ਸਿਡਨੀ ਸੀ.ਬੀ.ਡੀ. ਕਲਸਟਰ ਵਿੱਚ ਇਜ਼ਾਫ਼ਾ -ਨਿਊ ਸਾਊਥ ਵੇਲਜ਼ ਵਿੱਚ ਕਰੋਨਾ ਦੇ ਆਏ 7 ਨਵੇਂ ਮਾਮਲੇ

(ਐਸ.ਬੀ.ਐਸ.) ਰਾਜ ਅੰਦਰ ਘੱਟੋ ਘੱਟ ਸੱਤ ਨਵੇਂ ਕੋਵਿਡ 19 ਦੇ ਮਾਮਲੇ ਦਰਜ ਹੋਣ ਕਾਰਨ ਨਿਊ ਸਾਊਥ ਵੇਲਜ਼ ਅੰਦਰ ਚਲੰਤ ਮਰੀਜ਼ਾਂ ਦੀ ਗਿਣਤੀ 66 ਹੋ ਗਈ ਹੈ ਅਤੇ ਇਨ੍ਹਾਂ ਵਿੱਚ 6 ਆਈ.ਸੀ.ਯੂ. ਵਿੱਚ ਹਨ ਅਤੇ ਇਨ੍ਹਾਂ ਵਿੱਚ 3 ਵੈਂਟੀਲੇਟਰਾਂ ਉਪਰ। ਇਨ੍ਹਾਂ ਨਵੇਂ ਮਾਮਲਿਆਂ ਵਿੱਚ ਦੋ ਮਾਮਲੇ ਸਿਡਨੀ ਸੀ.ਬੀ.ਡੀ. ਕਲਸਟਰ ਨਾਲ ਜੁੜੇ ਹਨ ਅਤੇ ਇਨ੍ਹਾਂ ਦੀ ਗਿਣਤੀ ਵੀ 28 ਤੇ ਪਹੁੰਚ ਗਈ ਹੈ। ਸਿਡਨੀ (ਪੱਛਮੀ) ਦੇ ਹਾਈ ਸਕੂਲ ਵਿੱਚ ਵੀ ਇੱਕ ਵਿਦਿਆਰਥੀ ਕਰੋਨਾ ਪਾਜ਼ਿਟਿਵ ਮਿਲਿਆ ਹੈ ਅਤੇ ਗਰੇਸਟੇਨਜ਼ ਵਿਚਲੇ ਸੇਂਟ ਪਾਲਜ਼ ਕੈਥਲਿਕ ਕਾਲਜ ਨੂੰ (ਅੱਜ) ਸੋਮਵਾਰ ਨੂੰ ਸੈਨੇਟਾਈਜ਼ੇਸ਼ਨ ਵਾਸਤੇ ਬੰਦ ਕਰ ਦਿੱਤਾ ਗਿਆ ਹੈ। ਲੋਕਾਂ ਨੂੰ ਅਪੀਲ ਹੈ ਕਿ ਸਿਡਨੀ ਸੀ.ਬੀ.ਡੀ. ਦੇ ਸਿਟੀ ਟੈਟਰਸਲਜ਼ ਜਿਮ ਵਿੱਚ ਜੇ ਕਿਸੇ ਨੇ 19, 21, 23, 24 ਅਤੇ 25ઠਅਗਸਤ ਨੂੰ (8 ਵਜੇ ਸਵੇਰੇ ਤੋਂ 2 ਵਜੇ ਬਾਅਦ ਦੁਪਹਿਰ ਤੱਕ) ਸ਼ਿਰਕਤ ਕੀਤੀ ਹੋਵੇ ਤਾਂ ਕਿਰਪਾ ਕਰਕੇ ਆਪਣੇ ਆਪ ਨੂੰ ਸੈਲਫ ਆਈਸੋਲੇਟ ਕਰ ਲੈਣ ਅਤੇ ਲੋੜ ਪੈਣ ਤੇ ਤੁਰੰਤ ਸਿਹਤ ਅਧਿਕਾਰੀਆਂ ਨਾਲ ਆਪਣੇ ਟੈਸਟਾਂ ਵਾਸਤੇ ਸੰਪਰਕ ਕਰਨ। ਵਰਜਨ ਐਕਟਿਵ ਅਤੇ ਮਾਰਗਰੇਟ ਸਟਰੀਟ ਵਿਚਲੇ ਜਿਮਾਂ ਅੰਦਰ ਵੀ ਜੇ ਕਿਸੇ ਨੇ 25 ਅਤੇ 26 ਅਗਸਤ ਨੂੰ ਸ਼ਾਮ 5 ਵਜੇ ਤੋਂ 6:40 ਤੱਕ ਗੇੜਾ ਮਾਰਿਆ ਹੋਵੇ ਜਾਂ ਕਸਰਤ ਕੀਤੀ ਹੋਵੇ ਤਾਂ ਉਨ੍ਹਾਂ ਵਾਸਤੇ ਵੀ ਇਹੋ ਚਿਤਾਵਨੀ ਜਾਰੀ ਕੀਤੀ ਗਈ ਹੈ। ਸਿਡਨੀ ਵਿਚਲੇ ਹੀ ਤਿੰਨ ਸਕੂਲਾਂ -ਹੋਮਬੁਸ਼ ਪਬਲਿਕ ਸਕੂਲ, ਡਬਲ ਬੇਅ ਪਬਲਿਕ ਸਕੂਲ ਅਤੇ ਰਾਇਡ ਸੈਕੰਡਰੀ ਕਾਲਜ, ਨੂੰ ਵੀ ਬੀਤੇ ਸ਼ੁਕਰਵਾਰ ਬੰਦ ਕੀਤਾ ਗਿਆ ਸੀ ਅਤੇ ਅੱਜ ਸਾਫ ਸਫਾਈ ਤੋਂ ਬਾਅਦ ਮੁੜ ਤੋਂ ਖੋਲ੍ਹਿਆ ਜਾ ਰਿਹਾ ਹੈ।

Install Punjabi Akhbar App

Install
×