ਭਾਰੀ ਬਾਰਿਸ਼ ਅਤੇ ਤੂਫ਼ਾਨ ਦੀਆਂ ਚਿਤਾਵਨੀਆਂ
ਨਿਊ ਸਾਊਥ ਵੇਲਜ਼ ਦੇ ਸਿਡਨੀ ਅਤੇ ਹੋਰ ਅੰਦਰੂਨੀ ਖੇਤਰਾਂ ਵਿੱਚ ਅੱਜ ਬਾਅਦ ਦੁਪਹਿਰ, ਰਾਤ ਅਤੇ ਕੱਲ੍ਹ ਸਵੇਰ ਤੱਕ ਭਾਰੀ ਬਾਰਿਸ਼, ਤੂਫਾਨ ਦੇ ਨਾਲ ਨਾਲ ਹੜ੍ਹਾਂ ਆਦਿ ਦੇ ਨਾਲ ਨਾਲ ਲੈਂਡਸਲਾਈਡ ਦੀਆਂ ਚਿਤਾਵਨੀਆਂ ਵੀ ਜਾਰੀ ਕੀਤੀਆਂ ਜਾ ਚੁਕੀਆਂ ਹਨ ਅਤੇ ਪ੍ਰਸ਼ਾਸਨ ਅਲਰਟ ਤੇ ਹੈ।
ਪ੍ਰਸ਼ਾਸਨ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਇਸ ਅੱਜ ਦੀ ਆਫ਼ਤ ਕਾਰਨ ਨਿਊ ਸਾਊਥ ਵੇਲਜ਼ ਦੇ ਨਾਲ ਨਾਲ ਵਿਕਟੋਰੀਆ ਅਤੇ ਕੁਈਨਜ਼ਲੈਂਡ ਵੀ ਚਿਤਾਵਨੀਆਂ ਦੀ ਜ਼ਦ ਵਿੱਚ ਹਨ ਅਤੇ ਹੜ੍ਹਾਂ ਦੀ ਮਾਰ ਹੇਠ ਆ ਸਕਦੇ ਹਨ।
ਬੀਤੇ ਦਿਨ, ਮੈਲਬੋਰਨ ਵਿੱਚ ਵੀ ਭਾਰੀ ਬਾਰਿਸ਼ ਹੋਈ ਅਤੇ ਕਈ ਥਾਂਵਾਂ ਤੇ ਤਾਂ ਗਲੀਆਂ ਵਿੱਚ ਪਾਣੀ ਇੰਜ ਵੱਗਿਆ ਕਿ ਆਪਣੇ ਨਾਲ ਕਾਰਾਂ ਆਦਿ ਨੂੰ ਵੀ ਵਹਾਉਂਦਾ ਦਿਖਾਈ ਦਿੱਤਾ।
ਅਨੁਮਾਨਾਂ ਵਿੱਚ ਪ੍ਰਭਾਵਿਤ ਖੇਤਰਾਂ ਵਿੱਚ ਹਾਕਸਬਰੀ-ਨੇਪੀਅਨ ਨਦੀਆਂ ਦੇ ਨਾਲ ਲਗਦੇ ਖੇਤਰ ਸ਼ਾਮਿਲ ਹਨ ਜਿੱਥੇ ਕਿ ਬੀਤੇ 18 ਮਹੀਨਿਆਂ ਵਿੱਚ ਇਹ 5ਵੀਂ ਦਫ਼ਾ ਹੈ ਕਿ ਲੋਕਾਂ ਨੂੰ ਹੜ੍ਹਾਂ ਤੋਂ ਪੀੜਿਤ ਹੋਣਾ ਪੈ ਸਕਦਾ ਹੈ।
ਪੱਛਮੀ ਅਤੇ ਦੱਖਣੀ-ਪੱਛਮੀ ਕੁਈਨਜ਼ਲੈਂਡ ਦੇ ਖਾਸ ਕਰਕੇ ਬਾਲੂ ਅਤੇ ਪਾਰੂ ਨਦੀਆਂ ਦੇ ਖੇਤਰਾਂ ਵਿੱਚ ਜ਼ਿਆਦਾ ਖ਼ਤਰਾ ਦੱਸਿਆ ਜਾ ਰਿਹਾ ਹੈ ਅਤੇ ਲੋਕਾਂ ਨੂੰ ਚੇਤੰਨ ਰਹਿਣ ਦੀਆਂ ਚਿਤਾਵਨੀਆਂ ਦਿੱਤੀਆਂ ਜਾ ਰਹੀਆਂ ਹਨ।
ਜ਼ਿਆਦਾ ਜਾਣਕਾਰੀ ਆਦਿ ਲਈ ਸਰਕਾਰ ਦੀ ਵੈਬਸਾਈਟ ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।