ਨਿਊ ਸਾਊਥ ਵੇਲਜ਼ ਦੀ ਸਾਊਥ ਕੋਸਟ ਵਿੱਚ ਮੈਲਬੋਰਨ ਤੋਂ ਕੋਵਿਡ-19 ਗ੍ਰਸਤ ਵਿਅਕਤੀ ਦੇ ਆਵਾਗਮਨ ਕਾਰਨ ਚਿਤਾਵਨੀਆਂ ਜਾਰੀ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਮੈਲਬੋਰਨ ਤੋਂ ਬੀਤੇ ਮਹੀਨੇ ਇੱਕ ਵਿਅਕਤੀ ਜਿਸਨੇ ਕਿ ਨਿਊ ਸਾਊਥ ਵੇਲਜ਼ ਦੇ ਜਰਵਿਸ ਬੇਅ, ਗੌਲਬਰਨ, ਹਿਆਮਜ਼ ਬੀਚ ਅਤੇ ਵਿੰਨਸਨਟੇਨੀਆ ਆਦਿ ਖੇਤਰਾਂ ਵਿੱਚ ਮਈ 23 ਅਤੇ 24 ਨੂੰ ਸ਼ਿਰਕਤ ਕੀਤੀ ਸੀ ਅਤੇ 24 ਤਾਰੀਖ ਨੂੰ ਵਾਪਿਸ ਜਾਣ ਤੇ ਅਗਲੇ ਦਿਨ, ਮਈ 25 ਨੂੰ ਉਸ ਵਿੱਚ ਕਰੋਨਾ ਦੇ ਲੱਛਣ ਜ਼ਾਹਿਰ ਹੋਏ ਅਤੇ ਮਈ ਦੀ 31 ਤਾਰੀਖ ਨੂੰ ਉਹ ਕਰੋਨਾ ਪਾਜ਼ਿਟਿਵ ਪਾਇਆ ਗਿਆ ਸੀ, ਕਾਰਨ ਸਿਹਤ ਅਧਿਕਾਰੀਆਂ ਨੇ ਜਨਤਕ ਸੂਚਨਾ ਜਾਰੀ ਕਰਦਿਆਂ ਕਿਹਾ ਹੈ ਕਿ ਜੇਕਰ ਉਕਤ ਤਾਰੀਖਾਂ ਨੂੰ ਕਿਸੇ ਨੇ ਉਪਰੋਕਤ ਸਥਾਨਾਂ ਉਪਰ ਆਵਾਗਮਨ ਕੀਤਾ ਹੋਵੇ ਅਤੇ ਜਾਂ ਫੇਰ ਉਕਤ ਵਿਅਕਤੀ ਦੇ ਸਿੱਧੇ ਸੰਪਰਕ ਵਿੱਚ ਆਏ ਹੋਣ ਤਾਂ ਆਪਣਾ ਧਿਆਨ ਰੱਖਣ ਅਤੇ ਕਿਸੇ ਖਾਸ ਸੂਰਤ ਵਿੱਚ, ਆਪਣੇ ਆਪ ਨੂੰ ਤੁਰੰਤ ਆਈਸੇਲਟ ਕਰਨ ਅਤੇ ਕਰੋਨਾ ਦੇ ਟੈਸਟ ਵਾਸਤੇ ਨਜ਼ਦੀਕੀ ਸਿਹਤ ਅਧਿਕਾਰੀਆਂ ਜਾਂ ਸੈਂਟਰ ਨਾਲ ਸੰਪਰਕ ਕਰਨ।
ਉਕਤ ਖੇਤਰਾਂ ਵਿਚਲੇ ਗ੍ਰੀਨ ਪੈਚ ਕੰਪਾਊਂਡ ਅਤੇ ਬੂਡੀਰੀ ਨੈਸ਼ਨਲ ਪਾਰਕ (ਜਰਵਿਸ ਬੇਅ), ਹਿਆਮਜ਼ ਬੀਚ ਦਾ ਕੂਕਡ ਗੂਜ਼ ਕੈਫੇ, ਕੋਲਜ਼ ਵਿੰਨਸਨਟੇਨੀਆ ਸ਼ਾਪਿੰਗ ਵਿਲੇਜ ਅਤੇ ਟਰੈਪਰਜ਼ ਬੀਚ, ਗੌਲਬਰਨ ਦੇ ਸ਼ੈਲ ਕੋਲਜ਼ ਐਕਸਪ੍ਰੈਸ ਬਿਗ ਮੈਰੀਨੋ ਆਦਿ ਖੇਤਰਾਂ ਨੂੰ ਸ਼ੱਕੀ ਸੂਚੀ ਵਿੱਚ ਦਾਖਲ ਕੀਤਾ ਗਿਆ ਹੈ।

Install Punjabi Akhbar App

Install
×