ਸਰੀਰਕ ਦੂਰੀ (physical distancing) ਨੂੰ ਸਹੀ ਰੂਪ ਵਿੱਚ ਸਿਰੇ ਲਾਉਣ ਵਾਸਤੇ ਨਿਊ ਸਾਊਥ ਵੇਲਜ਼ ਖਰਚੇਗਾ 15 ਮਿਲੀਅਨ ਡਾਲਰ

(ਨਿਊ ਸਾਊਥ ਵੇਲਜ਼ ਪਲੈਨਿੰਗ ਮੰਤਰੀ ਰੋਬ ਸਟੋਕਸ)

(ਐਸ.ਬੀ.ਐਸ.) ਨਿਊ ਸਾਊਥ ਵੇਲਜ਼ ਰਾਜ ਦੀਆਂ ਗਲੀਆਂ, ਸੜਕਾਂ, ਫੁੱਟਪਾਥਾਂ ਅਤੇ ਹੋਰ ਜਨਤਕ ਥਾਵਾਂ ਉਪਰ ਸਰੀਰਕ ਦੂਰੀ (physical distancing) ਨੂੰ ਸਹੀ ਰੂਪ ਵਿੱਚ ਸਿਰੇ ਲਾਉਣ ਵਾਸਤੇ ਨਿਊ ਸਾਊਥ ਵੇਲਜ਼ ਨੇ 15 ਮਿਲੀਅਨ ਡਾਲਰ ਦਾ ਬਜਟ ਮਿਥਿਆ ਹੈ ਤਾਂ ਜੋ ਕਰੋਨਾ ਉਪਰ ਕਾਬੂ ਰੱਖਿਆ ਜਾ ਸਕੇ। ਪਲੈਨਿੰਗ ਮੰਤਰੀ ਰੋਬ ਸਟੋਕਸ ਨੇ ਇਹ ਐਲਾਨ ਕਰਦਿਆਂ ਕਿਹਾ ਕਿ ਇਸ ਪਲਾਨਿੰਗ ਦੇ ਤਹਿਤ ਸਿਡਨੀ ਦੇ ਸੀ.ਬੀ.ਡੀ. ਵਿਚਲਾ ਕਾਰਾਂ ਰਹਿਤ ਜ਼ੋਨ ਵਿੱਚ ਵਾਧਾ ਕੀਤਾ ਜਾਵੇਗਾ, ਲਿਵਰਪੂਲ ਰੇਲਵੇ ਸਟਰੀਟ ਦੇ ਪਿੱਛੇ ਪੈਦਲ ਚਲਣ ਵਾਲਿਆਂ ਵਾਸਤੇ ਨਵੇਂ ਰਸਤੇ ਦਾ ਨਿਰਮਾਣ ਅਤੇ ਪੈਰਾਮਾਟਾ ਪਾਰਕ ਵਿੱਚ ਵੀ ਸੋਸ਼ਲ ਡਿਸਟੈਂਸਿੰਗ ਦੇ ਮੱਦੇਨਜ਼ਰ ਖਾਸ ਇੰਤਜ਼ਾਮ ਕੀਤੇ ਜਾਣਗੇ। ਕਾਂਸਲਾਂ ਨੂੰ 10 ਜੂਨ ਤੱਕ ਗਰਾਂਟ ਵਾਸਤੇ ਅਪਲਾਈ ਕਰਨ ਵਾਸਤੇ ਕਿਹਾ ਗਿਆ ਹੈ ਅਤੇ ਇਸ ਵਿੱਚ ਇੱਕ ਲੱਖ ਡਾਲਰ ਤਾਂ ਆਰਜ਼ੀ ਤੌਰ ਦੇ ਪ੍ਰਾਜੈਕਟਾਂ ਜਿਵੇਂ ਕਿ ਫੁਟਪਾਥਾਂ ਅਤੇ ਸਾਈਕਲ ਦੀਆਂ ਲੇਨਾਂ ਨੂੰ ਚੌੜਾ ਕਰਨ ਲਈ ਅਤੇ ਫੇਰ ਇੱਕ ਮਿਲੀਅਨ ਡਾਲਰ ਇਨਾ੍ਹਂ ਤੋਂ ਉਪਰ ਵਾਲੇ ਪ੍ਰਾਜੈਕਟਾਂ ਲਈ ਜਿਵੇਂ ਕਿ ਵਾਧੂ ਕਰੋਸਿੰਗ ਪਾਇੰਟਸ ਦਾ ਨਿਰਮਾਣ, ਟ੍ਰੈਫਿਕ ਦੀ ਨਿਯੰਤਰਣ ਅਤੇ ਸਪੀਡ ਲਿਮਿਟ ਵਾਲੇ ਪ੍ਰਾਜੈਕਟ ਇਸ ਵਿੱਚ ਸ਼ਾਮਿਲ ਹੋਣਗੇ। ਸਿਡਨੀ ਦੇ ਬੇਅ-ਰਨ ਬਾਰੇ ਜ਼ਿਕਰ ਕਰਦਿਆਂ ਉਨਾ੍ਹਂ ਨੇ ਕਿਹਾ ਕਿ ਇਸ ਬਾਰੇ ਵਨ-ਵੇਅ ਕਰਨ ਦਾ ਵਿਚਾਰ ਕੀਤਾ ਜਾ ਰਿਹਾ ਹੈ। ਸਿਡਨੀ ਲੋਰਡ ਮੇਅਰ ਕਲੋਵਰ ਮੂਰੇ ਨੇ ਕਿਹਾ ਕਿ ਜੋਰਜ ਸਟਰੀਟ ਦੀ ਐਕਸਟੈਂਸ਼ਨ ਦਾ ਬਹੁਤ ਵਧੀਆ ਪਲਾਨ ਹੈ ਅਤੇ ਇਹ ਕਾਰਗਰ ਵੀ ਸਿੱਧ ਹੋਵੇਗਾ।

Install Punjabi Akhbar App

Install
×