
(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਨਿਊ ਸਾਊਥ ਵੇਲਜ਼ ਦੇ ਮੁੱਖ ਸਿਹਤ ਅਧਿਕਾਰੀ ਡਾ. ਕੈਰੀ ਚਾਂਟ ਨੇ ਸਿਡਨੀ ਵਿਚਲੇ ਬੇਰਾਲਾ ਬੀ.ਡਬਲਿਊ.ਐਸ. ਕਲਸਟਰ ਨਾਲ ਸਬੰਧਤ ਕਰੋਨਾ ਦੇ 2 ਨਵੇਂ ਮਾਮਲਿਆਂ ਦੇ ਦਰਜ ਹੋਣ ਕਾਰਨ ਖੇਤਰ ਵਿੱਚਲੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਆਪਣੇ ਕਰੋਨਾ ਟੈਸਟ ਕਰਵਾਉਣ ਅਤੇ ਇਸ ਵਾਸਤੇ ਉਨ੍ਹਾਂ ਨੇ ਖੇਤਰ ਦੇ (ਬਾਟਲ ਸ਼ਾਪ) 22 ਦਿਸੰਬਰ ਤੋਂ ਨਵੇਂ ਸਾਲ ਦੀ ਸ਼ਾਮ ਤੱਕ ਦੀ ਚਿਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਜੇਕਰ ਕਿਸੇ ਨੇ ਇਨਾ੍ਹਂ ਖੇਤਰਾਂ ਵਿੱਚ ਉਕਤ ਸਮਿਆਂ ਵਿੱਚ ਸ਼ਿਰਕਤ ਕੀਤੀ ਹੋਵੇ ਤਾਂ ਆਪਣੇ ਟੈਸਟ ਜ਼ਰੂਰੀ ਕਰਵਾਉ। ਆਪਣੇ ਸਰੀਰਿਕ ਲੱਛਣਾਂ ਦਾ ਧਿਆਨ ਰੱਖਣ ਅਤੇ ਕਿਸੇ ਵੀ ਸੂਰਤ ਵਿੱਚ ਆਪਣੇ ਆਪ ਨੂੰ ਆਈਸੋਲੇਟ ਕਰਨ ਅਤੇ ਤੁਰੰਤ ਸਿਹਤ ਅਧਿਕਾਰੀਆਂ ਨੂੰ ਇਸ ਬਾਬਤ ਸੂਚਿਤ ਕਰਨ। ਵੈਸੇ ਬੀਤੇ 24 ਘੰਟਿਆਂ ਦੌਰਾਂਨ ਕੀਤੇ ਗਏ 22,275 ਟੈਸਟਾਂ ਵਿੱਚੋਂ ਕੋਈ ਵੀ ਸਥਾਨਕ ਟ੍ਰਾਂਸਮਿਸ਼ਨ ਦਾ ਕਰੋਨਾ ਦਾ ਮਾਮਲਾ ਸਾਹਮਣੇ ਨਹੀਂ ਆਇਆ ਅਤੇ ਉਪਰੋਕਤ 2 ਮਾਮਲੇ ਹੀ ਦਰਜ ਕੀਤੇ ਗਏ ਹਨ ਜਿਨ੍ਹਾਂ ਦਾ ਕਨੈਕਸ਼ਨ ਬੇਰਾਲਾ ਨਾਲ ਜੁੜਦਾ ਹੈ। ਕ੍ਰਿਸਮਿਸ ਦੇ ਨੇੜੇ ਤੇੜੇ -ਬਾਟਲ ਸ਼ਾਪ ਉਪਰ ਸ਼ਿਰਕਤ ਕਰਨ ਵਾਲਿਆਂ ਲਈ ਚਿਤਾਵਨੀ ਹੈ ਕਿ ਉਹ ਤੁਰੰਤ ਆਪਣੇ ਆਪ ਨੂੰ 14 ਦਿਨਾਂ ਲਈ ਆਈਸੋਲੇਟ ਕਰਨ ਅਤੇ ਇਹ ਚਿਤਾਵਨੀ ਸਾਰਿਆਂ ਲਈ ਹੀ ਹੈ ਬੇਸ਼ੱਕ ਉਹ ਥੋੜ੍ਹੀ ਦੇਰ ਲਈ ਇੱਥੇ ਗਏ ਅਤੇ ਜਾਂ ਫੇਰ ਇੱਥੇ ਕਾਫੀ ਸਮੇਂ ਲਈ ਰਹੇ ਹਨ। ਰਾਜ ਦੇ ਵਧੀਕ ਪ੍ਰੀਮੀਅਰ ਜੋਹਨ ਬੈਰੀਲੈਰੋ ਨੇ ਵੀ ਲੋਕਾਂ ਨੂੰ ਆਪਣੇ ਕਰੋਨਾ ਟੈਸਟ ਕਰਵਾਉਣ ਦੀ ਅਪੀਲ ਕੀਤੀ ਹੈ ਅਤੇ ਖਾਸ ਕਰਕੇ ਪੱਛਮੀ ਸਿਡਨੀ ਖੇਤਰ ਦੇ ਲੋਕਾਂ ਨੂੰ।