ਮਈ 4 ਨੂੰ ਨਿਊ ਸਾਊਥ ਵੇਲਜ਼ ਵਿੱਚ ਅਧਿਆਪਕਾਂ ਦੀ ਹੋਵੇਗੀ ਹੜਤਾਲ -ਐਂਜਲੋ ਗੈਵਰੀਲੇਟਸ

ਅਧਿਆਪਕ ਫੈਡਰੇਸ਼ਨ ਦੇ ਪ੍ਰਧਾਨ -ਐਂਜਲੋ ਗੈਵਰੀਲੇਟਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਅਗਲੇ ਮਹੀਨੇ ਮਈ 04 ਨੂੰ ਸਮੁੱਚਾ ਅਧਿਆਪਕ ਵਰਗ 24 ਘੰਟਿਆਂ ਦੀ ਹੜਤਾਲ ਕਰੇਗਾ ਅਤੇ ਸਮੁੱਚੇ ਰਾਜ ਵਿੱਚ ਰੋਸ ਮੁਜ਼ਾਹਰੇ ਕੀਤੇ ਜਾਣਗੇ।
ਪ੍ਰਧਾਨ ਨੇ ਕਿਹਾ ਕਿ ਰਾਜ ਸਰਕਾਰ ਨੂੰ ਪੂਰੀ ਇੱਕ ਟਰਮ ਦਾ ਮੌਕਾ ਦਿੱਤਾ ਗਿਆ ਸੀ ਕਿ ਉਹ ਅਧਿਆਪਕਾਂ ਨਾਲ ਤਨਖ਼ਾਹਾਂ ਅਤੇ ਹੋਰ ਭੱਤਿਆਂ ਸਬੰਧੀ ਗੱਲਬਾਤ ਕਰਨ ਅਤੇ ਸਮੱਸਿਆਵਾਂ ਦੇ ਹੱਲ ਕਰਨ ਪਰੰਤੂ ਹਾਲੇ ਤੱਕ ਵੀ ਰਾਜ ਸਰਕਾਰ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਅਤੇ ਹੁਣ ਸਮਾਂ ਦੂਸਰੀ ਟਰਮ ਦਾ ਵੀ ਆ ਗਿਆ ਹੈ।
ਫੈਡਰੇਸ਼ਨ ਨੇ ਇਹ ਵੀ ਕਿਹਾ ਕਿ ਰਾਜ ਦੇ ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ ਕਾਰਨ, ਮੌਜੂਦਾ ਅਧਿਆਪਕਾਂ ਉਪਰ ਵਾਧੂ ਦਾ ਬੋਝ ਪਾਇਆ ਜਾ ਰਿਹਾ ਹੈ ਅਤੇ ਸਰਕਾਰ ਦੇ ਕੰਨਾਂ ਉਪਰ ਜੂੰ ਵੀ ਨਹੀਂ ਸਰਕ ਰਹੀ। ਅਤੇ ਜੇਕਰ ਅਧਿਆਪਕਾਂ ਨੂੰ ਵਾਧੂ ਕੰਮ ਕਰਨ ਲਈ ਤਨਖ਼ਾਹ ਵੀ ਨਹੀਂ ਮਿਲੇਗੀ ਤਾਂ ਫੇਰ ਤਾਂ ਮਸਲੇ ਦੇ ਹੱਲ ਲਈ ਹੜਤਾਲ ਹੀ ਇੱਕੋ ਇੱਕ ਰਸਤਾ ਰਹਿ ਜਾਂਦਾ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਘੱਟ ਤਨਖ਼ਾਹਾਂ ਅਤੇ ਭੱਤਿਆਂ ਕਾਰਨ ਲੋਕ ਅਧਿਆਪਨ ਵਾਲਾ ਕਿੱਤਾ ਚੁਣ ਹੀ ਨਹੀਂ ਰਹੇ ਅਤੇ ਇਸੇ ਵਾਸਤੇ ਇਸ ਖੇਤਰ ਵਿੱਚ ਅਧਿਆਪਕਾਂ ਦੀ ਭਾਰੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੋ ਕਿ ਭਵਿੱਖ ਵਾਸਤੇ ਬਹੁਤ ਵੱਡੇ ਖ਼ਤਰੇ ਦਾ ਸੰਕੇਤ ਦੇ ਰਿਹਾ ਹੈ।

Install Punjabi Akhbar App

Install
×