ਨਿਊ ਸਾਊਥ ਵੇਲਜ਼ ਵਿੱਚ ਕਰੋਨਾ ਦੇ 291 ਨਵੇਂ ਮਾਮਲੇ ਦਰਜ -ਇੱਕ ਮੌਤ

ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਨੇ ਤਾਜ਼ਾ ਅਪਡੇਟ ਦਿੰਦਿਆਂ ਕਿਹਾ ਕਿ ਰਾਜ ਅੰਦਰ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ 291 ਨਵੇਂ ਮਾਮਲੇ ਦਰਜ ਹੋਣ ਦੇ ਨਾਲ ਨਾਲ 1 ਮੌਤ (60ਵਿਆਂ ਸਾਲਾਂ ਦੀ ਇੱਕ ਮਹਿਲਾ ਜੋ ਕਿ ਦੱਖਣੀ-ਪੱਛਮੀ ਸਿਡਨੀ ਦੀ ਰਹਿਣ ਵਾਲੀ ਸੀ) ਵੀ ਹੋਈ ਹੈ।
ਉਨ੍ਹਾਂ ਦੱਸਿਆ ਕਿ ਉਪਰੋਕਤ ਨਵੇਂ ਮਾਮਲਿਆਂ ਵਿੱਚੋਂ 91 ਤਾਂ ਆਈਸੋਲੇਸ਼ਨ ਵਿੱਚ ਪਹਿਲਾਂ ਤੋਂ ਹੀ ਹਨ ਅਤੇ 48 ਥੋੜ੍ਹੇ ਸਮੇਂ ਲਈ ਆਈਸਲੇਸ਼ਨ ਵਿੱਚ ਸਨ। ਸਮਾਜਿਕ ਭਾਈਚਾਰਿਆਂ ਜਾਂ ਗਤੀਵਿਧੀਆਂ ਦੌਰਾਨ ਵੀ 48 ਲੋਕ ਪ੍ਰਭਾਵਿਤ ਹੋਏ ਹਨ ਅਤੇ 104 ਮਾਮਲਿਆਂ ਦੀ ਜਾਂਚ ਜਾਰੀ ਹੈ।
ਮੁੱਖ ਸਿਹਤ ਅਧਿਕਾਰੀ ਡਾ. ਕੈਰੀ ਚੈਂਟ ਨੇ ਕਿਹਾ ਕਿ ਰਾਜ ਅੰਦਰ ਇਸ ਸਮੇਂ 50 ਲੋਕ ਕਰੋਨਾ ਕਾਰਨ ਆਈ.ਸੀ.ਯੂ. ਵਿੱਚ ਹਨ ਅਤੇ ਇਨ੍ਹਾਂ ਵਿੱਚੋਂ 44 ਅਜਿਹੇ ਹਨ ਜਿਨ੍ਹਾਂ ਨੇ ਕਿ ਵੈਕਸੀਨੇਸ਼ਨ ਨਹੀਂ ਕਰਵਾਈ ਸੀ, 4 ਲੋਕਾਂ ਨੂੰ ਐਸਟ੍ਰੇਜ਼ੈਨੇਕਾ ਦੀ ਪਹਿਲੀ ਡੋਜ਼ ਮਿਲੀ ਸੀ ਅਤੇ 2 ਨੂੰ ਫਾਈਜ਼ਰ ਦੀ ਪਹਿਲੀ ਡੋਜ਼।
ਉਨ੍ਹਾਂ ਮੁੜ ਤੋਂ ਲੋਕਾਂ ਨੂੰ ਕਰੋਨਾ ਤੋਂ ਬਚਾਉ ਲਈ ਟੀਕੇ ਲਗਵਾਉਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਦੋਹੇਂ ਟੀਕੇ ਲੱਗਣੇ ਬਹੁਤ ਹੀ ਜ਼ਰੂਰੀ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਉਪਰੋਕਤ ਨਵੇਂ ਮਾਮਲਿਆਂ ਵਿੱਚੋਂ 2 ਮਾਮਲੇ ਨਿਊਕਾਸਲ ਤੋਂ ਵੀ ਹਨ ਅਤੇ ਲੋਕਾਂ ਨੂੰ ਪੂਰਨ ਅਹਿਤਿਆਦ ਰੱਖਣੀ ਚਾਹੀਦੀ ਹੈ।

Install Punjabi Akhbar App

Install
×