ਨਿਊ ਸਾਊਥ ਵੇਲਜ਼ ਵਿੱਚ ਕਰੋਨਾ ਦੇ 1022 ਨਵੇਂ ਮਾਮਲੇ ਦਰਜ, ਕਰੋਨਾ ਕਾਰਨ 10 ਮੌਤਾਂ

ਟਵੀਡ, ਬੇਰਨ ਬੇਅ ਅਤੇ ਕੈਂਪਸੀ ਵਿੱਚ ਮੁੜ ਤੋਂ ਲਾਕਡਾਊਨ

ਤਾਜ਼ਾ ਅਪਡੇਟ ਮੁਤਾਬਿਕ, ਨਿਊ ਸਾਊਥ ਵੇਲਜ਼ ਵਿੱਚਲੇ ਟਵੀਡ, ਬੇਰਨ ਬੇਅ ਅਤੇ ਕੈਂਪਸੀ ਆਦਿ ਖੇਤਰਾਂ ਵਿੱਚ ਮੁੜ ਤੋਂ ਲਾਕਡਾਊਨ ਲਗਾ ਦਿੱਤਾ ਗਿਆ ਹੈ ਜੋ ਕਿ ਅਗਲੇ 7 ਦਿਨਾਂ ਤੱਕ ਲਾਗੂ ਰਹੇਗਾ।
ਰਾਜ ਵਿੱਚ ਬੀਤੇ 24 ਘੰਟਿਆਂ ਦੋਰਾਨ ਕਰੋਨਾ ਦੇ 1022 ਨਵੇਂ ਮਾਮਲੇ ਦਰਜ ਹੋਏ ਹਨ ਅਤੇ ਇਸ ਦੇ ਨਾਲ ਹੀ ਕਰੋਨਾ ਕਾਰਨ ਮਰਨ ਵਾਲਿਆਂ ਦੀ ਸੰਖਿਆ ਵਿੱਚ ਵੀ 10 ਦਾ ਇਜ਼ਾਫ਼ਾ ਹੋਇਆ ਹੈ। ਮਰਨ ਵਾਲਿਆਂ ਵਿੱਚ ਇੱਕ 50ਵਿਆਂ ਸਾਲਾਂ ਦਾ ਪੁਰਸ਼, ਇੱਕ 60ਵਿਆਂ ਸਾਲਾਂ ਦਾ, 2 70ਵਿਆਂ ਸਾਲਾਂ ਦੇ, 5 80ਵਿਆਂ ਸਾਲਾਂ ਦੇ ਅਤੇ ਇੱਕ 90ਵਿਆਂ ਸਾਲਾਂ (ਗਿਲਡਫੋਰਡ ਏਜਡ ਕੇਅਰ ਵਿਖੇ ਤੀਸਰੀ ਮੌਤ) ਦੇ ਵਿਅਕਤੀ ਸ਼ਾਮਿਲ ਹਨ।
ਰਾਜ ਭਰ ਵਿੱਚ ਇਸ ਜੂਨ ਦੇ ਮਹੀਨੇ ਤੋਂ ਚੱਲੀ ਕਰੋਨਾ ਦੀ ਮਾਰ (ਡੈਲਟਾ ਵੇਰੀਐਂਟ) ਕਾਰਨ ਹੁਣ ਤੱਕ 48061 ਕਰੋਨਾ ਦੇ ਮਾਮਲੇ ਦਰਜ ਹੋ ਚੁਕੇ ਹਨ ਅਤੇ 255 ਲੋਕਾਂ ਨੂੰ ਆਪਣੀਆਂ ਜਾਨਾਂ ਤੋਂ ਹੱਥ ਧੌਣੇ ਪਏ ਹਨ।
ਰਾਜ ਵਿੱਚ ਇਸ ਸਮੇਂ 1266 ਕੋਵਿਡ-19 ਦੇ ਚਲੰਤ ਮਾਮਲੇ ਹਨ ਜਿਨ੍ਹਾਂ ਵਿੱਚੋਂ ਕਿ 244 ਆਈ.ਸੀ.ਯੂ. ਵਿੱਚ ਅਤੇ 118 ਵੈਂਟੀਲੇਟਰਾਂ ਉਪਰ ਹਨ।
ਰਾਜ ਭਰ ਵਿੱਚ ਇਸ ਸਮੇਂ 82.5% ਲੋਕਾਂ ਨੂੰ ਕਰੋਨਾ ਤੋਂ ਬਚਾਉ ਲਈ ਘੱਟੋ ਘੱਟ ਇੱਕ ਵੈਕਸੀਨ ਦੀ ਡੋਜ਼ ਦਿੱਤੀ ਜਾ ਚੁਕੀ ਹੈ ਅਤੇ 53% ਲੋਕਾਂ ਨੂੰ ਕਰੋਨਾ ਦੀਆਂ ਦੋਹੇਂ ਡੋਜ਼ਾਂ ਦਿੱਤੀਆਂ ਜਾ ਚੁਕੀਆਂ ਹਨ।

Install Punjabi Akhbar App

Install
×