ਨਿਊ ਸਾਊਥ ਵੇਲਜ਼ ਵਿੱਚ 1331 ਕਰੋਨਾ ਦੇ ਨਵੇਂ ਮਾਮਲੇ ਦਰਜ, 6 ਮੌਤਾਂ, ਸਿਡਨੀ ਵਿੱਚ ਲਾਕਡਾਊਨ ਦੇ ਖ਼ਿਲਾਫ਼ ਪ੍ਰਦਰਸ਼ਨ -ਪੁਲਿਸ ਰੋਕਣ ਦੀ ਪੂਰੀ ਤਿਆਰੀ ਵਿੱਚ

ਡਾ. ਜੈਰਮੀ ਮੈਕਅਨਲਟੀ ਵੱਲੋਂ ਜਾਰੀ ਆਂਕੜਿਆਂ ਮੁਤਾਬਿਕ, ਰਾਜ ਭਰ ਵਿੱਚ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ 1331 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਅਤੇ ਇਸ ਦੇ ਨਾਲ ਹੀ ਇਸ ਬਿਮਾਰੀ ਤੋਂ ਪੀੜਿਤ 6 ਵਿਅਕਤੀ ਵੀ ਦਮ ਤੋੜ ਗਏ ਹਨ। ਪੁਲਿਸ, ਸਿਡਨੀ ਵਿੱਚ ਹੋਣ ਵਾਲੇ ਪ੍ਰਦਰਸ਼ਨ, ਜਿਸ ਵਿੱਚ ਕਿ ਹਜ਼ਾਰਾਂ ਦੀ ਤਾਦਾਦ ਵਿੱਚ ਲੋਕ ਲਾਕਡਾਊਨ ਦੇ ਖ਼ਿਲਾਫ਼ ਇਕੱਠੇ ਹੋ ਰਹੇ ਹਨ, ਨੂੰ ਵੀ ਰੋਕਣ ਦੀ ਪੂਰੀ ਤਿਆਰੀ ਕਰ ਰਹੀ ਹੈ।
ਨਵੇਂ ਮਾਮਲਿਆਂ ਵਿੱਚ 169 ਤਾਂ ਰਿਜਨਲ ਨਿਊ ਸਾਊਥ ਵੇਲਜ਼ ਤੋਂ ਹਨ; ਜਿਨ੍ਹਾਂ ਵਿੱਚ 75 ਇਲਾਵਾਰਾ ਤੋਂ, 30 ਹੰਟਰ ਅਤੇ ਨਿਊ ਇੰਗਲੈਂਡ ਤੋਂ, 29 ਸੈਂਟਰਲ ਕੋਸਟ ਤੋਂ, 17 ਪੱਛਮੀ ਨਿਊ ਸਾਊਥ ਵੇਲਜ਼ ਤੋਂ, 8 ਦੱਖਣੀ ਨਿਊ ਸਾਊਥ ਵੇਲਜ਼ ਤੋਂ, 6 ਪੱਛਮੀ ਨਿਊ ਸਾਊਥ ਵੇਲਜ਼ ਤੋਂ ਅਤੇ 4 ਮੁਰਮਬਿਡਜੀ ਤੋਂ ਹਨ।
ਡਾ. ਜੈਰਮੀ ਨੇ ਦੱਸਿਆ ਹੈ ਕਿ ਉਕਤ 6 ਮੌਤਾਂ (ਚਾਰ ਔਰਤਾਂ ਅਤੇ 2 ਆਦਮੀ 40ਵਿਆਂ, 60ਵਿਆਂ ਅਤੇ 70ਵਿਆਂ ਸਾਲਾਂ ਵਿੱਚ) ਪੱਛਮੀ ਅਤੇ ਦੱਖਣੀ-ਪੱਛਮੀ ਸਿਡਨੀ ਦੇ ਖੇਤਰ ਵਿੱਚ ਹੋਈਆਂ ਹਨ। ਇਨ੍ਹਾਂ ਵਿੱਚੋਂ ਅੱਧਿਆਂ ਨੂੰ ਕਰੋਨਾ ਤੋਂ ਬਚਾਉ ਲਈ ਵੈਕਸੀਨ ਦੀ ਇੱਕ ਹੀ ਡੋਜ਼ ਲੱਗੀ ਸੀ ਅਤੇ ਅੱਧਿਆਂ ਨੂੰ ਕੋਈ ਵੀ ਨਹੀਂ।
ਨਿਊ ਸਾਊਥ ਵੇਲਜ਼ ਵਿੱਚ 1331 ਕਰੋਨਾ ਦੇ ਨਵੇਂ ਮਾਮਲੇ ਦਰਜ, 6 ਮੌਤਾਂ, ਸਿਡਨੀ ਵਿੱਚ ਲਾਕਡਾਊਨ ਦੇ ਖ਼ਿਲਾਫ਼ ਪ੍ਰਦਰਸ਼ਨ
ਡਾ. ਜੈਰਮੀ ਮੈਕਅਨਲਟੀ ਵੱਲੋਂ ਜਾਰੀ ਆਂਕੜਿਆਂ ਮੁਤਾਬਿਕ, ਰਾਜ ਭਰ ਵਿੱਚ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ 1331 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਅਤੇ ਇਸ ਦੇ ਨਾਲ ਹੀ ਇਸ ਬਿਮਾਰੀ ਤੋਂ ਪੀੜਿਤ 6 ਵਿਅਕਤੀ ਵੀ ਦਮ ਤੋੜ ਗਏ ਹਨ। ਪੁਲਿਸ, ਸਿਡਨੀ ਵਿੱਚ ਹੋਣ ਵਾਲੇ ਪ੍ਰਦਰਸ਼ਨ, ਜਿਸ ਵਿੱਚ ਕਿ ਹਜ਼ਾਰਾਂ ਦੀ ਤਾਦਾਦ ਵਿੱਚ ਲੋਕ ਲਾਕਡਾਊਨ ਦੇ ਖ਼ਿਲਾਫ਼ ਇਕੱਠੇ ਹੋ ਰਹੇ ਹਨ, ਨੂੰ ਵੀ ਰੋਕਣ ਦੀ ਪੂਰੀ ਤਿਆਰੀ ਕਰ ਰਹੀ ਹੈ।
ਨਵੇਂ ਮਾਮਲਿਆਂ ਵਿੱਚ 169 ਤਾਂ ਰਿਜਨਲ ਨਿਊ ਸਾਊਥ ਵੇਲਜ਼ ਤੋਂ ਹਨ; ਜਿਨ੍ਹਾਂ ਵਿੱਚ 75 ਇਲਾਵਾਰਾ ਤੋਂ, 30 ਹੰਟਰ ਅਤੇ ਨਿਊ ਇੰਗਲੈਂਡ ਤੋਂ, 29 ਸੈਂਟਰਲ ਕੋਸਟ ਤੋਂ, 17 ਪੱਛਮੀ ਨਿਊ ਸਾਊਥ ਵੇਲਜ਼ ਤੋਂ, 8 ਦੱਖਣੀ ਨਿਊ ਸਾਊਥ ਵੇਲਜ਼ ਤੋਂ, 6 ਪੱਛਮੀ ਨਿਊ ਸਾਊਥ ਵੇਲਜ਼ ਤੋਂ ਅਤੇ 4 ਮੁਰਮਬਿਡਜੀ ਤੋਂ ਹਨ।
ਡਾ. ਜੈਰਮੀ ਨੇ ਦੱਸਿਆ ਹੈ ਕਿ ਉਕਤ 6 ਮੌਤਾਂ (ਚਾਰ ਔਰਤਾਂ ਅਤੇ 2 ਆਦਮੀ 40ਵਿਆਂ, 60ਵਿਆਂ ਅਤੇ 70ਵਿਆਂ ਸਾਲਾਂ ਵਿੱਚ) ਪੱਛਮੀ ਅਤੇ ਦੱਖਣੀ-ਪੱਛਮੀ ਸਿਡਨੀ ਦੇ ਖੇਤਰ ਵਿੱਚ ਹੋਈਆਂ ਹਨ। ਇਨ੍ਹਾਂ ਵਿੱਚੋਂ ਅੱਧਿਆਂ ਨੂੰ ਕਰੋਨਾ ਤੋਂ ਬਚਾਉ ਲਈ ਵੈਕਸੀਨ ਦੀ ਇੱਕ ਹੀ ਡੋਜ਼ ਲੱਗੀ ਸੀ ਅਤੇ ਅੱਧਿਆਂ ਨੂੰ ਕੋਈ ਵੀ ਨਹੀਂ।

Install Punjabi Akhbar App

Install
×