪਰਕ ਕਰਨ।

Welcome to Punjabi Akhbar

Install Punjabi Akhbar
×