ਨਿਊ ਸਾਊਥ ਵੇਲਜ਼ ਅੰਦਰ 4.5 ਬਿਲੀਅਨ ਡੱਬੇ ਮੁੜ ਤੋਂ ਹੋ ਰਹੇ ਇਸਤੇਮਾਲ

ਰਾਜ ਸਰਕਾਰ ਦੀ ‘ਰਿਟਰਨ ਐਂਡ ਅਰਨ’ ਸਕੀਮ ਦੇ ਤਹਿਤ ਹੁਣ ਰਾਜ ਦੇ ਲੋਕ ਜ਼ਿਆਦਾ ਜਾਗਰੂਕ ਹੋ ਰਹੇ ਹਨ ਅਤੇ ਵੱਧ ਚੜ੍ਹ ਕੇ ਇਸ ਵਿੱਚ -ਇਸਤੇਮਾਲ ਕੀਤੇ ਗਏ ਕੰਟੇਨਰਾਂ ਆਦਿ ਨੂੰ ਸਰਕਾਰ ਦੁਆਰਾ ਬਣਾਏ ਗਏ ਪੁਆਇੰਟਾਂ ਉਪਰ ਵਾਪਿਸ ਮੋੜ੍ਹ ਕੇ ਅਤੇ ਇਸ ਨਾਲ ਪੈਸੇ ਬਣਾ ਕੇ, ਆਪਣਾ ਯੋਗਦਾਨ ਪਾ ਰਹੇ ਹਨ ਅਤੇ ਕਮਾਈ ਵੀ ਕਰ ਰਹੇ ਹਨ। ਵਾਤਾਵਰਣ ਮੰਤਰੀ ਮੈਟ ਕੀਨ ਨੇ ਦੱਸਿਆ ਕਿ ਨੈਸ਼ਨਲ ਰੀਸਾਇਕਲਿੰਗ ਹਫ਼ਤਾ ਮਨਾਉਂਦਿਆਂ ਇਸ ਗੱਲ ਦਾ ਅਹਿਸਾਸ ਹੋਇਆ ਕਿ ਲੋਕ ਇਸ ਪ੍ਰਤੀ ਕਿੰਨੀ ਜ਼ਿੰਮੇਦਾਰੀ ਨਾਲ ਆਪਣਾ ਆਪਣਾ ਫਰਜ਼ ਨਿਭਾ ਰਹੇ ਹਨ। ਸਰਕਾਰ ਦੀ ਉਕਤ ਸਕੀਮ ਦੇ ਤਹਿਤ ਹੁਣ ਤੱਕ 4.5 ਬਿਲੀਅਨ ਮੁੜ ਤੋਂ ਇਸਤੇਮਾਲ ਕੀਤੇ ਜਾ ਸਕਣ ਵਾਲੀਆਂ ਬੋਤਲਾਂ, ਕੰਟੇਨਰ ਆਦਿ ਲੋਕਾਂ ਵੱਲੋਂ ਜਮ੍ਹਾਂ ਕਰਵਾਏ ਗਏ ਹਨ। ਜਦੋਂ ਤੋਂ ਇਹ ਸਕੀਮ 2017 ਵਿੱਚ ਸ਼ੁਰੂ ਕੀਤੀ ਗਈ ਸੀ, ਹੁਣ ਤੱਕ ਇਸ ਵਿੱਚ ਪ੍ਰਤੀ ਸਾਲ ਦੀ ਐਵਰੇਜ ਮੁਤਾਬਿਕ 40% ਪੀਣ ਵਾਲੇ ਸਾਮਾਨ ਦੇ ਕੰਟੇਨਰਾਂ ਅਤੇ ਬੋਤਲਾਂ ਦੇ ਮੁੜ ਤੋਂ ਇਸਤੇਮਾਲ ਲਈ ਜਮ੍ਹਾਂ ਕਰਵਾਇਆ ਗਿਆ ਹੈ ਅਤੇ ਇਸ ਨਾਲ 420,000 ਟਨ ਅਜਿਹਾ ਸਾਮਾਨ ਮੁੜ ਤੋਂ ਇਸਤੇਮਾਲ ਕਰਨ ਦੇ ਕਾਬਿਲ ਬਣਾਇਆ ਗਿਆ ਹੈ। ਵਾਤਾਵਰਣ ਸਬੰਧੀ ਵਿਭਾਗਾਂ ਦੇ ਪਾਰਲੀਮਾਨੀ ਸਕੱਤਰ ਜੇਮਜ਼ ਗ੍ਰਿਫਿਨ ਨੇ ਇਸ ਵਿੱਚ ਸੰਤੁਸ਼ਟੀ ਜਾਹਿਰ ਕਰਦਿਆਂ ਕਿਹਾ ਹੈ ਕਿ ਇਹ ਇੱਕ ਉਤਮ ਕਦਮ ਹੈ ਅਤੇ ਇਸ ਨਾਲ ਭਵਿੱਖ ਦੇ ਵਾਤਾਵਰਣ ਨੂੰ ਸੁਧਾਰਨ ਵਿੱਚ ਤਰਤੀਬ ਅਤੇ ਨਵੀਂ ਦਿਸ਼ਾ ਮਿਲੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਉਕਤ ਤਰੀਕੇ ਦੇ ਪ੍ਰਾਜੈਕਟਾਂ ਲਈ ਸਰਕਾਰ ਹੁਣ ਤੱਕ 800 ਮਿਲੀਅਨ ਡਾਲਰਾਂ ਦਾ ਨਿਵੇਸ਼ ਕਰ ਚੁਕੀ ਹੈ ਅਤੇ ਇਸ ਨਾਲ ਸਥਾਨਕ ਕਾਂਸਲਾਂ, ਭਾਈਚਾਰਕ ਸੰਗਠਨਾਂ, ਉਦਯੋਗ ਅਤੇ ਚੈਰਿਟੀ ਲਈ 2,685 ਤੋਂ ਵੀ ਜ਼ਿਆਦਾ ਪ੍ਰੋਗਰਾਮਾਂ ਵਾਸਤੇ ਗ੍ਰਾਂਟਾਂ ਦੇ ਰੂਪ ਵਿੱਚ ਵਿਤੀ ਮਦਦ ਦੇ ਤੌਰ ਤੇ ਅਦਾ ਕੀਤੇ ਗਏ ਹਨ ਤਾਂ ਕਿ ਰਾਜ ਅੰਦਰ ਰੀਸਾਈਕਲਿੰਗ ਨੂੰ ਬੜਾਵਾ ਮਿਲ ਸਕੇ। ਹੋਰ ਜਾਣਕਾਰੀ www.returnandearn.org.au ਉਪਰ ਵਿਜ਼ਿਟ ਕਰਕੇ ਲਈ ਜਾ ਸਕਦੀ ਹੈ ਅਤੇ ਸਰਕਾਰ ਦੀਆਂ ਕਾਰਗੁਜ਼ਾਰੀਆਂ ਉਪਰ ਨਜ਼ਰ ਮਾਰੀ ਜਾ ਸਕਦੀ ਹੈ।

Install Punjabi Akhbar App

Install
×