ਨਿਊ ਸਾਊਥ ਵੇਲਜ਼ ਦੇ ‘ਸਮਾਲ ਬਿਜਨਸ ਮੰਥ’ ਵਿੱਚ ਲਿਆ ਹਜ਼ਾਰਾਂ ਨੇ ਭਾਗ

ਰਾਜ ਦੇ ਹਜ਼ਾਰਾਂ ਹੀ ਛੋਟਾ ਮੋਟਾ ਕੰਮ ਧੰਦੇ ਕਰਨ ਵਾਲਿਆਂ ਨੇ ਰਾਜ ਸਰਕਾਰ ਦੀ ‘ਸਮਾਲ ਬਿਜਨਸ ਮੰਥ’ ਵਾਲੀ ਸਕੀਮ ਦਾ ਲਾਭ ਉਠਾਉਂਦਿਆਂ ਇਸ ਵਿੱਚ ਭਾਗ ਲਿਆ ਅਤੇ ਸੋਸ਼ਲ ਮੀਡੀਆ, ਮਾਰਕਿਟਿੰਗ, ਅਤੇ ਹੋਰ ਪੱਖਾਂ ਤੋਂ ਆਪਣਾ ਬਿਜਨਸ ਚਮਾਕਾਉਣ ਲਈ ਲੋੜੀਂਦੀਆਂ ਵਰਕਸ਼ਾਪਾਂ ਅਧੀਨ ਦਿੱਤੀਆਂ ਗਈਆਂ ਹਦਾਇਤਾਂ ਅਤੇ ਸਿਖਲਾਈਆਂ ਨਾਲ ਆਪਣੇ ਆਪ ਨੂੰ ਅਪਡੇਟ ਕੀਤਾ। ਬੀਤੇ ਮਹੀਨੇ ਦੇ ਆਖਰੀ ਹਫ਼ਤੇ ਵਿੱਚ ਖ਼ਤਮ ਹੋਏ ਉਕਤ ਪ੍ਰੋਗਰਾਮ ਵਿੱਚ ਘੱਟੋ ਘੱਟ 740 ਈਵੈਂਟ ਅਤੇ ਗਤੀਵਿਧੀਆਂ ਉਕਤ ਗਤੀਵਿਧੀਆਂ ਸ਼ਾਮਿਲ ਕੀਤੀਆਂ ਗਈਆਂ ਸਨ ਅਤੇ ਬੀਤੇ ਸਾਲ ਨਾਲੋਂ ਇਸ ਵਾਰੀ 320 ਅਜਿਹੀਆਂ ਕਾਰਗੁਜ਼ਾਰੀਆਂ ਜ਼ਿਆਦਾ ਸਨ। ਖ਼ਜ਼ਾਨਾ ਅਤੇ ਛੋਟੇ ਉਦਯੋਗਾਂ ਦੇ ਮੰਤਰੀ ਸ੍ਰੀ ਡੈਮਿਅਨ ਟਿਊਡਫੋਨ ਨੇ ਦੱਸਿਆ ਕਿ ਕਰੋਨਾ ਕਾਲ ਦੇ ਚਲਦਿਆਂ, ਉਕਤ ਸਮੁੱਚਾ ਸਮਾਗਮ ਦਾ ਜ਼ਿਆਦਾਤਰ ਹਿੱਸਾ ਆਨਲਾਈਨ ਹੀ ਕੀਤਾ ਗਿਆ ਸੀ ਅਤੇ ਇਸ ਵਿੱਚ ਸ਼ਮੂਲੀਅਤ ਕਰਨ ਵਾਲੇ ਉਮਾਦਵਾਰਾਂ ਨੇ ਆਪਣੇ ਨਾਮਾਂਕਣ ਵੀ ਆਨਲਾਈਨ ਹੀ ਕੀਤੇ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਨਿਜੀ ਤੌਰ ਉਪਰ ਵੀ 10 ਅਜਿਹੀਆਂ ਗਤੀਵਿਧੀਆਂ ਵਿੱਚ ਭਾਗ ਲਿਆ ਅਤੇ ਇਹ ਵੀ ਇਸ ਗੱਲ ਦਾ ਸਬੂਤ ਹੈ ਕਿ ਲੋਕਾਂ ਵਿੱਚ ਇਸ ਵਾਰੀ ਕਾਫੀ ਉਤਸਾਹ ਰਿਹਾ। 2000 ਤੋਂ ਵੀ ਜ਼ਿਆਦਾ ਲੋਕਾਂ ਨੇ ਇਸ ਵਾਸਤੇ ਆਪਣਾ ਨਾਮਾਂਕਣ ਕੀਤਾ ਸੀ। ਇਸ ਦੌਰਾਨ ਗ੍ਰੇਟਰ ਸਿਡਨੀ ਅਤੇ ਇਸ ਦੇ ਆਲੇ-ਦੁਆਲੇ ਦੇ 11 ਅਜਿਹੇ ਹੀ ਸਥਾਨਕ ਲੋਕਾਂ ਨੂੰ ਬਿਜਨਸ ਐਵਾਰਡਾਂ ਨਾਲ ਵੀ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਇਹ ਵੀ ਹੈ ਕਿ ਸਰਕਾਰ ਦੁਆਰਾ ਇਸ ਪ੍ਰੋਗਰਾਮ ਨੂੰ ਸਹਿਯੋਗ ਦੇਣ ਲਈ 120 ਮਾਹਿਰ ਸਲਾਹਕਾਰਾਂ ਦੀ ਸਲਾਹ ਵੀ ਲਈ ਜਾਂਦੀ ਹੈ ਅਤੇ ਸਿਖਿਆਰਥੀਆਂ ਨੂੰ ਵੱਧ ਤੋਂ ਵੱਧ ਲਾਭ ਪਹੁੰਚਾਇਆ ਜਾਂਦਾ ਹੈ।

ਜ਼ਿਆਦਾ ਜਾਣਕਾਰੀ ਜਾਂ ਭਵਿੱਖ ਵਿੱਚ ਹੋਣ ਵਾਲੇ ਅਜਿਹੇ ਪ੍ਰੋਗਰਾਮਾਂ ਨਾਲ ਜੁੜਨ ਲਈ business.nsw.gov.au/businessconnect ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ ਅਤੇ ਜਾਂ ਫੇਰ 1300 134 359.ਉਪਰ ਕਾਲ ਕਰਕੇ ਜਾਣਕਾਰੀ ਹਾਸਿਲ ਕੀਤੀ ਜਾ ਸਕਦੀ ਹੈ।

Install Punjabi Akhbar App

Install
×