ਨਿਊ ਸਾਊਥ ਵੇਲਜ਼ ਵਿੱਚ ਅੱਜ ਮਨਾਇਆ ਜਾ ਰਿਹਾ ‘ਵਰਲਡ ਟੀਚਰਜ਼ ਡੇਅ’

ਨਿਊ ਸਾਊਥ ਵੇਲਜ਼ ਰਾਜ ਵਿੱਚ ਅੱਜ ਦਾ ਦਿਹਾੜਾ, ਅਜਿਹੇ 160,000 ਅਧਿਆਪਕਾਂ ਨੂੰ ਸਮਰਪਿਤ ਕਰਕੇ ਮਨਾਇਆ ਜਾ ਰਿਹਾ ਹੈ ਜੋ ਕਿ ਛੋਟੇ ਬੱਚਿਆਂ ਤੋਂ ਲੈ ਕੇ ਵੱਡੇ ਵੱਡੇ ਵਿਦਿਆਰਥੀਆਂ ਲਈ ਚਾਨਣ ਮੁਨਾਰੇ ਦਾ ਕੰਮ ਕਰਦੇ ਹਨ ਅਤੇ ਇਸ ਦਿਹਾੜੇ ਨੂੰ ਸਰਕਾਰ ਤੌਰ ਤੇ ਮਨਾਉਂਦਿਆਂ, ਰਾਜ ਦੇ ਸਿੱਖਿਆ ਮੰਤਰੀ ਸਾਰਾਹ ਮਿਸ਼ੈਲ ਨੇ ਕਿਹਾ ਕਿ ਅਸੀਂ ਅਜਿਹੇ ਅਧਿਆਪਕਾਂ ਦੇ ਧੰਨਵਾਦੀ ਹਾਂ ਜੋ ਕਿ ਰਾਜ ਦੇ ਸਮੁੱਚੇ ਵਿਦਿਆਰਥੀਆਂ ਦਾ ਭਵਿੱਖ ਸੁਨਹਿਰਾ ਕਰਨ ਵਿੱਚ, ਦਿਨ ਪ੍ਰਤੀ ਦਿਨ ਪੂਰਨ ਯੋਗਦਾਨ ਪਾਉਂਦੇ ਹਨ।
ਇਸ ਮੌਕੇ ਤੇ ਡਬਲਿਊ ਐਸ ਐਫ ਐਮ ਤੋਂ ਜੋਨਸੀ ਅਤੇ ਅਮਾਂਡਾ, ਡੇਡ ਹਗਜ਼, ਅਤੇ ਕਲੌਡੀਆ ਕਾਰਵਾਂ ਨੇ ਵੀ ਹਿੱਸਾ ਲਿਆ ਉਨ੍ਹਾਂ ਨੇ ਇਸ ਮੌਕੇ ਤੇ ਆਪਣੇ ਹਾਈ ਸਕੂਲ ਦੇ ਅਧਿਆਪਕਾਂ ਨੂੰ ਵੀ ਯਾਦ ਕੀਤਾ ਅਤੇ ਉਨ੍ਹਾਂ ਦੇ ਦੱਸੇ ਮਾਰਗਾਂ ਕਾਰਨ ਉਨ੍ਹਾਂ ਦਾ ਧੰਨਵਾਦ ਵੀ ਕੀਤਾ।
ਨੈਸਾ (The NSW Education Standards Authority) ਵੱਲੋਂ ਇੱਕ ਈ-ਟੂਲਕਿਟ ਵੀ ਇਸ ਦਿਹਾੜੇ ਨੂੰ ਸਮਰਪਿਤ ਕਰਨ ਖਾਤਰ ਜਾਰੀ ਕੀਤੀ ਗਈ ਹੈ।
ਇਸ ਵੈਬਸਾਈਟ ਉਪਰ ਜਾ ਕੇ ਈ-ਕਾਰਡ, ਸੋਸ਼ਲ ਮੀਡੀਆ ਬੈਜ ਅਤੇ ਟਾਇਲਜ਼, ਡਿਜੀਟਲ ਬੈਜ ਆਦਿ ਡਾਊਨਲੋਡ ਕਰਕੇ ਆਪਣੇ ਈ ਸੰਦੇਸ਼ਾਂ ਆਦਿ ਉਪਰ ਲਗਾਏ ਜਾ ਸਕਦੇ ਹਨ ਅਤੇ ਅੱਜ ਦੇ ਦਿਹਾੜੇ ਨੂੰ ਸਮਰਪਣ ਭਾਵਨਾਵਾਂ ਨਾਲ ਜੋੜ ਕੇ ਅਧਿਆਪਕਾਂ ਦਾ ਸਨਮਾਨ ਅਤੇ ਧੰਨਵਾਦ ਕੀਤਾ ਜਾ ਸਕਦਾ ਹੈ।

Install Punjabi Akhbar App

Install
×