ਨਿਊ ਸਾਊਥ ਵੇਲਜ਼ ਵਿੱਚ ਕਰੋਨਾ ਦੇ 1290 ਨਵੇਂ ਮਾਮਲੇ ਦਰਜ, ਚਾਰ ਮੌਤਾਂ

ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਨੇ ਕਰੋਨਾ ਅਪਡੇਟ ਰਾਹੀਂ ਦੱਸਿਆ ਹੈ ਕਿ ਰਾਜ ਅੰਦਰ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ 1290 ਨਵੇਂ ਮਾਮਲੇ ਪਾਏ ਗਏ ਹਨ ਅਤੇ ਇਨ੍ਹਾਂ ਵਿੱਚੋਂ 80% ਤੋਂ ਵੀ ਜ਼ਿਆਦਾ ਮਾਮਲੇ ਸਿਡਨੀ ਦੇ ਪੱਛਮੀ ਅਤੇ ਦੱਖਣ-ਪੱਛਮੀ ਹਿੱਸਿਆਂ ਵਿੱਚੋਂ ਦਰਜ ਹੋਏ ਹਨ ਅਤੇ ਇਸ ਦੇ ਨਾਲ ਹੀ 4 ਲੋਕਾਂ ਦੀ ਮੌਤ ਹੋ ਜਾਣ ਦੀ ਵੀ ਸੂਚਨਾ ਜਾਰੀ ਕੀਤੀ ਗਈ ਹੈ।
ਮਰਨ ਵਾਲਿਆਂ ਵਿੱਚ 50ਵਿਆਂ ਸਾਲਾਂ ਦਾ ਇੱਕ ਵਿਅਕਤੀ ਡੂਬੋ ਖੇਤਰ ਤੋਂ; ਸਿਡਨੀ ਦੇ ਪੱਛਮੀ ਖੇਤਰ ਵਿੱਚੋਂ ਇੱਕ 60ਵਿਆਂ ਸਾਲਾਂ ਦੀ ਮਹਿਲਾ; ਅਤੇ ਸਿਡਨੀ ਦੇ ਹੀ ਪੱਛਮੀ ਅਤੇ ਅੰਦਰੂਨੀ ਪੱਛਮੀ ਖੇਤਰ ਵਿੱਚੋਂ 70ਵਿਆਂ ਸਾਲਾਂ ਵਿਚਲੇ 2 ਵਿਅਕਤੀ ਸ਼ਾਮਿਲ ਹਨ।
ਇਸ ਸਮੇਂ ਰਾਜ ਵਿੱਚ 840 ਕਰੋਨਾ ਦੇ ਮਰੀਜ਼ ਹਸਪਤਾਲਾਂ ਅੰਦਰ ਦਾਖਿਲ ਹਨ ਜਿਨ੍ਹਾਂ ਵਿੱਚੋਂ ਕਿ 137 ਆਈ.ਸੀ.ਯੂ. ਵਿੱਚਹਨ ਅਤੇ 48 ਵੈਂਟੀਲੇਟਰ ਉਪਰ।
ਉਨ੍ਹਾਂ ਇਹ ਵੀ ਕਿਹਾ ਕਿ ਇਸੇ ਸਮੇਂ ਦੌਰਾਨ, ਕਰੋਨਾ ਤੋਂ ਬਚਾਉ ਅਧੀਨ, ਰਾਜ ਭਰ ਵਿੱਚ 49103 ਵੈਕਸੀਨਾਂ ਵੀ ਲਗਾਈਆਂ ਗਈਆਂ ਹਨ।
ਰਾਜ ਦੇ ਸਿੱਖਿਆ ਮੰਤਰੀ, ਸਾਰਾਹ ਮਿਸ਼ੈਲ ਨੇ ਇੱਕ ਜਾਣਕਾਰੀ ਤਹਿਤ ਦੱਸਿਆ ਕਿ ਸਕੂਲਾਂ ਦੇ ਵਿਦਿਆਰਥੀਆਂ ਨੂੰ 25 ਅਕਤੂਬਰ ਤੋਂ ਥੋੜ੍ਹੀ ਥੋੜ੍ਹੀ ਮਾਤਰਾ ਵਿੱਚ ਸਕੂਲਾਂ ਵਿੱਚ ਆਉਣ ਦੀ ਆਗਿਆ ਦਿੱਤੀ ਜਾ ਰਹੀ ਹੈ ਅਤੇ ਫੇਰ 8 ਨਵੰਬਰ ਤੋਂ ਸਭ ਵਿਦਿਆਰਥੀਆਂ ਨੂੰ ਸਕੂਲਾਂ ਵਿੱਚ ਆਉਣ ਦੀ ਇਜਾਜ਼ਤ ਦੇ ਦਿੱਤੀ ਜਾਵੇਗੀ ਪਰੰਤੂ ਇਸ ਵਾਸਤੇ ਹਾਲੇ ਵੀ ਸਥਿਤੀਆਂ ਅਤੇ ਆਂਕੜਿਆਂ ਨੂੰ ਵਾਚਿਆ ਜਾ ਰਿਹਾ ਹੈ।

Welcome to Punjabi Akhbar

Install Punjabi Akhbar
×