
ਰਾਜ ਸਰਕਾਰ ਨੇ ਜੰਗਲੀ ਜੀਵਾਂ ਪ੍ਰਤੀ ਸੇਵਾਵਾਂ ਨਿਭਾ ਰਹੀ ਵਾਲੰਟੀਅਰ ਵਾਈਲਡਲਾਈਫ ਆਰਮੀ ਨੂੰ ਬਿਹਤਰ ਸਹੂਲਤਾਂ ਅਤੇ ਸਾਧਨ ਪ੍ਰਧਾਨ ਕਰਨ ਵਾਸਤੇ ਇੱਕ ਨਵੀਂ ਨੀਤੀ ਦਾ ਐਲਾਨ ਕੀਤਾ ਹੈ ਜਿਸ ਦੇ ਤਹਿਤ ਜੰਗਲੀ ਜੀਵਾਂ ਨੂੰ ਉਨ੍ਹਾਂ ਦੇ ਕੁਦਰੀਤ ਜੀਵਨ-ਯਾਪਨ ਵਿੱਚ ਸਹਾਇਤਾ ਮਿਲੇਗੀ ਅਤੇ ਕਈ ਤਰਾ੍ਹਂ ਦੀਆਂ ਕੁਦਰਤੀ ਅਤੇ ਗੈਰ-ਕੁਦਰਤੀ ਆਫਤਾਵਾਂ ਤੋਂ ਜੰਗਲੀ ਜੀਵਾਂ ਦੀ ਸੁਰੱਖਿਆ ਪਹਿਲਾਂ ਨਾਲੋਂ ਵੀ ਬਿਹਤਰ ਢੰਗ ਤਰੀਕਿਆਂ ਨਾਲ ਕੀਤੀ ਜਾ ਸਕੇਗੀ। ਇਸ ਬਾਰੇ ਜਾਣਕਾਰੀ ਦਿੰਦਿਆਂ ਵਾਤਾਵਰਣ ਮੰਤਰੀ ਮੈਟ ਕੀਨ ਨੇ ਦੱਸਿਆ ਕਿ ਪਹਿਲਾਂ ਤੋਂ ਹੀ ਸੇਵਾ ਨਿਭਾ ਰਹੀ ਬ੍ਰਿਗੇਡ ਦੁਆਰਾ ਘੱਟੋ ਘੱਟ ਵੀ 100,000 ਜਾਨਵਰਾਂ ਦੀ ਹਰ ਸਾਰ ਕਿਤੇ ਨਾ ਕਿਤੇ ਮੁਸੀਬਤ ਵਿੱਚ ਪੈਣ ਤੇ ਮਦਦ ਕੀਤੀ ਜਾਂਦੀ ਹੈ ਅਤੇ ਇਸ ਬ੍ਰਿਗੇਡ ਦਾ ਹਰ ਸਿਪਾਹੀ ਆਪਣੀ ਪੂਰੇ ਤਨ-ਮਨ ਨਾਲ ਜੰਗਲੀ ਜੀਵਾਂ ਦੀ ਸੁਰੱਖਿਆ ਲਈ ਆਪਣੀਆਂ ਸੇਵਾਵਾਂ ਨਿਭਾਉਣ ਵਿੱਚ ਲੱਗਿਆ ਹੋਇਆ ਹੈ। ਸਰਕਾਰ ਨੇ ਇਸ ਵਾਸਤੇ 6.52 ਮਿਲੀਅਨ ਡਾਲਰਾਂ ਦਾ ਫੰਡ ਵੀ ਜਾਰੀ ਕੀਤਾ ਹੈ ਜਿਸ ਨਾਲ ਕਿ ਸਮੁੱਚੇ ਰਾਜ ਅੰਦਰ ਹੀ ਅਜਿਹੀਆਂ ਸੇਵਾਵਾਂ ਪ੍ਰਦਾਨ ਕਰਨ ਦੇ ਨਵੇਂ ਸਾਧਨ ਆਦਿ ਮੁਹੱਈਆ ਕਰਵਾਏ ਜਾ ਰਹੇ ਹਨ। ਉਕਤ ਫੰਡਾਂ ਅਧੀਨ ਅਜਿਹੇ ਵਲੰਟੀਅਰਾਂ ਨੂੰ ਨਵੇਂ ਅਤੇ ਆਧੁਨਿਕ ਸਾਧਨ, ਸਥਾਨਕ ਗਰੁੱਪਾਂ ਅਤੇ ਵਲੰਟੀਅਰਾਂ ਨੂੰ ਸਹੀ ਤਰੀਕੇ ਦੀ ਟ੍ਰੇਨਿੰਗ, ਅਤੇ ਗਰੁੱਪਾਂ ਦੇ ਲਾਇਸੈਂਸ ਆਦਿ ਨੂੰ ਜਾਰੀ ਕਰਨ ਅਤੇ ਨਵਿਆਈ ਕਰਣ ਵਿੱਚ ਹੋਰ ਸਹੂਲਤਾਂ ਪ੍ਰਦਾਨ ਕਰਨਾ ਸ਼ਾਮਿਲ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਮੁੱਖ ਟੀਚਿਆਂ ਵਿੱਚ ਇਹ ਵੀ ਸ਼ਾਮਿਲ ਹੈ ਕਿ ਆਉਣ ਵਾਲੇ ਸਮੇਂ ਵਿੱਚ ਬੁਸ਼-ਫਾਇਰ ਜਾਂ ਹੜ੍ਹਾ ਆਦਿ ਦੀ ਮਾਰ ਕਾਰਨ ਜੋ ਜੰਗਲੀ ਜੀਵ ਮੁਸੀਬਤਾਂ ਵਿੱਚ ਪੈ ਜਾਂਦੇ ਹਨ ਉਨ੍ਹਾਂ ਦੀ ਬਿਹਤਰੀ ਅਤੇ ਜੀਵਨ ਸੁਰੱਖਿਆ ਦੇ ਸਾਧਨ ਹਰ ਥਾਂ ਤੇ ਉਪਲਭਧ ਕਰਵਾਏ ਜਾਣ ਤਾਂ ਜੋ ਲੋੜ ਪੈਣ ਤੇ ਇਹ ਸਹੀ ਸਮੇਂ ਉਪਰ ਅਤੇ ਉਚਿਤ ਮਾਤਰਾ ਵਿੱਚ ਹਰ ਥਾਂ ਤੇ ਹੀ ਮਿਲ ਸਕਣ ਅਤੇ ਵਲੰਟੀਅਰਾਂ ਨੂੰ ਕਿਸੇ ਵੀ ਕਿਸਮ ਦੀ ਅਣਚਾਹੀ ਇੰਤਜ਼ਾਰ ਵਿੱਚ ਸਮਾਂ ਬਰਬਾਦ ਨਾ ਕਰਨਾ ਪਵੇ। ਜ਼ਿਆਦਾ ਜਾਣਕਾਰੀ ਲਈ https://www.environment.nsw.gov.au/topics/animals-and-plants/native-animals/rehabilitating-native-animals/wildlife-rehabilitation-sector-strategy ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।