ਨਿਊ ਸਾਊਥ ਵੇਲਜ਼ ਅੰਦਰ ਲਗਾਤਾਰ 36ਵੇਂ ਦਿਨ ਕੀ ਕਰੋਨਾ ਦਾ ਕੋਈ ਸਥਾਨਕ ਟ੍ਰਾਂਸਮਿਸ਼ਨ ਦਾ ਮਾਮਲਾ ਦਰਜ ਨਹੀਂ -ਵੇਸਟ ਵਾਟਰ ਦੇ ਸੈਂਪਲਾਂ ਅੰਦਰ ਮਿਲੇ ਕਰੋਨਾ ਦੇ ਫਰੈਗਮੈਂਟ

(ਦ ਏਜ ਮੁਤਾਬਿਕ) ਸਮੁੱਚੇ ਦੇਸ਼ ਅੰਦਰ ਹੀ ਕੋਵਿਡ-19 ਤੋਂ ਬਚਾਉ ਵਾਸਤੇ ਵੈਕਸੀਨ ਦੇ ਟੀਕਾਕਰਣ ਦਾ ਅਭਿਆਨ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਇਸ ਦੇ ਨਾਲ ਹੀ ਨਿਊ ਸਾਊਥ ਵੇਲਜ਼ ਅੰਦਰ ਵੀ ਇਸ ਦੀ ਸ਼ੁਰੂਆਤ ਕੀਤੀ ਗਈ ਹੈ। ਰਾਜ ਅੰਦਰ ਲਾਗਤਾਰ 36ਵੇਂ ਦਿਨ ਵੀ ਕਰੋਨਾ ਦਾ ਕੋਈ ਸਥਾਨਕ ਟ੍ਰਾਂਸਮਿਸ਼ਨ ਦਾ ਮਾਮਲਾ ਦਰਜ ਨਹੀਂ ਹੋਇਆ ਅਤੇ ਇਸ ਦੇ ਨਾਲ ਹੀ ਬੀਤੇ ਮਹੀਨੇ ਦੀ ਤੁਲਨਾ ਅੰਦਰ ਇਸ ਮਹੀਨੇ ਕਰੋਨਾ ਟੈਸਟ ਕਰਵਾਉਣ ਵਾਲਿਆਂ ਦੀ ਤਾਦਾਦ ਵਿੱਚ ਵਾਧਾ ਹੋਇਆ ਹੈ। ਅੱਜ ਸੋਮਵਾਰ ਨੂੰ ਰਾਜ ਵਿੱਚ 12,175 ਕਰੋਨਾ ਟੈਸਟ ਕੀਤੇ ਗਏ ਹਨ -ਵੈਸੇ ਤਾਂ ਇਹ ਬੀਤੇ ਦਿਨ ਦੀ ਗਿਣਤੀ 13,586 ਨਾਲੋਂ ਥੋੜਾ ਘੱਟ ਹੀ ਹਨ ਪਰੰਤੂ ਫੇਰ ਵੀ ਇਸ ਪ੍ਰਤੀ ਲੋਕਾਂ ਅੰਦਰ ਜਾਗਰੂਕਤਾ ਆਉਣ ਕਾਰਨ ਸੰਤੁਸ਼ਟੀ ਜਤਾਈ ਜਾ ਰਹੀ ਹੈ ਅਤੇ ਲੋਕਾਂ ਨੂੰ ਕਿਸੇ ਵੀ ਮਾਮੂਲੀ ਲੱਛਣਾਂ ਦੇ ਤਹਿਤ ਵੀ ਫੌਰਨ ਆਪਣਾ ਕਰੋਨਾ ਟੈਸਟ ਕਰਾਉਣ ਦੀ ਸਲਾਹ ਦਿੱਤੀ ਜਾ ਰਹੀ ਹੈ।
ਇਸੇ ਦੌਰਾਨ, ਗਲੈਨਫੀਲਡ (ਦੱਖਣ-ਪੱਛਮੀ ਸਿਡਨੀ) ਵਿਚਲੇ ਵੇਸਟ ਵਾਟਰ ਵਿੱਚੋਂ ਲਏ ਗਏ ਸੈਂਪਲਾਂ ਦੀ ਟੈਸਟਿੰਗ ਦੌਰਾਨ ਕੋਵਿਡ-19 ਦੇ ਫਰੈਗਮੈਂਟ ਪਾਏ ਗਏ ਹਨ ਅਤੇ ਉਕਤ ਖੇਤਰ ਦੇ ਨਿਵਾਸੀਆਂ ਨੂੰ ਕਿਸੇ ਵੀ ਸੂਰਤ ਅੰਦਰ ਜੇਕਰ ਕੋਈ ਮਾਮੂਲੀ ਕਰੋਨਾ ਦੇ ਲੱਛਣ ਵੀ ਦਿਖਾਈ/ਮਹਿਸੂਯ ਹੋਣ ਤਾਂ ਫੌਰਨ ਆਪਣੇ ਨਜ਼ਦੀਕੀ ਸਿਹਤ ਅਧਿਕਾਰੀਆਂ ਨੂੰ ਸੂਚਿਤ ਕਰਨ ਅਤੇ ਤੁਰੰਤ ਆਪਣਾ ਕਰੋਨਾ ਟੈਸਟ ਕਰਵਾਉਣ ਅਤੇ ਇਸ ਦੇ ਨਾਲ ਹੀ ਲੋਕਾਂ ਨੂੰ ਕੋਵਿਡ-19 ਦੀ ਡੋਜ਼ ਲੈਣ ਵਿੱਚ ਵੀ ਪ੍ਰਮੁੱਖਤਾ ਦਿਖਾਉਣ ਲਈ ਅਪੀਲ ਕੀਤੀ ਗਈ ਹੈ ਅਤੇ ਕਿਹਾ ਗਿਆ ਹੈ ਕਿ ਆਪਣੀ ਵਾਰੀ ਆਉਣ ਤੇ ਇਹ ਡੋਜ਼ ਜ਼ਰੂਰ ਅਤੇ ਲਾਜ਼ਮੀ ਤੌਰ ਤੇ ਲਈ ਜਾਵੇ।
ਰਾਜ ਅੰਦਰ ਬੀਤੇ 24 ਘੰਟਿਆਂ ਦੌਰਾਨ ਇੱਕ ਮਾਮਲਾ ਹੋਟਲ ਕੁਆਰਨਟੀਨ ਦਾ ਵੀ ਆਇਆ ਹੈ ਅਤੇ ਇਸ ਨਾਲ ਰਾਜ ਵਿਚਲੇ ਕੁੱਲ ਕਰੋਨਾ ਮਾਮਲਿਆਂ ਦੀ ਗਿਣਤੀ 4961 ਹੋ ਗਈ ਹੈ।

Install Punjabi Akhbar App

Install
×