ਕ੍ਰਿਸਮਿਸ ਮੌਕੇ ਅਤੇ ਨਵੇਂ ਸਾਲ ਦੀ ਆਮਦ ਉਪਰ ਤੂਫਾਨ ਅਤੇ ਹੜ੍ਹਾਂ ਦੀਆਂ ਚਿਤਾਵਨੀਆਂ

ਪੁਲਿਸ ਅਤੇ ਆਪਾਤਕਾਲੀਨ ਸੇਵਾਵਾਂ ਦੇ ਮੰਤਰੀ ਡੇਵਿਡ ਐਲਿਅਟ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਿਕ, ਨਿਊ ਸਾਊਥ ਵੇਲਜ਼ ਰਾਜ ਅੰਦਰ ਉਤਰੀ ਖੇਤਰਾਂ ਵਿੱਚ ਭਾਰੀ ਤੂਫਾਨ ਅਤੇ ਹੜ੍ਹਾਂ ਤੋਂ ਬਾਅਦ ਹੁਣ ਨਵੀਆਂ ਚਿਤਾਵਨੀਆਂ ਜਾਰੀ ਕੀਤੀਆਂ ਜਾ ਰਹੀਆਂ ਹਨ ਕਿ ਆਉਣ ਵਾਲੇ ਕ੍ਰਿਸਮਿਸ ਮੌਕੇ ਉਪਰ ਅਤੇ ਨਵੇਂ ਸਾਲ ਦੀ ਆਮਦ ਦੌਰਾਨ ਮੁੜ ਤੋਂ ਭਾਰੀ ਤੂਫਾਨ ਅਤੇ ਹੜ੍ਹਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਬੀਤੇ ਪੰਦਰ੍ਹਵਾੜੇ ਦੇ ਅਨੁਸਾਰ ਰਹੇ ਮੌਸਮ ਤੋਂ ਅਜਿਹੇ ਅਨੁਮਾਨ ਲਗਾਉਣਾ ਸੁਭਾਵਿਕ ਹੀ ਹੈ। ਸਟੇਟ ਐਮਰਜੈਂਸੀ ਸੇਵਾਵਾਂ ਕੋਲ ਬੀਤੇ ਕੁੱਝ ਸਮੇਂ ਅੰਦਰ ਹੀ 2800 ਅਜਿਹੀਆਂ ਬੇਨਤੀ ਭਰੀਆਂ ਕਾਲਾਂ ਆਈਆਂ ਹਨ ਜਿਹੜੀਆਂ ਕਿ ਜ਼ਿਆਦਾਤਰ ਲਿਸਮੋਰ ਅਤੇ ਟਵੀਡ ਹੈਡਜ਼ ਤੋਂ ਹਨ। ਸਕਾਰਾਤਮਕ ਗੱਲ ਇਹ ਹੈ ਕਿ ਹਰ ਕੋਈ ਸਰਕਾਰ ਦੀਆਂ ਚਿਤਾਵਨੀਆਂ ਤੋਂ ਜਾਣੂ ਹੋ ਗਿਆ ਹੈ ਜਾਂ ਹੋ ਰਿਹਾ ਹੈ ਅਤੇ ਇਸ ਵਾਸਤੇ ਜ਼ਿਆਦਾਤਰ ਕਾਲਾਂ ਵਿੱਚ ਰੇਤ ਦੇ ਭਰੇ ਬੈਗਾਂ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਜੋ ਸਮਾਂ ਰਹਿੰਦਿਆਂ ਹੜ੍ਹਾਂ ਤੋਂ ਬਚਾਉ ਦੀ ਸਥਿਤੀ ਵਿੱਚ ਰਹਿਆ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਇਸ ਸਾਲ ਦੌਰਾਨ ਰਾਜ ਦੀਆਂ ਆਪਾਤਕਾਲੀਨ ਸੇਵਾਵਾਂ ਦੇ ਵਲੰਟੀਅਰਾਂ ਵੱਲੋਂ 600 ਦੀ ਗਿਣਤੀ ਤੱਕ ਹੜ੍ਹਾਂ ਤੋਂ ਪ੍ਰਭਾਵਿਕ ਬਚਾਉ ਆਪ੍ਰੇਸ਼ਨ ਕੀਤੇ ਗਏ ਅਤੇ ਅਜਿਹੇ ਲੋਕਾਂ ਨੂੰ ਬਚਾਇਆ ਗਿਆ ਜਿਹੜੇ ਕਿ ਹੜ੍ਹਾਂ ਵਾਲੀ ਗੰਭੀਰ ਸਥਿਤੀਆਂ ਵਿੱਚ ਫੱਸ ਗਏ ਸਨ। ਸਬੰਧਤ ਕਮਿਸ਼ਨਰ ਕੈਰਲੀਨ ਯੋਰਕ ਨੇ ਕਿਹਾ ਕਿ ਸਾਡੇ ਵਲੰਟੀਅਰ ਹਰ ਸਮੇਂ ਤਿਆਰ ਬਰ ਤਿਆਰ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਸਥਿਤੀ ਨਾਲ ਨਿਪਟ ਸਕਦੇ ਹਨ ਅਤੇ ਲੋਕਾਂ ਦੇ ਜਾਨ ਮਾਲ ਦੀ ਰਾਖੀ ਕਰ ਸਕਦੇ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਬਾਹਰ ਅੰਦਰ ਆਉਣ ਜਾਉਣ ਲਈ ਕਿਰਪਾ ਕਰਕੇ ਇੱਕ ਵਾਰੀ ਮੌਜੂਦਾ ਸਥਿਤੀਆਂ ਤੋਂ ਜਾਣੂ ਹੋ ਜਾਇਆ ਜਾਵੇ ਤਾਂ ਬਿਹਤਰ ਹੋਵੇਗਾ ਅਤੇ ਅਜਿਹੀਆਂ ਸਥਿਤੀਆਂ ਦੀ ਜਾਣਕਾਰੀ ਲਈ https://www.ses.nsw.gov.au/ ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×