ਵੀਕ-ਐਂਡ ਨੂੰ ਹੋਣ ਵਾਲੀ ‘ਰਫੂਜੀ ਰਾਈਟਸ ਰੈਲੀ’ ਨੂੰ ਸੁਪਰੀਮ ਕੋਰਟ ਨੇ ਰੋਕਿਆ

(ਐਸ.ਬੀ.ਐਸ.) ਨਿਊ ਸਾਊਥ ਵੇਲਜ਼ ਦੀ ਪੁਲਿਸ ਵੱਲੋਂ ਲਗਾਈ ਗਈ ਅਰਜ਼ੀ ਜਿਸ ਵਿੱਚ ਕਿ ਪ੍ਰਦਰਸ਼ਨਕਾਰੀਆਂ ਨੂੰ ਪ੍ਰਦਰਸ਼ਨ ਕਰਨ ਤੋਂ ਰੋਕਣ ਲਈ ਗੁਹਾਰ ਲਗਾਈ ਗਈ ਸੀ, ਨੂੰ ਮਨਜ਼ੂਰ ਕਰਦਿਆਂ ਸੁਪਰੀਮ ਕੋਰਟ ਦੇ ਜਸਟਿਸ ਮਾਈਕਲ ਵਾਲਟਨ ਵੱਲੋਂ, ਵੀਕ-ਐਂਡ ਨੂੰ ਹੋਣ ਵਾਲੀ ‘ਰਫੂਜੀ ਰਾਈਟਸ ਰੈਲੀ’ ਨੂੰ ਅਖੀਰਲੇ ਘੰਟੇ ਵਿੱਚ ਰੋਕ ਦਿੱਤਾ ਅਤੇ ਕਰੋਨਾ ਵਾਇਰਸ ਦੇ ਚਲਦਿਆਂ ਜਨਤਕ ਸਿਹਤ ਦੇ ਮੱਦੇਨਜ਼ਰ ਇਸ ਰੈਲੀ ਨੂੰ ਕਰਨ ਉਪਰ ਪੂਰਨ ਰੋਕ ਲਗਾ ਦਿੱਤੀ ਗਈ। ਜ਼ਿਕਰਯੋਗ ਹੈ ਕਿ ਸੋਸ਼ਲ ਮੀਡੀਆ ਉਪਰ ਇਸ ਰੈਲੀ ਵਿੱਚ ਤਕਰੀਬਨ 200 ਲੋਕਾਂ ਨੇ ਰੈਲੀ ਵਿੱਚ ਭਾਗ ਲੈਣ ਲਈ ਹਾਮੀ ਭਰੀ ਸੀ ਅਤੇ 1,000 ਦੇ ਕਰੀਬ ਲੋਕਾਂ ਇਸ ਵਿੱਚ ਭਾਗ ਲੈਣ ਲਈ ਆਪਣੀ ਇੱਛਾ ਜ਼ਾਹਰ ਕੀਤੀ ਸੀ। ਇਸ ਰੈਲੀ ਦੇ ਕਰਤਾ ਧਰਤਾ ਜੇਮਜ਼ ਸਪਲ ਨੇ ਕੋਰਟ ਵਿੱਚ ਕਿਹਾ ਸੀ ਕਰੋਨਾ ਕਾਰਨ ਚਲ ਰਹੀਆਂ ਸਾਰੀਆਂ ਮਾਨਤਾਵਾਂ ਨੂੰ ਬਰਕਰਾਰ ਰੱਖਿਆ ਜਾਵੇਗਾ ਪਰੰਤੂ ਪੁਲਿਸ ਨੇ ਇਸ ਤੋਂ ਸਾਫ਼ ਇਨਕਾਰ ਕਰਦਿਆਂ ਕਿਹਾ ਕਿ ਸੋਸ਼ਲ ਮੀਡੀਆ ਦੇ ਨੰਬਰਾਂ ਤੋਂ ਕਿਤੇ ਵੱਧ ਇਕੱਠ ਹੋ ਸਕਦਾ ਹੈ ਅਤੇ ਇਸ ਤਹਿਤ ਉਹ ਭੀੜ ਨੂੰ ਸਹੀ ਢੰਗ ਨਾਲ ਕਾਬੂ ਕਰਨ ਦੇ ਕਾਬਿਲ ਨਹੀਂ ਹੋਣਗੇ ਅਤੇ ਜੱਜ ਨੇ ਇਸ ਰੈਲੀ ਵਿਰੁੱਧ ਫੈਸਲਾ ਸੁਣਾ ਦਿੱਤਾ।

Install Punjabi Akhbar App

Install
×