ਨਿਊ ਸਾਊਥ ਵੇਲਜ਼ ਸਰਕਾਰ ਵੱਲੋਂ ਸਸਟੇਨ-ਅਬਿਲੀਟੀ ਇਨਾਮਾਂ ਲਈ ਅਰਜ਼ੀਆਂ ਦੀ ਮੰਗ

ਊਰਜਾ ਅਤੇ ਵਾਤਾਵਰਣ ਸਬੰਧੀ ਵਿਭਾਗਾਂ ਦੇ ਮੰਤਰੀ ਸ੍ਰੀ ਮੈਟ ਕੀਨ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਰਾਜ ਸਰਕਾਰ ਨੇ ਅਜਿਹੀਆਂ ਸ਼ਖ਼ਸੀਅਤਾਂ ਜਿਨ੍ਹਾਂ ਨੇ ਕਿ ਬਾਇਓਡਾਇਵਰਸਿਟੀ ਤੋਂ ਨੈਟ ਜ਼ੀਰੋ ਤੱਕ ਦੀਆਂ ਸ਼੍ਰੇਣੀਆਂ ਵਿੱਚ ਮਾਅਰਕੇ ਮਾਰੇ ਹਨ, ਤੋਂ ਰਾਜ ਦੇ ਸਸਟੇਨਅਬਿਲੀਟੀ ਇਨਾਮਾਂ ਲਈ ਅਰਜ਼ੀਆਂ ਦੇਣ ਦੀ ਮੰਗ ਕੀਤੀ ਹੈ।
ਉਨ੍ਹਾਂ ਕਿਹਾ ਕਿ ਇਨ੍ਹਾਂ ਇਨਾਮਾਂ ਦੀਆਂ ਹੱਕਦਾਰ ਸ਼ਖ਼ਸੀਅਤਾਂ, ਆਪ ਮੁਹਾਰੇ ਹੀ ਮੰਨੇ ਪ੍ਰਮੰਨੇ ਬੈਂਕਸੀਆ ਨੈਸ਼ਨਲ ਸਸਟੇਨਅਬਿਲੀਟੀ ਇਨਾਮਾਂ ਲਈ ਵੀ ਵਾਜਿਬ ਹੋ ਜਾਣਗੇ।
ਉਪਰੋਕਤ ਅੱਠ ਇਨਾਮਾਂ ਦੀ ਸੂਚੀ ਇਸ ਪ੍ਰਕਾਰ ਹੈ:
·         NSW Net Zero Action Award  
·         NSW Biodiversity Award  
·         NSW Circular Transition Award  
·         NSW Clean Technology Award  
·         NSW Large Business Transformation Award  
·         NSW Small to Medium Business Award  
·         NSW Youth as our Changemakers Award  
·         Minister’s Young Climate Champion Award

ਅਰਜ਼ੀਆਂ ਦੀ ਆਖਰੀ ਤਾਰੀਖ ਸਤੰਬਰ ਮਹੀਨੇ ਦੀ 15 ਰੱਖੀ ਗਈ ਹੈ ਅਤੇ ਬੈਂਕਸੀਆ ਨੈਸ਼ਨਲ ਸਸਟੇਨਅਬਿਲੀਟੀ ਇਨਾਮਾਂ ਦੇ ਜੇਤੂਆਂ ਦੀ ਘੋਸ਼ਣਾ ਮਾਰਚ 2022 ਵਿੱਚ ਕੀਤੀ ਜਾਵੇਗੀ।
ਜ਼ਿਆਦਾ ਜਾਣਕਾਰੀ ਲਈ ਸਰਕਾਰ ਦੀ ਵੈਬਸਾਈਟ ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×