ਨਿਊ ਸਾਊਥ ਵੇਲਜ਼ ਵਿੱਚ ਕਰੋਨਾ ਦੇ ਹੋਰ 210 ਮਰੀਜ਼: 66% ਦੀ ਉਮਰ 40 ਸਾਲ ਤੋਂ ਘੱਟ

ਰਾਜ ਦੇ ਸਿਹਤ ਮੰਤਰੀ ਸ੍ਰੀ ਬਰੈਡ ਹਜ਼ਰਡ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜ ਅੰਦਰ (ਦੱਖਣੀ-ਪੱਛਮੀ ਸਿਡਨੀ ਅਤੇ ਪੱਛਮੀ ਸਿਡਨੀ ਵਿੱਚ ਜ਼ਿਆਦਾਤਰ) ਬੀਤੇ 24 ਘੰਟਿਆਂਾ ਦੌਰਾਨ ਕਰੋਨਾ ਦੇ ਨਵੇਂ 210 ਸਥਾਨਕ ਮਾਮਲੇ ਪਾਏ ਗਏ ਹਨ ਅਤੇ ਇਨ੍ਹਾਂ ਵਿੱਚੋਂ 66% ਅਜਿਹੇ ਹਨ ਜਿਨ੍ਹਾਂ ਦੀ ਉਮਰ 40 ਸਾਲਾਂ ਤੋਂ ਘੱਟ ਹੈ। ਸਿਡਨੀ ਵਿੱਚ ਦਰਜ ਕੀਤੇ ਗਏ 170 ਮਾਮਲੇ ਬੇਸ਼ੱਕ ਬੀਤੇ ਦਿਨ ਦੇ 239 ਨਾਲੋਂ ਘੱਟ ਹਨ ਪਰੰਤੂ ਬਹੁਤ ਜ਼ਿਆਦਾ ਅਹਿਤਿਆਦ ਰੱਖਣ ਦੀਆਂ ਤਾਕੀਦਾਂ ਸਰਕਾਰ ਵੱਲੋਂ ਬਾਕਾਇਦਾ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਹਨ।
ਉਨ੍ਹਾਂ ਨੇ ਘੱਟ ਉਮਰ ਵਰਗ ਦੇ ਲੋਕਾਂ ਨੂੰ ਚੇਤੰਨ ਕਰਦਿਆਂ ਕਿਹਾ ਕਿ ਉਹ ਕਰੋਨਾ ਵਰਗੀ ਬਿਮਾਰੀ ਨੂੰ ਬਿਲਕੁਲ ਵੀ ਅਣਗੌਲਿਆ ਨਾ ਕਰਨ ਕਿਉਂਕਿ ਇਸ ਬਿਮਾਰੀ ਨਾਲ ਗ੍ਰਸਤ ਕਿਸੇ ਵੀ ਵਿਅਕਤੀ ਨੂੰ ਹਸਪਤਾਲ ਵਿੱਚ ਭਰਤੀ ਹੋਣਾ ਪੈ ਸਕਦਾ ਹੈ ਅਤੇ ਇਸ ਸਮੇਂ ਵੀ 20ਵਿਆਂ ਸਾਲਾਂ ਵਿਚਲੇ ਘੱਟੋ ਘੱਟ 6 ਲੋਕ ਆਈ.ਸੀ.ਯੂ. ਵਿੱਚ ਵੀ ਹਨ।

Install Punjabi Akhbar App

Install
×