ਨਿਊ ਸਾਊਥ ਵੇਲਜ਼ ਅੰਦਰ ਬੀਤੇ 24 ਘੰਟਿਆਂ ਦੌਰਾਨ ਕੋਈ ਵੀ ਕਰੋਨਾ ਦਾ ਨਵਾਂ ਮਾਮਲਾ ਨਹੀਂ -ਗੁਆਚਿਆ ਲਿੰਕ ਹਾਲੇ ਵੀ ਨਹੀਂ ਲੱਭਾ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਸਿਡਨੀ ਵਿੱਚ ਇੱਕ 50ਵਿਆਂ ਸਾਲਾਂ ਦੇ ਵਿਅਕਤੀ ਦੇ ਕਰੋਨਾ ਪਾਜ਼ਿਟਿਵ ਹੋਣ ਕਾਰਨ ਸਥਿਤੀਆਂ ਨੇ ਇੱਕ ਵਾਰੀ ਫੇਰ ਤੋਂ ਮੋੜ ਖਾਧਾ ਹੈ ਅਤੇ ਲੋਕਾਂ ਨੂੰ ਮੁੜ ਤੋਂ ਮੂੰਹ ਉਪਰ ਮਾਸਕ ਲਗਾਉਣ ਦੀ ਪਾਬੰਧੀ ਨਾਲ ਜੂਝਣਾ ਪੈ ਰਿਹਾ ਹੈ ਪਰੰਤੂ ਪ੍ਰੀਮੀਆਰ ਗਲੈਡੀਜ਼ ਬਰਜਿਕਲੀਅਨ ਦਾ ਕਹਿਣਾ ਹੈ ਕਿ ਉਹ ਮੌਜੂਦਾ ਸਥਿਤੀਆਂ ਕਾਰਨ ਸੰਤੁਸ਼ਟ ਹਨ ਅਤੇ ਲੋਕਾਂ ਦੇ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਕਰਦੇ ਹਨ। ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਉਕਤ ਜਿਹੜਾ ਵਿਅਕਤੀ ਕਰੋਨਾ ਪਾਜ਼ਿਟਿਵ ਹੋਇਆ ਸੀ, ਉਸ ਦਾ ਪਿਛੋਕੜ ਲੱਭਣ ਦੀਆਂ ਕੋਸ਼ਿਸ਼ਾਂ ਹਾਲੇ ਵੀ ਜਾਰੀ ਹਨ ਪਰੰਤੂ ਲਿੰਕ ਲੱਭਣ ਵਿੱਚ ਹਾਲੇ ਤੱਕ ਕਾਮਿਯਾਬੀ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਆਖਿਰ ਇੱਕ ਵਿਅਕਤੀ ਤਾਂ ਅਜਿਹਾ ਹੈ ਹੀ ਜੋ ਕਰੋਨਾ ਤੋਂ ਪੀੜਿਤ ਹੈ ਅਤੇ ਖੁਲ੍ਹੇਆਮ ਘੁੰਮ ਰਿਹਾ ਹੈ ਜਿਸਤੋਂ ਕਿ ਉਕਤ ਵਿਅਕਤੀ ਨੂੰ ਕਰੋਨਾ ਹੋਇਆ ਅਤੇ ਸਿਹਤ ਅਧਿਕਾਰੀ ਉਸੇ ਦੀ ਭਾਲ ਕਰਨ ਵਿੱਚ ਦਿਨ ਰਾਤ ਰੁੱਝੇ ਹੋਏ ਹਨ।
ਉਕਤ ਵਿਅਕਤੀ ਵੱਲੋਂ ਕਰੋਨਾ ਵਾਇਰਸ ਨਾਲ ਉਸਦੀ ਪਤਨੀ ਵੀ ਸਥਾਪਿਤ ਹੋਈ ਹੈ ਅਤੇ ਗ੍ਰੇਟਰ ਸਿਡਨੀ ਵਿੱਚ ਸੋਮਵਾਰ ਤੱਕ ਦਾ ਲਾਕਡਾਊਨ ਵੀ ਲਗਾਇਆ ਗਿਆ ਹੈ ਜੋ ਕਿ ਐਤਵਾਰ ਅਤੇ ਸੋਮਵਾਰ ਦੀ ਅੱਧੀ ਰਾਤ ਨੂੰ 12:01 ਉਪਰ ਖ਼ਤਮ ਹੋ ਜਾਵੇਗਾ।
ਬੀਤੇ 24 ਘੰਟਿਆਂ ਦੌਰਾਨ ਰਾਜ ਅੰਦਰ ਕੋਈ ਵੀ ਨਵਾਂ ਕਰੋਨਾ ਦਾ ਸਥਾਨਕ ਸਥਾਨਾਂਤਰਣ ਦਾ ਮਾਮਲਾ ਦਰਜ ਨਹੀਂ ਕੀਤਾ ਗਿਆ ਜਦੋਂ ਕਿ ਬੀਤੇ ਦਿਨ ਵੀਰਵਾਰ ਰਾਤ ਦੇ 8 ਵਜੇ ਤੱਕ 13,000 ਤੋਂ ਵੀ ਜ਼ਿਆਦਾ ਗਿਣਤੀ ਵਿੱਚ ਕਰੋਨਾ ਦੇ ਟੈਸਟ ਕੀਤੇ ਗਏ ਸਨ।
ਇਸੇ ਦੇ ਚਲਦਿਆਂ, ਨਿਊਜ਼ੀਲੈਂਡ ਨੇ ਵੀ ਅੱਜ ਤੋਂ ਅਗਲੇ 48 ਘੰਟਿਆਂ ਤੱਕ ਨਿਊ ਸਾਊਥ ਵੇਲਜ਼ ਦੇ ਟ੍ਰੈਵਲ ਬਬਲ ਅਧੀਨ ਕੁਆਰਨਟੀਨ ਮੁਕਤ ਯਾਤਰਾਵਾਂ ਉਪਰ ਪਾਬੰਧੀ ਲਗਾ ਦਿੱਤੀ ਹੈ।

Install Punjabi Akhbar App

Install
×