ਰੋਟਰੀ ਆਪਾਤਕਾਲੀਨ ਸੇਵਾਵਾਂ ਭਾਈਚਾਰਾ -ਇਨਾਮ ਦੇ ਜੇਤੂਆਂ ਦੀ ਸੂਚੀ ਜਾਰੀ

ਪੁਲਿਸ ਅਤੇ ਆਪਾਤਕਾਲੀਨ ਸੇਵਾਵਾਂ ਦੇ ਮੰਤਰੀ ਸ੍ਰੀ ਡੇਵਿਡ ਐਲਿਅਟ ਨੇ ਰੋਟਰੀ ਆਪਾਤਕਾਲੀਨ ਸੇਵਾਵਾਂ ਭਾਈਚਾਰਾ ਇਨਾਮ (RESCA) ਦੇ ਜੇਤੂਆਂ ਦੇ ਨਾਮ ਜਾਰੀ ਕਰਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ ਹੈ।
(Officer in Volunteer Capacity) ਓਵਰਆਲ ਜੇਤੂ ਦੇ ਤੌਰ ਤੇ ਨਿਊ ਸਾਉਥ ਵੇਲਜ਼ ਫਾਇਰ ਸੇਵਾਵਾਂ ਦੀ ਸ੍ਰੀਮਤੀ ਵੈਂਡੀ ਰਾਬਰਟਸ ਦਾ ਨਾਮ ਚੁਣਿਆ ਗਿਆ ਹੈ ਜਿਨ੍ਹਾਂ ਨੇ ਆਪਣੇ ਜੀਵਨ ਦੇ 58 ਸਾਲ ਉਕਤ ਸੇਵਾਵਾਂ ਵਾਸਤੇ ਲਗਾਏ ਹਨ।
ઠ(Officer in Paid Capacity) ਓਵਰਆਲ ਜੇਤੂ ਦੇ ਤੌਰ ਤੇ ਨਿਊ ਸਾਊਥ ਵੇਲਜ਼ ਐਂਬੁਲੈਂਸ ਪੈਰਾਮੈਡਿਕ ਡੈਪਟੋ -ਸ੍ਰੀਮਤੀ ਜੈਸਿਕਾ ਵ੍ਹੀਟਾਕਰ ਦਾ ਨਾਮ ਹੈ ਜਿਨ੍ਹਾਂ ਨੇ ਆਪਣਾ ਸਮਾਂ ਭਾਈਚਾਰੇ ਦੀ ਸਿਹਤ ਸਬੰਧੀ ਸੇਵਾਵਾਂ ਪ੍ਰਤੀ ਲਗਾਇਆ।
1000 ਡਾਲਰਾਂ ਦਾ ਨਕਦ ਇਨਾਮ (Dorothy Hennessy OAM Emergency Services Youth Scholarship) ਇੱਕ 18 ਸਾਲਾਂ ਦੇ ਨੌਜੁਆਨ ਥਿਡੋਰ ਸਕੌਲ ਨੂੰ ਦਿੱਤਾ ਜਾਣਾ ਹੈ
ਹੋਰ ਇਨਾਮਾਂ ਦੀ ਸੂਚੀ ਇਸ ਪ੍ਰਕਾਰ ਹੈ: ਐਂਥਨੀ ਕੈਮਿਲਰੀ (ਸਟੇਸ਼ਨ ਕਮਾਂਡਰ ਬੈਂਕਸਟਾਊਨ ਫਾਇਰ) ਨੂੰ ਫਾਇਰ ਅਤੇ ਬਚਾਊ ਦਲ – ਨਿਊ ਸਾਊਥ ਵੇਲਜ਼ ਰਾਜ ਸਰਕਾਰ ਦਾ ਇਨਾਮ; ਐਲੇਕ ਪਰਸਿਵਲ (ਮਿ. ਮਾਸਟਰ, ਮਿ. ਵਾਚ ਅਫ਼ਸਰ ਅਤੇ ਪ੍ਰੋਪਰਟੀ ਅਤੇ ਫਸਿਲਿਟੀ ਅਫ਼ਸਰ) ਨੂੰ ਮੈਰੀਨ ਬਚਾਉ ਦਲ ਨਿਊ ਸਾਊਥ ਵੇਲਜ਼ ਰਾਜ ਸਰਕਾਰ ਦਾ ਇਨਾਮ;
ਸਰਫਿੰਗ ਦੌਰਾਨ ਜ਼ਿੰਦਗੀਆਂ ਬਚਾਉਣ ਲਈ -ਐਂਥਨੀ ਬੈਲੇਟ (ਬੇਟਸਮੈਨ ਬੇਅ ਐਸ.ਐਲ.ਐਸ.ਸੀ. ਕਲੱਬ ਕਪਤਾਨ) ਨੂੰ ਨਿਊ ਸਾਊਥ ਵੇਲਜ਼ ਰਾਜ ਸਰਕਾਰ ਦਾ ਇਨਾਮ; ਡੇਵਿਡ ਕਿੰਗ ਨੂੰ ਸਟੇਟ ਐਮਰਜੈਂਸੀ ਅਵਾਰਡ, ਜੋਸ਼ੂਆ ਰਿਕਰਡ ਨੂੰ ਵਲੰਟੀਅਰ ਰੈਸਕਿਊ ਐਸੋਸਿਏਸ਼ਨ ਫਿਨਾਲਿਸਟ ਅਵਾਰਡ। ੳਕਤ ਇਨਾਮ ਵੰਡ ਸਮਾਰੋਹ ਨਵੰਬਰ ਦੀ 23 ਤਾਰੀਖ ਨੂੰ ਹੋਵੇਗਾ।

Install Punjabi Akhbar App

Install
×