ਨਿਊ ਸਾਊਥ ਵੇਲਜ਼ ਵਿੱਚ ਕਰੋਨਾ ਦੇ 345 ਨਵੇਂ ਮਾਮਲੇ ਦਰਜ ਅਤੇ 2 ਮੌਤਾਂ

ਪ੍ਰੀਮੀਆਰ ਗਲੈਡੀਜ਼ ਬਰਜਿਕਲੀਅਨ ਨੇ ਤਾਜ਼ਾ ਪ੍ਰੈਸ ਰਿਲੀਜ਼ ਰਾਹੀਂ ਦੱਸਿਆ ਕਿ ਰਾਜ ਵਿੱਚ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ 345 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਅਤੇ ਇਸ ਦੇ ਨਾਲ ਹੀ 2 ਮੌਤਾਂ ਹੋਣ ਦੀ ਵੀ ਪੁਸ਼ਟੀ ਕੀਤੀ ਗਈ ਹੈ। ਮਰਨ ਵਾਲੇ ਦੋਹੇਂ ਵਿਅਕਤੀ 90ਵਿਆਂ ਸਾਲਾਂ ਵਿੱਚ ਸਨ ਅਤੇ ਦੋਹਾਂ ਨੂੰ ਹੀ ਵੈਕਸੀਨ ਦੀ ਡੋਜ਼ (ਇੱਕ ਨੂੰ ਦੋ ਡੋਜ਼ਾਂ ਫਾਈਜ਼ਰ ਦੀਆਂ ਅਤੇ ਇੱਕ ਨੂੰ ਐਸਟ੍ਰੇਜ਼ੈਨੇਕਾ ਦੀ ਇੱਕ ਡੋਜ਼) ਮਿਲੀ ਹੋਈ ਸੀ।
ਤਾਜ਼ਾ ਜਾਣਕਾਰੀਆਂ ਮੁਤਾਬਿਕ ਹੁਣ, ਕੈਂਟਰਬਰੀ-ਬੈਂਕਸਟਾਊਨ ਖੇਤਰ ਵਿੱਚ ਕਰੋਨਾ ਦੇ ਜ਼ਿਆਦਾ ਮਾਮਲੇ ਆ ਰਹੇ ਹਨ ਅਤੇ ਇਨ੍ਹਾਂ ਦੀ ਗਿਣਤੀ ਕੰਬਰਲੈਂਡ ਵਿੱਚ ਵੀ ਵੱਧ ਰਹੀ ਹੈ।
ਬੇਅਸਾਈਡ, ਸਟਾਰਥਫੀਲਡ ਅਤੇ ਬਰਵੁੱਡ ਵਿਖੇ ਵੀ ਹੋਰ ਪਾਬੰਧੀਆਂ ਲਾਗੂ ਕੀਤੀਆਂ ਗਈਆਂ ਹਨ ਅਤੇ ਅਜਿਹੇ ਪਾਬੰਧੀਸ਼ੁਦਾ ਖੇਤਰਾਂ ਦੀ ਗਿਣਤੀ ਹੁਣ ਵੱਧ ਕੇ 12 ਹੋ ਗਈ ਹੈ।
ਪੁਲਿਸ ਵੱਲੋਂ ਵੀ ਸਖ਼ਤੀ ਦਿਖਾਈ ਜਾ ਰਹੀ ਹੈ ਅਤੇ ਬੀਤੇ 24 ਘੰਟਿਆਂ ਦੌਰਾਨ 407 ਜੁਰਮਾਨੇ ਕੀਤੇ ਗਏ ਹਨ ਇਨ੍ਹਾਂ ਵਿੱਚੋਂ 176 ਮਾਸਕ ਨਾ ਪਾਉਣ ਕਰਕੇ ਸਨ, ਅਤੇ 56 ਨੂੰ ਜਨਤਕ ਸਿਹਤ ਲਈ ਬਣਾਏ ਗਏ ਹੋਰ ਨਿਯਮਾਂ ਦੀ ਉਲੰਘਣਾਂ ਕਾਰਨ ਜੁਰਮਾਨੇ ਆਦਿ ਕੀਤੇ ਗਏ ਹਨ।
ਰਾਜ ਭਰ ਵਿਚਲੇ ਸ਼ੱਕੀ ਥਾਂਵਾਂ ਦੀ ਸੂਚੀ ਲਈ ਸਰਕਾਰ ਦੀ ਵੈਬਸਾਈਟ ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Welcome to Punjabi Akhbar

Install Punjabi Akhbar
×
Enable Notifications    OK No thanks