ਸਿਡਨੀ ਦੇ ਰੈਸਟੋਰੈਂਟ ਅੰਦਰ ਇੱਕ ਵਿਅਕਤੀ ਦੇ ਕਰੋਨਾ ਪਾਜ਼ਿਟਿਵ ਹੋਣ ਤੋਂ ਬਾਅਦ ਕੁੱਝ ਸ਼ੱਕੀ ਥਾਵਾਂ ਦੀ ਸੂਚੀ ਅਤੇ ਲੋਕਾਂ ਲਈ ਚਿਤਾਵਨੀ ਜਾਰੀ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਨਿਊ ਸਾਊਥ ਵੇਲਜ਼ ਦੇ ਸਿਹਤ ਅਧਿਕਾਰੀਆਂ ਵੱਲੋਂ ਕੁੱਝ ਸਥਾਨਾਂ ਦੀ ਸੂਚੀ ਜਾਰੀ ਕੀਤੀ ਗਈ ਹੈ ਅਤੇ ਲੋਕਾਂ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਬੀਤੇ ਸ਼ੁਕਰਵਾਰ 30 ਅਪ੍ਰੈਲ ਅਤੇ 4 ਮਈ ਨੂੰ ਜੇਕਰ ਕਿਸੇ ਨੇ ਇਨ੍ਹਾਂ ਥਾਵਾਂ ਉਪਰ ਸ਼ਿਰਕਤ ਕੀਤੀ ਹੋਵੇ ਤਾਂ ਤੁਰੰਤ ਆਪਣੇ ਆਪ ਨੂੰ ਆਈਸੋਲੇਟ ਕਰਨ, ਆਪਣਾ ਕਰੋਨਾ ਟੈਸਟ ਕਰਵਾਉਣ ਅਤੇ ਰਿਪੋਰਟ ਨੈਗੇਟਿਵ ਆਉਣ ਤੱਕ ਆਈਸੋਲੇਸ਼ਨ ਵਿੱਚ ਹੀ ਰਹਿਣ।
ਜਿੱਥੇ ਜਿੱਥੇ ਉਕਤ ਵਿਅਕਤੀ ਨੇ ਸ਼ਿਰਕਤ ਕੀਤੀ ਉਨ੍ਹਾਂ ਥਾਵਾਂ ਵਿੱਚ ਸਿਲਵਰਵਾਟਰ, ਐਨਨਡੇਲ ਅਤੇ ਕੈਸੂਲਾ ਦੇ ਬਾਰਬੀਕਿਊ ਸਟੋਰ, ਬੋਂਡੀ ਜੰਕਸ਼ਨ ਦਾ ਇੱਕ ਮੀਟ ਸਟੋਰ, ਅਤੇ ਮਾਸਕਟ ਦਾ ਪੈਟਰੋਲ ਸਟੇਸ਼ਨ ਆਦਿ ਸ਼ਾਮਿਲ ਹਨ।
ਉਸੇ ਦਿਨ ਸ਼ੁਕਰਵਾਰ 30 ਅਪ੍ਰੈਲ ਨੂੰ ਹੀ ਉਕਤ ਵਿਅਕਤੀ ਨੇ ਬੋਂਡੀ ਜੰਕਸ਼ਨ ਦੇ ਸਿਨੇਮਾ ਘਰ ਅੰਦਰ ‘ਦ ਕੋਰੀਅਰ’ ਫਿਲਮ ਵੀ ਦੇਖੀ ਅਤੇ ਇਸਤੋਂ ਇਲਾਵਾ ਉਸਨੇ ਰਸ਼ਕਟਰਜ਼ ਬੇਅ ਵਿਚਲੇ ਫਿਗੋ ਰੈਸਟੌਰੈਂਟ ਵਿੱਚ ਵੀ ਸ਼ਿਰਕਤ ਕੀਤੀ ਸੀ।
ਇਸਤੋਂ ਬਾਅਦ ਬੁੱਧਵਾਰ ਨੂੰ ਹੋਰ ਅਜਿਹੀਆਂ ਥਾਵਾਂ ਦੀ ਸੂਚੀ ਜਾਰੀ ਕੀਤੀ ਗਈ ਜਿਨ੍ਹਾਂ ਵਿੱਚ ਕਿ ਸੀ.ਬੀ.ਡੀ. ਦਾ ਡਿਸਟਰਿਕਟ ਬਰੈਸਰੀ ਰੈਸਟੌਰੈਂਟ, ਪੈਡਿੰਗਟਨ ਦਾ ਬਾਰਬੈਟਾ ਰੈਸਟੌਰੈਂਟ, ਮੂਰੇ ਪਾਰਕ ਦਾ ਆਜ਼ੂਰੇ ਕੈਫੇ, ਸੋਫੀਟੇਲ ਸਿਡਨੀ ਵੈਂਟਵਰਥ ਦਾ ਹਾਈਨਸਾਈਟ ਆਪਟੋਮੈਟਰਿਸਟ, ਬੋਜ਼ ਬੇਅ ਵਿਚਲਾ ਦ ਰਾਇਲ ਸਿਡਨੀ ਗੋਲਫ ਕਲੱਬ, ਡਬਲ ਬੇਅ ਵਿਚਲਾ ਵੂਲਵਰਥਸ ਅਤੇ ਕੈਮਿਸਟ ਵੇਅਰਹਾਊਸ ਆਦਿ ਸ਼ਾਮਿਲ ਹਨ।
ਉਧਰ ਇਸ ਬਾਬਤ ਕੁਈਨਜ਼ਲੈਂਡ ਦੇ ਮੁੱਖ ਸਿਹਤ ਅਧਿਕਾਰੀ -ਜੀਨੈਟ ਯੰਗ, ਨੇ ਵੀ ਕੁਈਨਜ਼ਲੈਂਡ ਦੇ ਲੋਕਾਂ ਨੂੰ ਚੇਤੰਨ ਕਰਦਿਆਂ ਕਿਹਾ ਹੈ ਕਿ ਨਿਊ ਸਾਊਥ ਵੇਲਜ਼ ਦੇ ਉਕਤ ਥਾਵਾਂ ਉਪਰ ਜਾਰੀ ਕੀਤੀ ਗਈ ਸਮਾਂ ਸੂਚੀ ਅਨੁਸਾਰ, ਜੇਕਰ ਕਿਸੇ ਨੇ ਸ਼ਿਰਕਤ ਕੀਤੀ ਹੋਵੇ ਤਾਂ ਆਪਣੇ ਆਪ ਨੂੰ ਆਈਸੋਲੇਟ ਕਰਨ, ਆਪਣਾ ਕਰੋਨਾ ਟੈਸਟ ਕਰਵਾਉਣ ਅਤੇ ਰਿਪੋਰਟ ਨੈਗੇਟਿਵ ਆਉਣ ਤੱਕ ਆਈਸੋਲੇਸ਼ਨ ਵਿੱਚ ਹੀ ਰਹਿਣ।
ਅਜਿਹੀ ਹੀ ਚੇਤਾਵਨੀ ਪੱਛਮੀ ਆਸਟ੍ਰੇਲੀਆ ਵਿੱਚ ਵੀ ਜਾਰੀ ਕੀਤੀ ਗਈ ਹੈ।

Install Punjabi Akhbar App

Install
×