ਕ੍ਰਿਸਮਿਸ ਮੌਕੇ ਤੇ ਸ਼ਾਰਕਾਂ ਤੋਂ ਸਾਵਧਾਨ ਰਹਿਣ ਦੀਆਂ ਵੀ ਚਿਤਾਵਨੀਆਂ ਜਾਰੀ

ਨਿਊ ਸਾਊਥ ਵੇਲਜ਼ ਸਰਕਾਰ ਵੱਲੋੌਂ ਕ੍ਰਿਸਮਿਸ ਮੌਕੇ ਤੇ ਲੋਕਾਂ ਨੂੰ ਵਧਾਈਆਂ ਦਿੰਦਿਆਂ ਨਾਲ ਨਾਲ ਸਮੁੰਦਰੀ ਕਿਨਾਰਿਆਂ ਉਪਰ ਸੁਰੱਖਿਅਤ ਰਹਿਣ ਦੀਆਂ ਹਦਾਇਤਾਂ ਵੀ ਲਗਾਤਾਰ ਜਾਰੀ ਕੀਤੀਆਂ ਜਾ ਰਹੀਆਂ ਹਨ ਅਤੇ ਇਨ੍ਹਾਂ ਹਦਾਇਤਾਂ ਅੰਦਰ ਸ਼ਾਰਕ ਮੱਛੀਆਂ ਦੇ ਹਮਲਿਆਂ ਤੋਂ ਬਚਾਅ ਦੀਆਂ ਹਦਾਇਤਾਂ ਵੀ ਸ਼ਾਮਿਲ ਹਨ। ਖੇਤੀਬਾੜੀ ਮੰਤਰੀ ਸ੍ਰੀ ਐਡਮ ਮਾਰਸ਼ਲ ਨੇ ਕਿ ਸਰਕਾਰ ਨੇ ਹਾਲ ਵਿੱਚ ਹੀ 8 ਮਿਲੀਅਨ ਡਾਲਰਾਂ ਦਾ ਨਿਵੇਸ਼ ਇਨ੍ਹਾਂ ਖੇਤਰਾਂ ਵਿੱਚ ਕੀਤਾ ਹੈ ਜਿਸ ਦੇ ਤਹਿਤ ਸਮੁੰਦਰੀ ਕਿਨਾਰਿਆਂ ਉਪਰ ਲੋਕਾਂ ਨੂੰ ਸ਼ਾਰਕਾਂ ਦੇ ਹਮਲੇ ਤੋਂ ਬਚਾਉਣ ਦੇ ਯਤਨ ਕੀਤੇ ਹਨ ਪਰੰਤੂ ਫੇਰ ਵੀ ਲੋਕਾਂ ਨੂੰ ਅਪੀਲ ਹੈ ਕਿ ਉਹ ਵੀ ਪੂਰਨ ਅਹਿਤਿਆਦ ਵਰਤਣ ਅਤੇ ਅਜਿਹੇ ਕਿਸੇ ਹਮਲੇ ਦਾ ਸ਼ਿਕਾਰ ਹੋਣ ਤੋਂ ਬਚਣ। ਸਰਕਾਰ ਦੇ ਪ੍ਰੋਗਰਾਮ ਅਧੀਨ: ਡਰੋਨ ਨਾਲ ਸਮੁੰਦਰੀ ਕਿਨਾਰਿਆਂ ਉਪਰ ਨਜ਼ਰ ਰੱਖੀ ਜਾ ਰਹੀ ਹੈ; ਬੈਲੀਨਾ ਅਤੇ ਰਿਚਮੰਡ ਵੈਲੀ ਦੇ ਖੇਤਰਾਂ ਦਰਮਿਆਨ 35 ਸਮਾਰਟ ਡਰਮ ਲਾਈਨਾਂ ਬਣਾਈਆਂ ਗਈਆਂ ਹਨ; ਟੈਗ ਕੀਤੀਆਂ ਹੋਈਆਂ ਸ਼ਾਰਕ ਮੱਛੀਆਂ ਉਪਰ 21 ਵੀ.ਆਰ 4ਜੀ ਸਿਸਟਮ ਰਾਹੀਂ ਨਜ਼ਰ ਰੱਖੀ ਜਾ ਰਹੀ ਹੈ; ਨਿਊ ਕਾਸਲ ਅਤੇ ਵੂਲੂਨਗੌਂਗ ਦਰਮਿਆਨ ਸੁਰੱਖਿਆ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ; ਅਤੇ ਸ਼ਾਰਕ ਸਮਾਰਟ ਐਪ ਅਤੇ ਲੋਕਾਂ ਨੂੰ ਸੂਚਨਾਵਾਂ ਪ੍ਰਦਾਨ ਕਰਨ ਦੇ ਨਾਲ ਨਾਲ ਸਿਖਲਾਈ ਦੇ ਪ੍ਰੋਗਰਾਮ ਵੀ ਉਲੀਕੇ ਜਾ ਰਹੇ ਹਨ। ਜ਼ਿਆਦਾ ਜਾਣਕਾਰੀ ਵਾਸਤੇ www.sharksmart.nsw.gov.au/ ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ ਅਤੇ ਅਹਿਤਿਆਦਨ ਇਨ੍ਹਾਂ ਗੱਲਾਂ ਦਾ ਧਿਆਨ ਰੱਖਿਆ ਜਾ ਸਕਦਾ ਹੈ: ਗੰਦੇ ਪਾਣੀਆਂ ਵਿੱਚ ਨਾ ਜਾਉ; ਇਸ ਮੌਕੇ ਤੇ ਸ਼ਾਮ ਸਵੇਰ ਸਮੇਂ ਬੁੱਲ ਅਤੇ ਟਾਈਗਰ ਸ਼ਾਰਕਾਂ ਐਕਟਿਵ ਰਹਿੰਦੀਆਂ ਹਨ ਇਸ ਲਈ ਧਿਆਨ ਰੱਖੋ; ਭਾਰੀ ਬਾਰਿਸ਼ ਅਤੇ ਹੜ੍ਹਾਂ ਦੀਆਂ ਚਿਤਾਵਨੀਆਂ ਨੂੰ ਅਣਗੌਲਿਆ ਨਾ ਕਰੋ; ਨਦੀਆਂ ਆਦਿ ਵਿੱਚ ਜ਼ਿਆਦਾ ਦੂਰ ਨਾ ਜਾਉ; ਬੇਟਫਿਸ਼ ਅਤੇ ਡਾਈਵਿੰਗ ਪੰਛੀਆਂ ਦੀ ਜ਼ਿਆਦਾ ਮਿਕਦਾਰ ਹੋਵੇ ਤਾਂ ਚੇਤੰਨ ਰਹੋ; ਪਾਣੀਆਂ ਵਿੱਚ ਲੱਗੇ ਝੰਡਿਆਂ ਦਾ ਖਾਸ ਧਿਆਨ ਰੱਖੋ ਅਤੇ ਇਨ੍ਹਾਂ ਦੀ ਜ਼ਦ ਅੰਦਰ ਹੀ ਤੈਰਾਕੀ ਕਰੋ; ਡੋਲਫਿਨਾਂ ਨੂੰ ਦੇਖ ਕੇ ਇਹ ਅੰਦਾਜ਼ੇ ਨਾ ਲਗਾਉ ਕਿ ਇੱਥੇ ਸ਼ਾਰਕ ਮੱਛੀਆਂ ਨਹੀਂ ਹੋਣਗੀਆਂ ਕਿਉਂਕਿ ਡੋਲਫਿਨ ਅਤੇ ਸ਼ਾਰਕ ਮੱਛੀਆਂ ਦੋਹੇਂ ਹੀ ਇੱਕੋ ਤਰ੍ਹਾਂ ਦੇ ਭੋਜਨ ਕਰਦੀਆਂ ਹਨ ਅਤੇ ਜ਼ਾਹਿਰ ਹੈ ਕਿ ਦੋਹੇਂ ਇਕੱਠੀਆਂ ਹੋ ਸਕਦੀਆਂ ਹਨ ਅਤੇ ਸ਼ਾਰਕ ਮੱਛੀਆਂ ਡਾਲਫਿਨਾਂ ਦਾ ਸ਼ਿਕਾਰ ਵੀ ਕਰਦੀਆਂ ਹਨ।

Install Punjabi Akhbar App

Install
×