ਨਿਊ ਸਾਊਥ ਵੇਲਜ਼ ਵਿੱਚ ਕਰੋਨਾ ਦੇ 623 ਨਵੇਂ ਮਾਮਲੇ ਦਰਜ, 6 ਮੌਤਾਂ

ਰਾਜ ਦੇ ਸਿਹਤ ਮੰਤਰੀ ਬਰੈਡ ਹਜ਼ਰਡ ਨੇ ਤਾਜ਼ਾ ਜਾਣਕਾਰੀ ਮੁਤਾਬਿਕ ਦੱਸਿਆ ਕਿ ਨਿਊ ਸਾਊਥ ਵੇਲਜ਼ ਵਿੱਚ ਬੀਤੇ 24 ਘੰਟਿਆਂ ਦੌਰਾਨ ਲਗਾਤਾਰ ਕਰੋਨਾ ਦੇ ਮਾਮਲਿਆਂ ਵਿੱਚ ਗਿਰਾਵਟ ਆਈ ਹੈ ਅਤੇ ਹੁਣ 623 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਅਤੇ ਇਸ ਦੇ ਨਾਲ ਹੀ 6 ਮੌਤਾਂ ਦੀ ਵੀ ਪੁਸ਼ਟੀ ਕੀਤੀ ਗਈ ਹੈ।
ਮੌਜੂਦਾ ਸਮੇਂ ਵਿੱਚ ਰਾਜ ਭਰ ਵਿੱਚ ਕਰੋਨਾ ਤੋਂ ਪੀੜਿਤ 959 ਲੋਕ ਹਸਪਤਾਲਾਂ ਵਿੱਚ ਦਾਖਿਲ ਹਨ ਜਿਨ੍ਹਾਂ ਵਿੱਚੋਂ ਕਿ 193 ਆਈ.ਸੀ.ਯੂ. ਵਿੱਚ ਹਨ ਅਤੇ 97 ਵੈਂਟੀਲੇਟਰਾਂ ਉਪਰ ਵੀ ਹਨ। ਵੈਂਟਲੇਟਰ ਉਪਰ ਇੱਕ ਜ਼ੀਰੋ ਤੋਂ 9 ਸਾਲ ਦਾ ਬੱਚਾ, ਅਤੇ 10 ਤੋਂ 19 ਸਾਲਾਂ ਦੇ ਤਿੰਨ ਬੱਚੇ ਅਤੇ ਨਵਯੁਵਕ ਵੀ ਸ਼ਾਮਿਲ ਹਨ।
ਇਸੇ ਸਾਲ ਜੂਨ ਮਹੀਨੇ ਤੋਂ ਹੁਣ ਤੱਕ, ਰਾਜ ਵਿੱਚ ਕਰੋਨਾ ਕਾਰਨ ਹੋਈਆਂ ਕੁੱਲ ਮੌਤਾਂ ਦਾ ਆਂਕੜਾ 378 ਤੱਕ ਪਹੁੰਚ ਗਿਆ ਹੈ। ਮਰਨ ਵਾਲਿਆਂ ਵਿੱਚ ਇੱਕ ਵਿਅਕਤੀ 40ਵਿਆਂ ਸਾਲਾਂ, ਤਿੰਨ 60ਵਿਆਂ ਸਾਲਾਂ, ਇੰਕ 70ਵਿਆਂ ਸਾਲਾਂ ਅਤੇ ਇੱਕ 90ਵਿਆਂ ਸਾਲਾਂ ਦੀ ਉਮਰ ਵਿਚਲੇ ਸਨ।

Install Punjabi Akhbar App

Install
×