ਨਿਊ ਸਾਊਥ ਵੇਲਜ਼ ਸਰਕਾਰ ਵੱਲੋਂ ਵੀ ਵਿਕਟੋਰੀਆ ਅੰਦਰ ਗੈਰ-ਜ਼ਰੂਰੀ ਆਵਾਗਮਨ ਤੋਂ ਬਚਣ ਲਈ ਸਲਾਹਾਂ ਜਾਰੀ

(ਦ ਏਜ ਮੁਤਾਬਿਕ) ਨਿਊ ਸਾਊਥ ਵੇਲਜ਼ ਸਰਕਾਰ ਨੇ ਨੋਟਿਸ ਜਾਰੀ ਕਰਦਿਆਂ ਚਿਤਾਵਨੀ ਦਿੱਤੀ ਹੈ ਕਿ ਉਹ ਵਿਅਕਤੀ ਜਿਸ ਨੇ ਕਿ ਅੱਜ 12:01 (ਸ਼ੁਰਕਰਵਾਰ-ਸ਼ਨਿਚਰਵਾਰ ਦੀ ਅੱਧੀ ਰਾਤ -ਸਥਾਨਕ ਸਮੇਂ ਮੁਤਾਬਿਕ) ਤੋਂ ਰਾਜ ਵਿੱਚ ਐਂਟਰੀ ਕੀਤੀ ਹੈ ਅਤੇ ਉਹ ਵਿਕਟੋਰੀਆ ਤੋਂ ਆਇਆ ਹੈ ਤਾਂ ਆਪਣੇ ਆਪ ਨੂੰ 5 ਦਿਨਾਂ ਲਈ ਘਰ ਅੰਦਰ ਹੀ ਆਈਸੋਲੇਟ ਕਰੇ ਅਤੇ ਜੇਕਰ ਉਸਨੂੰ ਸਿਹਤ ਸਬੰਧੀ ਕਿਸੇ ਕਿਸਮ ਦੀ ਕੋਈ ਪ੍ਰੇਸ਼ਾਨੀ ਜਾਂ ਕਰੋਨਾ ਦੇ ਲੱਛਣ ਮਹਿਸੂਸ ਹੋਣ ਤਾਂ ਤੁਰੰਤ ਸਿਹਤ ਅਧਿਕਾਰੀਆਂ ਨੂੰ ਇਸ ਦੀ ਸੂਚਨਾ ਦੇਵੇ ਅਤੇ ਨਜ਼ਦੀਕੀ ਮੈਡੀਕਲ ਟੀਮ ਨਾਲ ਸੰਪਰਕ ਕਰੇ। ਵਿਕਟੋਰੀਆ ਵਾਲੀ ਤਰਜ਼ ਉਪਰ ਇੱਥੇ ਵੀ ਅਜਿਹੇ ਲੋਕਾਂ ਲਈ ਨਿਯਮ ਜਾਰੀ ਹੈ ਕਿ ਮਹਿਜ਼ ਚਾਰ ਕਾਰਨਾਂ ਕਰਕੇ ਹੀ ਘਰਾਂ ਵਿੱਚੋਂ ਬਾਹਰ ਨਿਕਲਿਆ ਜਾ ਸਕਦਾ ਹੈ: ਜ਼ਰੂਰੀ ਸਾਮਾਨ ਦੀ ਖਰੀਦਦਾਰੀ, ਦੇਖਭਾਲ ਆਦਿ ਦੇ ਕੰਮਾਂ ਲਈ, ਇੱਕ ਦਿਨ ਵਿੱਚ ਦੋ ਘੰਟੇ ਦੀ ਕਸਰਤ ਅਤੇ ਜਾਂ ਫੇਰ ਅਜਿਹੇ ਕੰਮ ਜਾਂ ਪੜ੍ਹਾਈ-ਲਿਖਾਈ ਜਿਹੜੇ ਕਿ ਘਰਾਂ ਅੰਦਰ ਬੈਠ ਕੇ ਨਹੀਂ ਕੀਤੇ ਜਾ ਸਕਦੇ। ਲੋਕਾਂ ਨੂੰ ਸਲਾਹ ਦਿੱਤੀ ਜਾ ਰਹੀ ਹੈ ਕਿ ਵਿਕਟੋਰੀਆ ਵਿੱਚ ਜਾਣ ਵਾਸਤੇ ਜੇਕਰ ਕਿਸੇ ਨੇ ਕੋਈ ਪਲਾਨ ਬਣਾਇਆ ਹੈ ਤਾਂ ਸਥਿਤੀਆਂ ਦੀ ਗੰਭੀਰਤਾ ਨੂੰ ਸਮਝਦਿਆਂ ਹਾਲ ਦੀ ਘੜੀ ਉਸਨੂੰ ਰੱਦ ਕਰਕੇ ਆਉਣ ਵਾਲੇ ਦਿਨਾਂ ਲਈ ਇੰਤਜ਼ਾਰ ਕੀਤਾ ਜਾਵੇ ਤਾਂ ਬਿਹਤਰ ਹੈ। ਨਿਊ ਸਾਊਥ ਵੇਲਜ਼ ਸਰਕਾਰ ਅਤੇ ਸਿਹਤ ਅਧਿਕਾਰੀ ਇਸ ਸਮੇਂ ਫਰਵਰੀ 7 ਤੋਂ ਫਰਵਰੀ 9 ਵਿਚਾਲੇ ਜਿਹੜੇ ਲੋਕ ਮੈਲਬੋਰਨ ਹਵਾਈ ਅੱਡੇ ਤੋਂ ਯਾਤਰਾ ਕਰਕੇ ਆਏ ਸਨ, ਅਜਿਹੇ 7000 ਲੋਕਾਂ ਨੂੰ ਟਰੇਸ ਕਰਨ ਵਿੱਚ ਲੱਗੇ ਹੋਏ ਹਨ ਕਿਉਂਕਿ ਜੈਟਸਟਾਰ ਫਲਾਈਟ ਵਿੱਚ ਇੱਕ ਕਰੋਨਾ ਪਾਜ਼ਿਟਿਵ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਇਹ ਕਾਰਵਾਈ ਇਸ ਮਾਮਲੇ ਤੋਂ ਬਾਅਦ ਕੀਤੀ ਜਾ ਰਹੀ ਹੈ।

Install Punjabi Akhbar App

Install
×