ਨਿਊ ਸਾਊਥ ਵੇਲਜ਼ ਅੰਦਰ ਬੈਰਾਲਾ ਕਲਸਟਰ ਨਾਲ ਜੁੜਿਆ ਇੱਕ ਹੋਰ ਕਰੋਨਾ ਦਾ ਮਾਮਲਾ ਦਰਜ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਰਾਜ ਦੀ ਮੁੱਖ ਸਿਹਤ ਅਧਿਕਾਰੀ ਡਾ. ਕੈਰੀ ਚੈਂਟ ਨੇ ਆਂਕੜੇ ਜਨਤਕ ਕਰਦਿਆਂ ਦੱਸਿਆ ਕਿ ਰਾਜ ਅੰਦਰ ਬੀਤੇ 24 ਘੰਟਿਆਂ ਦੌਰਾਨ ਇੱਕ ਕੋਵਿਡ-19 ਦਾ ਨਵਾਂ ਮਾਮਲਾ ਦਰਜ ਹੋਇਆ ਹੈ ਅਤੇ ਇਸ ਦਾ ਸਬੰਧ ਪੱਛਮੀ ਸਿਡਨੀ ਦੇ ਬੈਰੇਲਾ ਕਲਸਟਰ ਦੇ ਨਾਲ ਜੁੜਦਾ ਹੈ। ਨਵੇਂ ਦਰਜ ਹੋਏ ਮਾਮਲੇ ਵਿੱਚ ਇੱਕ ਬੱਚਾ ਕਰੋਨਾ ਤੋਂ ਸਥਾਪਿਤ ਹੋਇਆ ਦੱਸਿਆ ਗਿਆ ਹੈ ਅਤੇ ਇਸ ਕਲਸਟਰ ਨਾਲ ਜੁੜੇ ਕਰੋਨਾ ਦੇ ਮਾਮਲਿਆਂ ਦੀ ਗਿਣਤੀ ਹੁਣ 28 ਹੋ ਗਈ ਹੈ। ਇਨ੍ਹਾਂ ਤੋਂ ਇਲਾਵਾ ਹੋਟਲ ਕੁਆਰਨਟੀਨ ਨਾਲ ਜੁੜੇ ਮਾਮਲਿਆਂ ਵਿੱਚ ਵੀ 6 ਦਾ ਆਂਕੜਾ ਹੋਰ ਦਰਜ ਹੋਇਆ ਹੈ। ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਨੇ ਇੱਕ ਹੋਰ ਜਾਣਕਾਰੀ ਵਿੱਚ ਦੱਸਿਆ ਹੈ ਕਿ ਮਾਉਂਟ ਡਰੂਟ ਹਸਪਤਾਲ ਨਾਲ ਜੁੜੇ ਇੱਕ ਮਾਮਲੇ ਅਤੇ ਉਸਦੇ ਪਾਰਟਰਨਰ ਵਾਲੇ ਮਾਮਲਿਆਂ ਦਾ ਸਬੰਧ ਵੀ ਹੁਣ ਬੈਰਾਲਾ ਕਲਸਟਰ ਨਾਲ ਸਥਪਿਤ ਹੋ ਚੁਕਿਆ ਹੈ। ਜਾਣਕਾਰੀ ਮੁਤਾਬਿਕ ਰਾਜ ਅੰਦਰ ਇੱਕ ਕਰੋਨਾ ਦਾ ਮਰੀਜ਼ ਆਈ.ਸੀ.ਯੂ. ਵਿੱਚ ਵੈਂਟੀਲੇਟਰ ਉਪਰ ਵੀ ਹੈ। ਬੀਤੇ 24 ਘੰਟਿਆਂ ਦੌਰਾਨ ਰਾਜ ਅੰਦਰ 20,600 ਕਰੋਨਾ ਦੇ ਟੈਸਟ ਵੀ ਕੀਤੇ ਗਏ ਹਨ। ਪ੍ਰੀਮੀਅਰ ਦੁਆਰਾ ਲਗਾਤਾਰ ਲੋਕਾਂ ਨੂੰ ਆਪਣੇ ਟੈਸਟ ਕਰਵਾਉਣ ਦੀ ਅਪੀਲ ਕੀਤੀ ਜਾ ਰਹੀ ਹੈ। ਦੂਸਰੇ ਪਾਸੇ, ਏ.ਸੀ.ਟੀ. ਅਤੇ ਨਾਰਦਰਨ ਟੈਰਿਟਰੀ ਨੇ ਗ੍ਰੇਟਰ ਸਿਡਨੀ ਦੇ ਕੁੱਝ ਹਿੱਸਿਆਂ ਦੇ ਨਾਲ ਨਾਲ ਸੈਂਟਰਲ ਕੋਸਟ ਅਤੇ ਵੂਲੋਨਗੌਂਗ ਵਿਚਲੇ ਲੋਕਾਂ ਲਈ ਆਪਣੀਆਂ ਸੀਮਾਵਾਂ ਨੂੰ ਖੋਲ੍ਹ ਦਿੱਤਾ ਹੈ।

Install Punjabi Akhbar App

Install
×