ਨਿਊ ਸਾਊਥ ਵੇਲਜ਼ ਵਿੱਚ ਰਿਕਾਰਡ 1533 ਕਰੋਨਾ ਦੇ ਨਵੇਂ ਮਾਮਲੇ ਦਰਜ, ਹੋਈਆਂ 4 ਮੌਤਾਂ ਵੀ, ਗ੍ਰੇਟਰ ਸਿਡਨੀ ਦਾ ਲਾਕਡਾਊਨ 11ਵੇਂ ਹਫ਼ਤੇ ਵਿੱਚ ਦਾਖਿਲ

ਗ੍ਰੇਟਰ ਸਿਡਨੀ ਵਿੱਚਲਾ ਲਾਕਡਾਊਨ ਹੁਣ 11ਵੇਂ ਹਫ਼ਤੇ ਵਿੱਚ ਦਾਖਿਲ ਹੋ ਗਿਆ ਹੈ ਅਤੇ ਇਸ ਦੇ ਨਾਲ ਹੀ ਸਿਹਤ ਅਧਿਕਾਰੀਆਂ ਵੱਲੋਂ ਕੀਤੇ ਗਏ ਤਾਜ਼ਾ ਅਪਡੇਟ ਵਿੱਚ ਦੱਸਿਆ ਗਿਆ ਹੈ ਕਿ ਰਾਜ ਅੰਦਰ ਬੀਤੇ 24 ਘੰਟਿਆਂ ਦੌਰਾਨ 1533 ਕਰੋਨਾ ਦੇ ਨਵੇਂ ਮਰੀਜ਼ਾਂ ਦਾ ਆਂਕੜਾ ਦਰਜ ਕੀਤਾ ਗਿਆ ਹੈ ਅਤੇ ਇਸ ਦੇ ਨਾਲ ਹੀ 4 ਕਰੋਨਾ ਪੀੜਿਤਾਂ ਦੀ ਮੌਤ ਹੋ ਜਾਣ ਦੀ ਵੀ ਪੁਸ਼ਟੀ ਕੀਤੀ ਗਈ ਹੈ।
ਮਰਨ ਵਾਲਿਆਂ ਵਿੱਚ ਪੱਛਮੀ ਸਿਡਨੀ ਤੋਂ 50ਵਿਆਂ ਸਾਲਾਂ ਅਤੇ 60ਵਿਆਂ ਸਾਲਾਂ ਦੇ ਦੋ ਵਿਅਕਤੀ, ਦੱਖਣੀ-ਪੱਛਮੀ ਸਿਡਨੀ ਤੋਂ 70ਵਿਆਂ ਸਾਲਾਂ ਦਾ ਇੱਕ ਵਿਅਕਤੀ ਅਤੇ 80ਵਿਆਂ ਸਾਲਾਂ ਦੀ ਇੱਕ ਮਹਿਲਾ ਸ਼ਾਮਿਲ ਹਨ। ਮਰਨ ਵਾਲਿਆਂ ਵਿੱਚ ਕਿਸੇ ਨੂੰ ਵੀ ਹਾਲੇ ਤੱਕ ਕਰੋਨਾ ਤੋਂ ਬਚਾਉ ਦਾ ਟੀਕਾ ਨਹੀਂ ਸੀ ਲਗਾਇਆ ਗਿਆ।
ਰਾਜ ਭਰ ਵਿੱਚ ਇਸ ਸਮੇਂ 1041 ਕਰੋਨਾ ਦੇ ਮਰੀਜ਼ ਹਸਪਤਾਲਾਂ ਵਿੱਚ ਭਰਤੀ ਹਨ ਜਿਨ੍ਹਾਂ ਵਿਚੋਂ 173 ਆਈ.ਸੀ.ਯੂ. ਵਿੱਚ (137 ਨੂੰ ਕੋਈ ਟੀਕਾ ਨਹੀਂ ਲੱਗਿਆ ਅਤੇ 29ਆਂ ਨੂੰ ਵੈਕਸੀਨ ਦੀ ਪਹਿਲੀ ਡੋਜ਼ ਦਿੱਤੀ ਹੋਈ ਹੈ) ਹਨ ਅਤੇ 62 ਵੈਂਟੀਲੇਟਰਾਂ ਉਪਰ।
ਜ਼ਿਕਰਯੋਗ ਇਹ ਵੀ ਹੈ ਕਿ ਇਸ ਸਮੇਂ ਰਾਜ ਭਰ ਵਿੱਚ 11000 ਅਜਿਹੇ ਚਲੰਤ ਮਾਮਲੇ ਹਨ ਜਿਨ੍ਹਾਂ ਵਿੱਚੋਂ ਕਿ 90% ਦੀ ਦੇਖਭਾਲ ਘਰਾਂ ਅੰਦਰ ਹੀ ਅਤੇ ਜਾਂ ਫੇਰ ਰਾਜ ਦੇ ਸਿਹਤ ਸੁਵਿਧਾਵਾਂ ਆਦਿ ਵਾਲੀ ਥਾਂਵਾਂ ਉਪਰ ਕੀਤੀ ਜਾ ਰਹੀ ਹੈ।

Welcome to Punjabi Akhbar

Install Punjabi Akhbar
×
Enable Notifications    OK No thanks