ਇਸੇ ਮਹੀਨੇ ਦੀ 6 ਤਾਰੀਖ ਨੂੰ ਨਿਊ ਸਾਊਥ ਵੇਲਜ਼ ਪੁਲਿਸ ਨੇ ਇੱਕ 19 ਸਾਲਾਂ ਦੇ ਨੌਜਵਾਨ (ਡੈਨਿਸ ਸੂ) ਨੂੰ ਗ੍ਰਿਫ਼ਤਾਰ ਕੀਤਾ ਸੀ ਜਿਸ ਉਪਰ ਦੋਸ਼ ਹਨ ਕਿ ਉਸਨੇ ਆਪਟਸ ਨਾਲ ਜੁੜੇ 93 ਗ੍ਰਾਹਕਾਂ ਨੂੰ ਮੈਸੇਜ ਭੇਜ ਕੇ ਬਲੈਕਮੇਲ ਕਰਨ ਦੀ ਕੋਸ਼ਿਸ਼ ਕੀਤੀ ਅਤੇ ਕਿਹਾ ਕਿ ਕਾਮਨਵੈਲਥ ਬੈਂਕ ਆਫ਼ ਆਸਟ੍ਰੇਲੀਆ ਦੇ ਇੱਕ ਅਕਾਊਂਟ ਵਿੱਚ 2000 ਡਾਲਰ ਤੁਰੰਤ ਜਮ੍ਹਾਂ ਕਰਵਾਓ ਨਹੀਂ ਤਾਂ ਤੁਹਾਡੀਆਂ ਸਾਰੀਆਂ ਤਫ਼ਸੀਲਾਂ ਆਦਿ ਨਾਲ ਯੁਕਤ ਡਾਟਾ ਲੀਕ ਕਰ ਦਿੱਤਾ ਜਾਵੇਗਾ ਅਤੇ ਬੈਂਕ ਫਰਾਡਾਂ ਨਾਲ ਜੁੜੇ ਅਪਰਾਧੀਆਂ ਨੂੰ ਵੇਚ ਦਿੱਤਾ ਜਾਵੇਗਾ।
ਹਾਲਾਂਕਿ ਇਨ੍ਹਾਂ ਧਮਕੀਆਂ ਦੇ ਬਾਵਜੂਦ ਕੀ ਕਿਸੇ ਨੇ ਵੀ ਉਕਤ ਦੇ ਕਹਿਣ ਤੇ ਕੋਈ ਵੀ ਡਾਲਰ ਟ੍ਰਾਂਸਫਰ ਨਹੀਂ ਕੀਤਾ ਅਤੇ ਪੁਲਿਸ ਨੂੰ ਇਸ ਮਾਮਲੇ ਦੀ ਸ਼ਿਕਾਇਤ ਕੀਤੀ। ਪੁਲਿਸ ਨੇ ਤਹਿਕੀਕਾਤ ਕਰਨ ਤੋਂ ਬਾਅਦ ਉਕਤ ਨੂੰ ਗਿਫ਼ਤਾਰ ਕੀਤਾ ਸੀ ਅਤੇ ਹੁਣ ਅਦਾਲਤੀ ਕਾਰਵਾਈ ਵਿੱਚ ਉਸਦਾ ਦੋਸ਼ੀ ਪਾਇਆ ਜਾਣਾ ਲਗਭਗ ਤੈਅ ਹੀ ਸਮਝਿਆ ਜਾ ਰਿਹਾ ਹੈ ਕਿਉਂਕਿ ਪੁਲਿਸ ਨੇ ਪੁਖਤਾ ਸਬੂਤ ਪੇਸ਼ ਕੀਤੇ ਹਨ ਅਤੇ ਅਦਾਲਤ ਵਿੱਚ ਪੇਸ਼ ਕੀਤੇ ਹਨ।
ਪਰੰਤੂ ਹਾਲ ਦੀ ਘੜੀ ਕਾਮਨਵੈਲਥ ਅਧਿਕਾਰੀਆਂ ਦਾ ਮੰਨਣਾ ਹੈ ਕਿ ਉਹ ਹਾਲੇ ਮਾਮਲੇ ਦੀ ਹੋਰ ਪੜਤਾਲ ਕਰਨੀ ਚਾਹੁੰਦੇ ਹਨ ਅਤੇ ਸਮੁੱਚੇ ਮਾਮਲੇ ਨੂੰ ਪੂਰੀ ਤਰ੍ਹਾਂ ਖੰਘਾਲਣਾ ਚਾਹੁੰਦੇ ਹਨ।
ਜ਼ਿਕਰਯੋਗ ਹੈ ਕਿ ਬੀਤੇ ਕੁੱਝ ਅਰਸੇ ਵਿੱਚ ਆਪਟਸ ਗ੍ਰਾਹਕਾਂ ਦੀ ਗਿਣਤੀ 10 ਮਿਲੀਅਨ ਤੋਂ ਵੀ ਉਪਰ ਪਹੁੰਚ ਚੁਕੀਖ ਹੈ ਜਿਨ੍ਹਾਂ ਦਾ ਡਾਟਾ ਲੀਕ ਹੋਇਆ ਸੀ ਅਤੇ ਇਸ ਨਾਲ ਸਬੰਧਿਤ ਉਨ੍ਹਾਂ ਦੀ ਨਿਜੀ ਡਿਟੇਲਾਂ ਆਦਿ ਜਿਨ੍ਹਾਂ ਵਿੱਚ ਕਿ ਪਾਸਪੋਰਟ ਡਿਟੇਲ, ਲਾਈਸੇਂਸ ਆਦਿ, ਮੈਡੀਕੇਅਰ ਨੰਬਰ ਆਦਿ ਸ਼ਾਮਿਲ ਸਨ ਅਤੇ ਜ਼ਾਹਿਰ ਹੈ ਕਿ ਇਸ ਨਾਲ ਲੋਕਾਂ ਨੂੰ ਕਾਫੀ ਨੁਕਸਾਨ ਅਤੇ ਪ੍ਰੇਸ਼ਾਨੀਆਂ ਦਾ ਸਹਮਣਾ ਕਰਨਾ ਪਿਆ ਹੈ।