ਨਿਊ ਸਾਊਥ ਵੇਲਜ਼ ਵਿੱਚ ਕਰੋਨਾ ਨਾਲ ਹਾਲਾਤ ਹੋਰ ਵੀ ਨਾਜ਼ੁਕ, 633 ਨਵੇਂ ਮਾਮਲੇ ਦਰਜ, 3 ਮੌਤਾਂ

ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਨੇ ਤਾਜ਼ਾ ਅਪਡੇਟ ਰਾਹੀਂ ਦੱਸਿਆ ਕਿ ਰਾਜ ਅੰਦਰ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦਾ ਤਾਂਡਵ ਜਾਰੀ ਹੈ ਅਤੇ 633 ਨਵੇਂ ਮਾਮਲੇ ਦਰਜ ਹੋਣ ਦੇ ਨਾਲ ਨਾਲ 3 ਮੌਤਾਂ ਹੋਣ ਬਾਰੇ ਵੀ ਪੁਸ਼ਟੀ ਕੀਤੀ ਗਈ ਹੈ। ਰਾਜ ਵਿੱਚ ਇਸੇ ਸਮੇਂ ਦੌਰਾਨ 102,749 ਕਰੋਨਾ ਦੇ ਟੈਸਟ ਕੀਤੇ ਗਏ ਹਨ ਅਤੇ ਜੂਨ ਵਿਚ, ਜਦੋਂ ਤੋਂ ਇਹ ਆਊਟਬ੍ਰੇਕ ਦੀ ਸ਼ੁਰੂਆਤ ਹੋਈ ਹੈ, ਹੁਣ ਤੱਕ 9,280 ਲੋਕ ਕਰੋਨਾ ਤੋਂ ਪੀੜਿਤ ਹੋ ਚੁਕੇ ਹਨ। ਮਰਨ ਵਾਲਿਆਂ ਵਿੱਚ ਇੱਕ 60ਵਿਆਂ ਸਾਲਾਂ ਦਾ ਇੱਕ ਵਿਅਕਤੀ ਅਤੇ 70ਵਿਆਂ ਸਾਲਾਂ ਵਿਚਲੇ 2 ਵਿਅਕਤੀ ਸ਼ਾਮਿਲ ਹਨ।
ਉਨ੍ਹਾਂ ਇਹ ਵੀ ਦੱਸਿਆ ਕਿ ਨਵੇਂ ਦਰਜ ਹੋਏ ਮਾਮਲਿਆਂ ਵਿੱਚ 550 ਮਾਮਲੇ ਦੱਖਣੀ-ਪੱਛਮੀ ਅਤੇ ਪੱਛਮੀ ਸਿਡਨੀ ਦੇ ਲਾਕਡਾਊਨ ਵਾਲੇ ਖੇਤਰਾਂ ਵਿੱਚ ਹੀ ਦਰਜ ਹੋਏ ਹਨ ਅਤੇ ਹਾਲੇ ਸਥਿਤੀ ਹੋਰ ਵੀ ਵਿਗੜੇਗੀ, ਇਸਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ।

Install Punjabi Akhbar App

Install
×