ਨਿਊ ਸਾਊਥ ਵੇਲਜ਼ ਵਿੱਚ ਕਰੋਨਾ ਪਾਬੰਧੀਆਂ ਉਪਰ ਛੋਟ, ਨਵੇਂ 496 ਮਾਮਲੇ ਦਰਜ, 8 ਮੌਤਾਂ

ਜਿਵੇਂ ਹੀ ਨਿਊ ਸਾਊਥ ਵੇਲਜ਼ ਰਾਜ ਦੇ ਅਧਿਕਾਰੀਆਂ ਨੇ 70% (ਡਬਲ ਡੋਜ਼) ਵਾਲੇ ਟੀਚੇ ਦੀ ਘੋਸ਼ਣਾ ਕੀਤੀ ਤਾਂ ਇਸ ਤੋਂ ਬਾਅਦ ਤੁਰੰਤ ਹੀ ਅਜਿਹੇ ਲੋਕ ਜਿਨ੍ਹਾਂ ਨੂੰ ਕਿ ਕਰੋਨਾ ਤੋਂ ਬਚਾਉ ਦੀਆਂ ਦੋਹੇਂ ਡੋਜ਼ਾਂ ਦੇ ਟੀਕੇ ਲਗਾਏ ਜਾ ਚੁਕੇ ਹਨ, ਲਈ ਰਾਜ ਭਰ ਵਿੱਚ ਲਾਕਡਾਊਨ ਖੋਲ੍ਹ ਦਿੱਤਾ ਗਿਆ ਹੈ ਅਤੇ ਅਜਿਹੇ ਲੋਕਾਂ ਨੂੰ 5 ਕਿਲੋਮੀਟਰ ਦੇ ਦਾਇਰੇ ਵਿੱਚ ਆਵਾਗਮਨ ਤੋਂ ਵੀ ਛੋਟ ਮਿਲ ਗਈ ਹੈ। ਅਜਿਹੇ ਲੋਕਾਂ ਲਈ ਹੁਣ ਜਿਮ, ਕੈਫੇ, ਰੈਸਟੌਰੈਂਟ, ਦੁਕਾਨਾਂ, ਸੈਲੂਨ ਆਦਿ ਖੋਲ੍ਹ ਦਿੱਤੇ ਗਏ ਹਨ।
ਪਰੰਤੂ ਜਿਨ੍ਹਾਂ ਨੂੰ ਵੈਕਸੀਨ ਦੀਆਂ ਡੋਜ਼ਾਂ ਹਾਲੇ ਤੱਕ ਪੂਰੀਆਂ ਨਹੀਂ ਲੱਗੀਆਂ, ਉਨ੍ਹਾਂ ਉਪਰ ਹਾਲੇ ਵੀ ਪਾਬੰਧੀਆਂ ਲਾਗੂ ਹਨ ਅਤੇ ਇਹ ਪਾਬੰਧੀਆਂ ਦਿਸੰਬਰ ਦੇ ਮਹੀਨੇ ਤੱਕ ਲਾਗੂ ਰਹਿਣਗੀਆਂ।
ਇਸੇ ਦੌਰਾਨ ਰਾਜ ਵਿੱਚ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ 496 ਨਵੇਂ ਮਾਮਲੇ ਦਰਜ ਹੋਏ ਹਨ ਅਤੇ ਇਸ ਦੇ ਨਾਲ ਹੀ ਅਧਿਕਾਰੀਆਂ ਵੱਲੋਂ ਕਰੋਨਾ ਤੋਂ ਪੀੜਿਤ 8 ਵਿਅਕਤੀਆਂ (6 ਪੁਰਸ਼ ਅਤੇ 2 ਔਰਤਾਂ) ਦੀ ਮੌਤ ਦੀ ਵੀ ਪੁਸ਼ਟੀ ਕੀਤੀ ਗਈ ਹੈ।
ਇਸ ਸਮੇਂ ਰਾਜ ਵਿੱਚ 769 ਕਰੋਨਾ ਪੀੜਿਤ ਮਰੀਜ਼ ਹਸਪਤਾਲਾਂ ਵਿੱਚ ਭਰਤੀ ਹਨ ਅਤੇ ਇਨ੍ਹਾਂ ਵਿੱਚੋਂ 153 ਆਈ.ਸੀ.ਯੂ. ਵਿੱਚ ਹਨ।

Install Punjabi Akhbar App

Install
×